v> ਨਵੀਂ ਦਿੱਲੀ, ਪ੍ਰੇਟ : CSIR ਦੇ ਵਿਗਿਆਨੀਆਂ ਨੇ ਇਕ ਅਜਿਹੇ ਆਕਸੀਜਨ ਯੂਨਿਟ ਨੂੰ ਡਿਜ਼ਾਇੰਨ ਕੀਤਾ ਹੈ। ਜਿਸ ਦੀ ਵਰਤੋਂ ਘਰਾਂ, ਹਸਪਤਾਲਾਂ ਤੇ ਗ੍ਰਾਮੀਣ ਇਲਾਕਿਆਂ 'ਚ ਕੀਤਾ ਜਾ ਸਕੇਗਾ ਤੇ ਕੋਵਿਡ-19 ਕਾਰਨ ਮੌਜੂਦਾ ਹਾਲਾਤ 'ਚ ਇਹ ਕਾਫੀ ਮਹੱਤਵਪੂਰਨ ਸਾਬਤ ਹੋਵੇਗਾ। ਇਹ ਜਾਣਕਾਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਯੂਨਿਟ 'ਚ ਆਕਸੀਜਨ ਸਿਲੰਡਰਾਂ ਤੇ ਵੈਂਟੀਲੇਟਰਾਂ ਲਈ ਵੱਧ ਰਹੀ ਡਿਮਾਂਡ ਨੂੰ ਘੱਟ ਕੀਤਾ ਜਾ ਸਕੇਗਾ। ਸਿਹਤ ਮੰਤਰੀ ਨੇ ਆਪਣੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ CSIR ਤੇ ਪੁਣੇ ਦੇ ਨੈਸ਼ਨਲ ਕੈਮੀਕਲ ਲੈਬ ਨੇ ਆਕਸੀਜਨ ਯੂਨਿਟ ਨੂੰ ਡਿਜ਼ਾਇੰਨ ਕੀਤਾ ਜਿਸ ਦੀ ਵਰਤੋਂ, ਘਰਾਂ ਹਸਪਤਾਲਾਂ ਤੇ ਗ੍ਰਾਮੀਣ ਇਲਾਕਿਆਂ 'ਚ ਕੀਤਾ ਜਾ ਸਕਦਾ ਹੈ। ਇਹ ਕੋਵਿਡ ਕਾਰਨ ਉਤਪੰਨ ਮੌਜੂਦਾ ਹਾਲਾਤ 'ਚ ਕਾਫੀ ਕੰਮ ਆਵੇਗਾ। ਉਨ੍ਹਾਂ ਇਕ ਹੋਰ ਟਵੀਟ 'ਚ ਕਿਹਾ ਕਿ ਇਸ ਯੂਨਿਟ ਦਾ ਇਕ ਵਿਸ਼ੇਸ਼ ਫੀਚਰ ਇਹ ਹੈ ਕਿ ਇਸ ਨੂੰ ਆਕਸੀਜਨ ਸਿਲੰਡਰ ਜਾਂ ਵੈਂਟੀਲੇਟਰਾਂ ਦੀ ਜ਼ਰੂਰਤ ਨਹੀਂ ਹੈ। ਜੇਕਰ ਕੋਵਿਡ-19 ਮਰੀਜ਼ਾਂ ਨੂੰ ਸ਼ੁਰੂਆਤ 'ਚ ਆਕਸੀਜਨ ਮਿਲ ਜਾਂਦਾ ਹੈ ਤਾਂ ਉਨ੍ਹਾਂ 'ਚ ਬਾਅਦ 'ਚ ਵੈਂਟੀਲੇਟਰ ਦੀ ਜ਼ਰੂਰਤ ਨਹੀਂ ਹੁੰਦੀ ਹੈ।

Posted By: Ravneet Kaur