oxygen concentrators ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦਿੱਲੀ ਸਣੇ ਹੋਰ ਸੂਬਿਆਂ ਵਿਚ ਆਕਸੀਜਨ ਦਾ ਸੰਕਟ ਚੱਲ ਰਿਹਾ ਹੋਇਆ ਹੈ। ਆਕਸੀਜਨ ਸਪਲਾਈ ਲਈ ਹਰ ਪੱਧਰ ’ਤੇ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਸਪਤਾਲਾਂ ਵਿਚ ਆਕਸੀਜਨ ਦੀ ਘਾਟ ਕਾਰਨ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਆਪਣੇ ਪੱਧਰ ’ਤੇ ਆਕਸੀਜਨ ਦਾ ਪ੍ਰਬੰਧ ਕਰ ਰਹੇ ਹਨ। ਇਹ ਕਦੋਂ ਤਕ ਸੰਭਵ ਹੈ ਕਿ ਮਰੀਜ਼ ਦੀ ਜਾਨ ਬਚਾਉਣ ਲਈ ਖੁਦ ਹੀ ਆਕਸੀਜਨ ਦਾ ਸਿਲੰਡਰ ਭਰਵਾਉਣ ਲਈ ਦਰ ਦਰ ਭਟਕਣਾ ਪਵੇ। ਅਜਿਹੇ ਵਿਚ ਘੱਟ ਤੋਂ ਮੱਧਮ ਲੱਛਣਾਂ ਵਾਲੇ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰ ਬਿਹਤਰ ਆਪਸ਼ਨ ਹਨ।

ਇਹ ਇਕ ਅਜਿਹੀ ਮਸ਼ੀਨ ਹੈ ਜਿਸ ਵਿਚ ਆਕਸੀਜਨ ਭਰਵਾਉਣ ਦੀ ਲੋੜ ਨਹੀਂ ਪੈਂਦੀ ਬਲਕਿ ਇਹ ਮਸ਼ੀਨ ਖੁਦ ਹੀ ਆਕਸੀਜਨ ਪੈਦਾ ਕਰਦੀ ਹੈ। ਇਹ ਕੁਦਰਤੀ ਹਵਾ ਵਿਚੋਂ ਨਾਈਟ੍ਰੋਜਨ ਨੂੰ ਵੱਖ ਕਰ ਕੇ ਆਕਸੀਜਨ ਵਾਲੀ ਗੈਸ ਤਿਆਰ ਕਰਦੀ ਹੈ। ਮਸ਼ੀਨ ਵਿਚ ਲੱਗੇ ਪਾਈਪ ਨਾਲ ਇਹ ਸਾਹ ਦੀ ਤਕਲੀਫ਼ ਵਾਲੇ ਮਰੀਜ਼ਾਂ ਤਕ ਪਹੁੰਚਦੀ ਹੈ ਇਸ ਨਾਲ ਮਰੀਜ਼ ਆਰਾਮ ਮਹਿਸੂਸ ਕਰਦਾ ਹੈ।

ਇਹ ਮਸ਼ੀਨ ਦੇਖਣ ਵਿਚ ਪੋਰਟੇਬਲ ਟਰਾਲੀ ਵਾਂਗ ਹੈ। ਜਾਂ ਫਿਰ ਕਹਿ ਲਓ ਕਿ ਇਕ ਕੰਪਿਊਟਰ ਵਾਂਗ ਇਕ ਛੋਟੇ ਆਕਾਰ ਦਾ ਵਾਟਰ ਪਿਊਰੀਫਾਇਰ ਵਾਂਗ ਨਜ਼ਰ ਆਉਂਦੀ ਹੈ। ਕੰਪਨੀਆਂ ਵੱਖ-ਵੱਖ ਮਾਡਲ ਤਿਆਰ ਕਰਦੀਆਂ ਹਨ।

ਦੱਸ ਦੇਈਏ ਕਿ ਆਕਸੀਜਨ ਕੰਸਨਟ੍ਰੇਟਰ 5-10 ਲੀਟਰ ਆਕਸੀਜਨ ਪ੍ਰਤੀ ਮਿੰਟ ਸਪਲਾਈ ਕਰ ਸਕਦਾ ਹੈ ਅਤੇ 90-95 ਫੀਸਦ ਸ਼ੁੱਧ ਆਕਸੀਜਨ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਆਕਸੀਜਨ ਸਿਲੰਡਰ ਵਾਂਗ ਇਸ ਨੂੰ ਮੁੜ ਭਰਵਾਉਣ ਦੀ ਲੋਡ਼ ਨਹੀਂ। ਪਾਵਰ ਸਪਲਾਈ ਨਾਲ ਇਹ 24 ਘੰਟੇ ਕੰਮ ਕਰ ਸਕਦਾ ਹੈ।

ਕਿਵੇਂ ਖਰੀਦ ਸਕਦੇ ਹਾਂ ਆਨਲਾਈਨ

ਆਕਸੀਜਨ ਕੰਸਨਟ੍ਰੇਟਰ ਨੂੰ ਆਫਲਾਈਨ ਅਤੇ ਆਨਲਾਈਨ ਮੋਡ ਜ਼ਰੀਏ ਖਰੀਦਿਆ ਜਾ ਸਕਦਾ ਹੈ। ਇਸ ਨੂੰ ਆਨਲਾਈਨ ਐਮਾਜ਼ੋਨ ਅਤੇ ਫਲਿਪ ਕਾਰਟ ਜ਼ਰੀਏ ਖਰੀਦ ਸਕਦੇ ਹੋ। ਆਕਸੀਜਨ ਦੀ ਮੰਗ ਵੱਧਣ ਕਾਰਨ ਕਈ ਥਾਵਾਂ ’ਤੇ ਇਨ੍ਹਾਂ ਪਲੇਟਫਾਰਮਾਂ ਤੋਂ ਇਹ ਮਸ਼ੀਨ ਆਊਟਆਫ ਸਟਾਕ ਹੈ।

ਅਜਿਹੀ ਸਥਿਤੀ ਵਿਚ ਤੁਸੀਂ ਇਨ੍ਹਾਂ ਵੈਬਸਾਈਟਾਂ ’ਤੇ ਵੀ ਚੈਕ ਕਰ ਸਕਦੇ ਹੋ।

1MG : ਇਸ ਵੈਬਸਾਈਟ ’ਤੇ ਆਕਸੀਜਨ ਕੰਸਨਟ੍ਰੇਟਰ ਦੇ ਵੱਖ ਵੱਖ ਬ੍ਰਾਂਡ ਜਿਵੇਂ Equinox, Inogen, Oxlife 50000 ਤੋਂ 295000 ਤਕ ਦੀ ਕੀਮਤ ਵਿਚ ਉਪਲਬਧ ਹਨ।

Tushti Store ਇਥੇ ਤੁਸੀਂ ਓਸੀਐਮ ਦੇ ਆਕਸੀਜਨ ਕੰਸਨਟ੍ਰੇਟਰ 63000 ਰੁਪਏ ਤੋਂ 125999 ਰੁਪਏ ਤਕ ਦੇ ਖਰੀਦ ਸਕਦੇ ਹੋ।

Nightingales India: ਇਸ ਆਨਲਾਈਨ ਸਟੋਰ ਤੋਂ Philips, Oxymed, Devilbiss OC, Inogen, Olex OC ਦੇ ਆਕਸੀਜਨ ਕੰਸਨਟ੍ਰੇਟਰ 37800 ਤੋਂ ਲੈ ਕੇ 215000 ਰੁਪਏ ਤਕ ਖਰੀਦ ਸਕਦੇ ਹੋ।

ColMed: ਇਸ ਵੈਬਸਾਈਟ ਤੋਂ Greens OC, Nidek Nuvolite, Devilbiss, Yuwell ਦੇ ਆਕਸੀਜਨ ਕੰਸਨਟ੍ਰੇਟਰ ਦੀ ਸ਼ੁਰੂਆਤ 34000 ਰੁਪਏ ਤੋਂ ਹੁੰਦੀ ਹੈ।

Healthklin: ਇਸ ਆਨਲਾਈਨ ਸਟੋਰ ਤੋਂ Aspen, Equinox, Hemodiaz ਦੇ oxygen concentrators 35000 ਤੋਂ ਲੈ ਕੇ 51000 ਰੁਪਏ ਤਕ ਖਰੀਦੇ ਜਾ ਸਕਦੇ ਹਨ।

Healthgenie: ਇਸ ਆਨਲਾਈਨ ਸਟੋਰ ਤੋਂ ਆਕਸੀਜਨ ਕੰਸਨਟ੍ਰੇਟਰ HG, Equinox, Life Plus OC ਬ੍ਰਾਂਡ ਦੇ 27499 ਤੋਂ ਲੈ ਕੇ 129999 ਤਕ ਦੇ ਖਰੀਦੇ ਜਾ ਸਕਦੇ ਹਨ।

Posted By: Tejinder Thind