ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਇਸ ਵਾਇਰਸ ਦੀ ਲਪੇਟ ’ਚ ਆਉਣ ਵਾਲੇ ਲੋਕਾਂ ਦਾ ਅੰਕੜਾ ਲਗਾਤਾਰ ਚਾਰ ਲੱਖ ਦੇ ਪਾਰ ਜਾ ਰਿਹਾ ਹੈ। ਦੇਸ਼ ਭਰ ’ਚ ਕੋਵਿਡ ਦੇ ਮਰੀਜ਼ਾਂ ’ਚ ਆਕਸੀਜਨ ਦਾ ਪੱਧਰ ਘਟਣ ਨਾਲ ਲਗਾਤਾਰ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਮੇਂ ਆਕਸੀਜਨ ਦੀ ਘਾਟ ਦੇਸ਼ ਲਈ ਸਭ ਤੋਂ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਪੂਰੀ ਦੁਨੀਆ ’ਚ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ ਤਾਂ ਵੀ ਡਿਮਾਂਡ ਪੂਰੀ ਨਹੀਂ ਹੋ ਰਹੀ।

ਹਸਪਤਾਲ ਕੋਵਿਡ ਰੋਗੀਆਂ ਨਾਲ ਭਰੇ ਪਏ ਹਨ, ਇਸ ਲਈ ਕਈ ਲੋਕ ਘਰ ’ਚ ਹੀ ਇਲਾਜ ਕਰ ਰਹੇ ਹਨ ਤੇ ਉਨ੍ਹਾਂ ਨੂੰ ਘਰ ’ਚ ਹੀ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਕੋਵਿਡ ਦੇ ਮਰੀਜ਼ਾਂ ਦੀ ਘਰ ’ਚ ਦੇਖਭਾਲ ਕਰਨ ਲਈ ਕੁਝ ਲੋਕਾਂ ਨੇ ਆਕਸੀਜਨ ਸਿਲੰਡਰ ਜਾਂ ਆਕਸੀਜਨ ਕੰਸਨਟ੍ਰੇਟਰ ਦੀ ਵਿਵਸਥਾ ਕਰ ਲਈ ਹੈ, ਤਾਂਕਿ ਉਹ ਆਪਣੇ ਮਰੀਜ਼ਾਂ ਦੀ ਵਧੀਆ ਤਰੀਕੇ ਨਾਲ ਨਿਗਰਾਨੀ ਕਰ ਸਕਣ। ਤੁਸੀਂ ਜਾਣਦੇ ਹੋ ਕਿ ਆਕਸੀਜਨ ਕੰਸਨਟ੍ਰੇਟਰ ਤੇ ਆਕਸੀਜਨ ਸਿਲੰਡਰ ’ਚ ਕੀ ਅੰਤਰ ਹੈ? ਕੋਰੋਨਾ ਦੇ ਕਿੰਨਾਂ ਮਰੀਜ਼ਾਂ ’ਤੇ ਇਹ ਕੰਮ ਕਰਦੇ ਹਨ।

ਆਕਸੀਜਨ ਕੰਸਨਟ੍ਰੇਟਰ ਵੀ ਆਕਸੀਜਨ ਸਿਲੰਡਰ ਦੀ ਤਰ੍ਹਾਂ ਕੰਮ ਕਰਦਾ ਹੈ। ਆਕਸੀਜਨ ਕੰਸੈਂਟ੍ਰੇਟਰ ਇਕ ਪੋਰਟੇਬਲ ਮਸ਼ੀਨ ਹੈ ਜਿਸ ਨਾਲ ਹਵਾ ਨੂੰ ਖਿੱਚਿਆ ਜਾਂਦਾ ਹੈ। ਇਸ ਤੋਂ ਬਾਅਦ ਹਵਾ ਨਾਲ ਨਾਈਟ੍ਰੋਜਨ, ਕਾਰਬਨ ਸਣੇ ਹੋਰ ਗੈਸਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਨਜ਼ਲ ਟਿਊਬ ਜਾਂ ਮਾਸਕ ਜ਼ਰੀਏ ਸ਼ੁੱਧ ਆਕਸੀਜਨ ਦੀ ਸਪਲਾਈ ਕੀਤੀ ਜਾਂਦੀ ਹੈ। ਇਹ ਪੂਰੀ ਪ੍ਰਕਿਰਿਆ ਨਾਲੋ-ਨਾਲ ਚੱਲਦੀ ਹੈ। ਆਕਸੀਜਨ ਕੰਸਨਟ੍ਰੇਟਰ ਬਿਜਲੀ ਨਾਲ ਚੱਲਦਾ ਹੈ, ਇਸ ਲਈ ਜਦ ਤਕ ਬਿਜਲੀ ਹੈ ਆਕਸੀਜਨ ਦੀ ਸਪਲਾਈ ਹੁੰਦੀ ਰਹੇਗੀ।


ਕਿੰਨੀ ਤਰ੍ਹਾਂ ਦੇ ਹੁੰਦੇ ਹਨ ਆਕਸੀਜਨ ਕੰਸਨਟ੍ਰੇਟਰ

ਆਕਸੀਜਨ ਕੰਸਨਟ੍ਰੇਟਰ ਦੋ ਤਰ੍ਹਾਂ ਦੇ ਹੁੰਦੇ ਹਨ, ਇਕ ਲਗਾਤਾਰ ਫਲੋਅ ਵਾਲਾ ਕੰਸਨਟ੍ਰੇਟਰ ਤੇ ਦੂਜਾ ਪਲਸ ਵਾਲਾ। ਲਗਾਤਾਰ ਵਹਾਅ ਵਾਲੇ ਕੰਸਨਟ੍ਰੇਟਰ ਨੂੰ ਜਦੋਂ ਤਕ ਬੰਦ ਨਾ ਕੀਤਾ ਜਾਵੇ, ਇੱਕੋ ਫਲੋਅ ’ਚ ਆਕਸੀਜਨ ਦੀ ਸਪਲਾਈ ਕਰਦਾ ਰਹਿੰਦਾ ਹੈ। ਜਦਕਿ ਪਲਸ ਵਾਲਾ ਕੰਸਨਟ੍ਰੇਟਰ ਮਰੀਜ਼ ਦੇ ਬ੍ਰੀਦਿੰਗ ਪੈਟਰਨ ਨੂੰ ਸਮਝ ਕੇ ਜ਼ਰੂਰਤ ਮੁਤਾਬਕ ਆਕਸੀਜਨ ਦੀ ਸਪਲਾਈ ਕਰਦਾ ਹੈ। ਆਕਸੀਜਨ ਕੰਸਨਟ੍ਰੇਟਰ ਪੋਰਟੇਬਲ ਹੁੰਦਾ ਹੈ, ਇਸ ਲਈ ਆਕਸੀਜਨ ਦੇ ਮੁਕਾਬਲੇ ਇਸ ਨੂੰ ਕਿਤੇ ਵੀ ਲੈ ਕੇ ਜਾਣ ’ਚ ਆਸਾਨੀ ਹੁੰਦੀ ਹੈ।


ਗੰਭੀਰ ਮਰੀਜ਼ਾਂ ’ਤੇ ਆਕਸੀਜਨ ਕੰਸੈਂਟ੍ਰੇਟਰ ਕਾਰਗਰ ਨਹੀਂ

ਬੇਸ਼ੱਕ ਆਕਸੀਜਨ ਕੰਸਨਟ੍ਰੇਟਰ ਨੂੰ ਲੈ ਕੇ ਜਾਣ ’ਚ ਤੇ ਲੈ ਕੇ ਆਉਣ ’ਚ ਆਸਾਨੀ ਹੁੰਦੀ ਹੈ, ਪਰ ਗੰਭੀਰ ਮਰੀਜ਼ਾਂ ਲਈ ਇਹ ਕਾਰਗਰ ਨਹੀਂ ਹੁੰਦਾ। ਜਿਸ ਮਰੀਜ਼ ਨੂੰ ਕੋਰੋਨਾ ਹੋ ਗਿਆ ਤੇ ਬਾਡੀ ’ਚ ਆਕਸੀਜਨ ਦੀ ਕਮੀ ਹੋ ਗਈ ਹੈ ਉਸ ਦੇ ਲਈ ਆਕਸੀਜਨ ਕੰਸਨਟ੍ਰੇਟਰ ਕੰਮ ਨਹੀਂ ਕਰਦਾ।


ਆਕਸੀਜਨ ਸਿਲੰਡਰ

ਆਕਸੀਜਨ ਸਿਲੰਡਰ ’ਚ ਆਕਸੀਜਨ ਖ਼ਤਮ ਹੋਣ ਤੋਂ ਬਾਅਦ ਇਸ ਨੂੰ ਫਿਰ ਤੋਂ ਭਰਨਾ ਪਵੇਗਾ।

Posted By: Sarabjeet Kaur