ਜੇਐੱਨਐੱਨ, ਨਵੀਂ ਦਿੱਲੀ : ਰਾਜ ਸਭਾ ਵਿਚ ਖੇਤੀ ਸੁਧਾਰ ਨਾਲ ਜੁੜੇ ਬਿੱਲਾਂ ਨੂੰ ਪਾਸ ਕਰਾਉਣ ਦੇ ਦੌਰਾਨ ਜ਼ਬਰਦਸਤ ਸਿਆਸੀ ਸੰਗਰਾਮ ਤੋਂ ਬਾਅਦ 12 ਵਿਰੋਧੀ ਦਲਾਂ ਨੇ ਉਪ ਸਭਾਪਤੀ ਹਰੀਵੰਸ਼ ਦੇ ਖ਼ਿਲਾਫ਼ ਬੇਭਰੋਸਗੀ ਮਤੇ ਦਾ ਨੋਟਿਸ ਦਿੱਤਾ ਹੈ। ਰਾਜ ਸਭਾ ਦੇ ਉਪ-ਸਭਾਪਤੀ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦਾ ਫ਼ੈਸਲਾ ਕਰਦੇ ਹੋਏ ਵਿਰੋਧੀ ਦਲਾਂ ਨੇ ਹਰੀਵੰਸ਼ 'ਤੇ ਸੰਸਦੀ ਨਿਯਮਾਂ ਅਤੇ ਰਵਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਜਬਰਨ ਬਿਲ ਪਾਸ ਕਰਾਉਣ ਦਾ ਇਲਜ਼ਾਮ ਲਗਾਇਆ। ਦੂਜੇ ਪਾਸੇ ਸਭਾਪਤੀ ਵੈਂਕਈਆ ਨਾਇਡੂ ਹੰਗਾਮੇ ਦੇ ਦੌਰਾਨ ਸੰਸਦੀ ਮਰਿਆਦਾਵਾਂ ਦੇ ਉਲਟ ਹਮਲਾਵਰ ਰੁਖ਼ ਦਿਖਾਉਣ ਵਾਲੇ ਵਿਰੋਧੀ ਸੰਸਦ ਮੈਂਬਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ 'ਤੇ ਵਿਚਾਰ ਕਰ ਰਹੇ ਹਨ।

Posted By: Jagjit Singh