ਨਵੀਂ ਦਿੱਲੀ, ਆਈਏਐੱਨਐੱਸ : ਸੁਪਰੀਮ ਕੋਰਟ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਕ ਪਟੀਸ਼ਨ 'ਤੇ ਸੁਣਵਾਈ ਦੌਰਾਨ ਕਨੈਕਟੀਵਿਟੀ ਮੁੱਦੇ ਦਾ ਜ਼ਿਕਰ ਕਰਦੇ ਹੋਏ ਪੁੱਛਿਆ ਕਿ ਕਿਸ ਤਰ੍ਹਾਂ ਉਹ ਆਮ ਲੋਕਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਲਈ ਕਹਿ ਸਕਦਾ ਹੈ। ਵਕੀਲ ਗਾਲਿਬ ਕਬੀਰ ਦੁਆਰਾ ਸੁਪਰੀਮ ਕੋਰਟ 'ਚ ਦਾਖਿਲ ਜਨਹਿੱਤ ਪਟੀਸ਼ਨ 'ਚ ਆਨਲਾਈਨ ਵੋਟਿੰਗ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ ਗਈ ਸੀ।

ਵਰਚੂਅਲ ਸੁਣਵਾਈ 'ਚ ਸਕਰੀਨ 'ਤੇ ਹਾਜ਼ਰ ਹੋਣ ਤੋਂ ਬਾਅਦ ਕਬੀਰ ਨੇ ਆਪਣੀਆਂ ਦਲੀਲਾਂ ਸ਼ੁਰੂ ਕੀਤੀਆਂ ਪਰ ਚੀਫ ਜਸਟਿਸ ਨੇ ਕਿਹਾ ਕਿ ਤਕਨੀਕੀ ਕਮੀ ਕਾਰਨ ਲੱਗਦਾ ਗੈ ਕਿ ਉਹ ਮੌਨ ਹੋ ਗਏ ਹਨ। ਚੀਫ ਜਸਟਿਸ ਨੇ ਕਿਹਾ, 'ਵੀਡੀਓ ਕਾਨਫਰੰਸਿੰਗ 'ਚ ਸਾਡੇ ਸਾਹਮਣੇ ਦਲੀਲ ਰੱਖਣ 'ਚ ਤੁਸੀਂ ਆਪਣੀ ਸਮੱਸਿਆ 'ਤੇ ਗੌਰ ਕਰੋ। ਅਜਿਹੇ 'ਚ ਅਸੀਂ ਕਿਸ ਤਰ੍ਹਾਂ ਆਮ ਲੋਕਾਂ ਨੂੰ Electronically ਵੋਟ ਕਰਨ ਨੂੰ ਕਹਿ ਸਕਦੇ ਹਾਂ?

ਸੁਪਰੀਮ ਕੋਰਟ ਨੇ ਆਨਲਾਈਨ Electronically ਵੋਟਿੰਗ ਦੀ ਆਗਿਆ ਦੇਣ ਦੀ ਮੰਗ ਨੂੰ ਲੈ ਕੇ ਦਾਖਿਲ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਕੋਰਟ ਨੇ ਪਟੀਸ਼ਨਕਰਤਾ ਨੂੰ ਕੇਂਦਰ ਸਰਕਾਰ ਸਾਹਮਣੇ ਅਪਲਾਈ ਕਰਨ ਦੀ ਆਜ਼ਾਦੀ ਦਿੱਤੀ ਹੈ। ਚੀਫ ਜਸਟਿਸ ਐੱਮਏ ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਮੰਗਲਵਾਰ ਨੂੰ ਪਟੀਸ਼ਨਕਰਤਾ ਵਰੁਣ ਬਿਸਵਾਸ ਨੂੰ ਇਸ ਮੁੱਦੇ 'ਤੇ ਫ਼ੈਸਲਾ ਲੈਣ ਲਈ ਕੇਂਦਰ ਸਰਕਾਰ ਦੇ ਸਾਹਮਣੇ ਪੇਸ਼ ਕਰਨ ਲਈ ਕਿਹਾ।

Posted By: Rajnish Kaur