ਨਵੀਂ ਦਿੱਲੀ (ਏਜੰਸੀ) : ਕੋਚੀਨ ਸ਼ਿਪ ਯਾਰਡ ਲਿਮਟਿਡ (ਸੀਐੱਸਐੱਲ) ਦੇ ਕੰਪਲੈਕਸ 'ਚ ਓਐੱਨਜੀਸੀ ਦੇ ਇਕ ਸਮੁੰਦਰੀ ਜਹਾਜ਼ 'ਚ ਮੁਰੰਮਤ ਦੌਰਾਨ ਹੋਏ ਧਮਾਕੇ 'ਚ ਪੰਜ ਜਣਿਆਂ ਦੀ ਮੌਤ ਹੋ ਗਈ। ਹਾਦਸਾ ਮੰਗਲਵਾਰ ਨੂੰ ਵਾਪਰਿਆ। ਰਿਪੋਰਟਾਂ ਅਨੁਸਾਰ, ਮਾਰੇ ਗਏ ਲੋਕ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਸਨ। ਸੀਐੱਸਐੱਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਹਾਜ਼ 'ਚ ਫਸੇ 11 ਜਣਿਆਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਨੂੰ ਸਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਤਿੰਨ ਜਣਿਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚੋਂ ਇਕ 40 ਫ਼ੀਸਦੀ ਤੋਂ ਜ਼ਿਆਦਾ ਝੁਲਸਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ।

ਮੌਕੇ 'ਤੇ ਪਹੁੰਚੇ ਕੋਚੀ ਦੇ ਪੁਲਿਸ ਕਮਿਸ਼ਨਰ ਐੱਮਪੀ ਦਿਨੇਸ਼ ਨੇ ਕਿਹਾ, ਸਾਗਰ ਭੂਸ਼ਣ ਨਾਂ ਦੇ ਸਮੁੰਦਰੀ ਜਹਾਜ਼ 'ਚ ਇਹ ਹਾਦਸਾ ਵਾਪਰਿਆ। ਜਹਾਜ਼ 'ਚ ਫਸੇ ਲੋਕਾਂ ਨੂੰ ਕੱਢ ਲਿਆ ਗਿਆ ਹੈ। ਹੁਣ ਸਥਿਤੀ ਕਾਬੂ ਹੇਠ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਧਮਾਕਾ ਜਹਾਜ਼ ਦੇ ਅਗਲੇ ਹਿੱਸੇ 'ਚ ਪਾਣੀ ਵਾਲੀ ਟੈਂਕੀ 'ਚ ਹੋਇਆ। ਇਹ ਘਟਨਾ ਮੰਗਲਵਾਰ ਸਵੇਰੇ ਦਸ ਵਜੇ ਦੀ ਹੈ, ਜਦੋਂ ਕਰਮਚਾਰੀ ਨਾਸ਼ਤੇ ਲਈ ਜਹਾਜ਼ 'ਚੋਂ ਉੱਤਰਣ ਵਾਲੇ ਸਨ।

ਸੂਤਰਾਂ ਨੇ ਦੱਸਿਆ ਕਿ ਹਾਦਸੇ ਸਮੇਂ ਕੰਮ 'ਚ ਲੱਗੇ ਸਾਰੇ ਠੇਕੇ 'ਤੇ ਅਤੇ ਡੇਲ੍ਹੀਵੇਜ਼ ਮੁਲਾਜ਼ਮ ਸਨ। ਸ਼ੁਰੂਆਤੀ ਜਾਂਚ ਅਨੁਸਾਰ ਇਨ੍ਹਾਂ ਲੋਕਾਂ ਦੀ ਮੌਤ ਟੈਂਕਰ 'ਚ ਧੂੰਏ ਨਾਲ ਸਾਹ ਘੁੱਟਣ ਨਾਲ ਹੋਈ।

ਜ਼ਿਕਰਯੋਗ ਹੈ ਕਿ ਕੋਚੀ ਸ਼ਿਪ ਯਾਰਡ 1978 'ਚ ਸ਼ੁਰੂ ਹੋਇਆ ਸੀ ਅਤੇ ਦੇਸ਼ 'ਚ ਸਮੁੰਦਰੀ ਜਹਾਜ਼ਾਂ ਦੀ ਮੁਰੰਮਤ ਦਾ ਇਹ ਸਭ ਤੋਂ ਪੁਰਾਣਾ ਕੇਂਦਰ ਹੈ।

ਡੱਬੀ

ਗਡਕਰੀ ਨੇ ਦੁੱਖ ਪ੫ਗਟਾਇਆ

ਜਹਾਜ਼ਰਾਨੀ ਮੰਤਰੀ ਨਿਤਿਨ ਗਡਕਰੀ ਨੇ ਕੋਚੀ ਸ਼ਿਪ ਯਾਰਡ 'ਚ ਸਾਗਰ ਭੂਸ਼ਣ ਜਹਾਜ਼ 'ਚ ਮੁਰੰਮਤ ਦੌਰਾਨ ਹੋਏ ਧਮਾਕੇ 'ਚ ਪੰਜ ਜਣਿਆਂ ਦੀ ਮੌਤ ਹੋਣ 'ਤੇ ਡੂੰਘਾ ਦੁੱਖ ਪ੫ਗਟਾਇਆ। ਉਨ੍ਹਾਂ ਟਵੀਟ ਕੀਤਾ, ਕੋਚੀ ਸ਼ਿਪ ਯਾਰਡ 'ਚ ਧਮਾਕੇ ਕਾਰਨ ਲੋਕਾਂ ਦੀ ਮੌਤ ਮੰਦਭਾਗੀ ਘਟਨਾ ਹੈ। ਪੀੜਤ ਪਰਿਵਾਰਾਂ ਪ੫ਤੀ ਦੁੱਖ ਪ੫ਗਟ ਕਰਦਾ ਹਾਂ। ਮੈਂ ਕੋਚੀ ਸ਼ਿਪ ਯਾਰਡ ਮੈਨੇਜਮੈਂਟ ਨਾਲ ਫੋਨ 'ਤੇ ਗੱਲ ਕੀਤੀ ਅਤੇ ਪੀੜਤਾਂ ਨੂੰ ਜ਼ਰੂਰੀ ਇਲਾਜ ਸੁਵਿਧਾ ਮੁਹੱਈਆ ਕਰਵਾਉਣ ਲਈ ਕਿਹਾ ਹੈ।