ਨਵੀਂ ਦਿੱਲੀ : ਕੇਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਆਉਣ ਵਾਲੇ ਇਕ ਜੂਨ ਤੋਂ ਦੇਸ਼ 'ਚ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਦੀ ਵਿਵਸਥਾ ਸ਼ੁਰੂ ਹੋ ਜਾਵੇਗੀ। ਇਹ ਵਿਵਸਥਾ ਵੱਡੇ ਸਤਰ 'ਤੇ ਪ੍ਰਵਾਸੀ ਮਜ਼ਦੂਰਾਂ ਤੇ ਗ਼ਰੀਬ ਲੋਕਾਂ ਨੂੰ ਕਵਰ ਕਰੇਗੀ। ਇਸ ਪਹਿਲਕਦਮੀ ਰਹੀਂ ਯੋਗ ਲਾਭਪਾਤਰੀ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ ਤਹਿਤ ਰਾਸ਼ਨ ਕਾਰਡ ਦੀ ਵਰਤੋਂ ਕਰਦਿਆਂ ਦੇਸ਼ 'ਚ ਕਿਸੇ ਵੀ ਵਾਜਬ ਕੀਮਤ ਦੀ ਦੁਕਾਨ ਤੋਂ ਅਨਾਜ਼ ਲੈ ਸਕਦੇ ਹੋ।


ਖਪਤਕਾਰਾਂ ਦੇ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਲੋਕਾਂ ਨੂੰ ਦੱਸਿਆ ਕਿ ਇਹ ਸਹੂਲਤ ਸਿਰਫ਼ ਈ-ਪੋਸ ਮਸ਼ੀਨ 'ਤ ਬਾਇਓਮੈਟ੍ਰਿਕ ਜਾਂ ਆਧਰ ਵੈਰੀਫਿਕੇਸ਼ਨ ਤੋਂ ਬਾਅਦ ਉਪਲਬਧ ਹੋਵੇਗੀ। ਵਨ ਨੇਸ਼ਨ ਵਨ ਰਾਸ਼ਨ ਕਾਰਡ ਪਹਿਲਕਦਮੀ ਦੇ ਤਹਿਤ ਅੰਤਰਰਾਜੀ ਪੋਰਟੇਬਿਲਟੀ ਸਿਰਫ਼ ਪੂਰੀ ਤਰ੍ਹਾਂ ਆਨਲਾਈਨ ਈ-ਪੋਸ ਮਸ਼ੀਨ ਨਾਲ ਇਕ ਉਚਿਤ ਕੀਮਤ ਵਾਲੀ ਦੁਕਾਨ 'ਤੇ ਉਪਲਬਧ ਹੋਵੇਗੀ। ਨਾਲ ਹੀ ਉਨ੍ਹਾਂ ਨੇ ਲੋਕ ਸਭਾ 'ਚ ਦੱਸਿਆ ਕਿ ਸਰਕਾਰ ਦਾ ਇਹ ਟੀਚਾ ਹੈ ਕਿ ਅਗਲੇ ਸਾਲ ਇਕ ਜੂਨ ਤਕ 'ਇਕ ਰਾਸ਼ਟ, ਇਕ ਰਾਸ਼ਨ ਕਾਰਡ' ਦੀ ਪਹਿਲ ਹੋ ਜਾਵੇਗੀ।

Posted By: Sarabjeet Kaur