ਉੱਤਰਾਖੰਡ: ਉੱਤਰਾਖੰਡ ਤੋਂ ਇਕ ਹਾਦਸੇ ਦੀ ਖ਼ਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਬਣ ਰਹੇ ਪੁਲ਼ ਦੇ ਢਹਿਣ ਨਾਲ ਇਕ ਦਰਜ ਤੋਂ ਜ਼ਿਆਦਾ ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਰਿਸ਼ੀਕੇਸ਼-ਬਦਰੀਨਾਥ ਹਾਈਵੇਅ ਦੀ ਹੈ। ਇੱਥੇ ਇਕ ਪੁਲ਼ ਬਣ ਰਿਹਾ ਸੀ, ਜੋ ਅਚਾਨਕ ਡਿੱਗ ਪਿਆ। ਇੱਥੇ ਕੰਮ ਕਰ ਰਹੇ 14 ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ 'ਚ ਪਹੁੰਚਾਇਆ ਗਿਆ ਹੈ। ਪੁਲ਼ ਹਾਦਸੇ 'ਚ ਇਕ ਮਜ਼ਦੂਰ ਦੀ ਏਮਜ਼ 'ਚ ਮੌਤ ਹੋ ਗਈ ਹੈ, ਜਦੋਂਕਿ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਰਕਾਰੀ ਹਸਪਤਾਲ 'ਚ ਲਿਆਂਦੇ ਗਏ ਚਾਰ ਮਜ਼ਦੂਰਾਂ ਨੂੰ ਵੀ ਡਾਕਟਰਾਂ ਨੇ ਏਮਜ਼ ਰਿਸ਼ੀਕੇਸ਼ ਲਈ ਰੈਫ਼ਰ ਕਰ ਦਿੱਤਾ ਹੈ। ਅਜੇ ਤਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਰਿਸ਼ੀਕੇਸ਼ ਤੋਂ 25 ਕਿਲੋਮੀਟਰ ਅਤੇ ਸ਼ਿਵਪੁਰੀ ਤੋਂ ਛੇ ਕਿਲੋਮੀਟਰ ਅੱਗੇ ਗੂਲਰ ਨੇੜੇ ਇਹ ਹਾਦਸਾ ਵਾਪਰਿਆ। ਪੁਲ਼ ਦੀ ਕੁੱਲ ਲੰਬਾਈ 90 ਮੀਟਰ ਹੈ, ਜਿਸ 'ਚੋਂ 45 ਮੀਟਰ ਬਣ ਚੁੱਕਿਆ ਹੈ, ਜਦੋਂਕਿ 45 ਮੀਟਰ 'ਤੇ ਕੰਮ ਚੱਲ ਰਿਹਾ ਸੀ, ਜੋ ਢਹਿ ਗਿਆ। ਪੁਲ਼ਸ 'ਤੇ ਐਤਵਾਰ ਨੂੰ ਲੈਂਟਰ ਪਾਉਣ ਦਾ ਕੰਮ ਚੱਲ ਰਿਹਾ ਸੀ। ਅਚਾਨਕ ਸ਼ਟਰਿੰਗ 'ਚ ਕੁਝ ਗੜਬੜੀ ਆ ਜਾਣ ਕਾਰਨ ਪੁਲ਼ ਢਹਿ ਗਿਆ। ਪੀਡਬਲਿਊਡੀ ਐੱਨਐੱਚ ਬਲਾਕ ਸ੍ਰੀਨਗਰ ਇਸ ਪੁਲ਼ ਨੂੰ ਬਣਾ ਰਹੀ ਹੈ।

Posted By: Jagjit Singh