ਜੇਐੱਨਐੱਨ, ਅਯੁੱਧਿਆ : ਰਾਮਨਗਰੀ ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਦੇ ਵਿਸ਼ਾਲ ਮੰਦਿਰ ਦੇ ਨਿਰਮਾਣ ਲਈ ਭੂਮੀ ਪੂਜਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਅਗਸਤ ਨੂੰ ਕਰਨਗੇ।

ਸ ਪ੍ਰੋਗਰਾਮ ਨੂੰ ਲੈ ਕੇ ਦੇਸ਼ ਦੇ ਨਾਲ ਵਿਦੇਸ਼ ਵਿਚ ਵੀ ਉਤਸ਼ਾਹ ਦਾ ਮਾਹੌਲ ਹੈ। ਦੇਸ਼ ਤੇ ਪ੍ਰਦੇਸ਼ ਵਿਚ ਅੱਜ ਅਤੇ ਕੱਲ੍ਹ ਦੀਪਾਵਲੀ ਵਰਗਾ ਮਾਹੌਲ ਰਹੇਗਾ।

ਮੰਗਲਵਾਰ ਦੀ ਸ਼ਾਮ ਤੋਂ ਹੀ ਸੂਬਾ ਜਗਮਗ ਹੋ ਗਿਆ ਜੋ ਕੱਲ੍ਹ ਰਾਤ ਤਕ ਰਹੇਗਾ। ਇਸ ਕਾਰਨ ਹੁਣ ਰਾਮ ਨਗਰੀ ਵਿਚ ਵੀ ਉਤਸੁਕਤਾ ਸਿਖਰ 'ਤੇ ਹੈ।

ਰਾਮ ਜਨਮ ਭੂਮੀ ਤੇ ਰਾਮ ਮੰਦਿਰ ਲਈ ਭੂਮੀ ਪੂਜਨ ਤਾਂ ਬੁੱਧਵਾਰ ਨੂੰ ਹੋਵੇਗਾ, ਪਰ ਇਹ ਖ਼ੁਸ਼ੀ ਅਯੁੱਧਿਆ ਦੇ ਨਾਲ-ਨਾਲ ਦੇਸ਼ ਭਰ ਵਿਚ ਮੰਗਲਵਾਰ ਤੋਂ ਛਾ ਗਈ ਹੈ।

Posted By: Susheel Khanna