ਜਮਸ਼ੇਦਪੁਰ : ਝਾਰਖੰਡ ’ਚ ਪੈਂਦੇ ਪੂਰਬੀ ਸਿੰਘਭੂਮ ’ਚ ਪੋਟਕਾ ਥਾਣਾ ਇਲਾਕੇ ’ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹੁਤਾ ਜੋੜੇ ਦਾ ਘਰ ਵਸਣ ਤੋਂ ਪਹਿਲਾਂ ਹੀ ਉੱਜੜ ਗਿਆ। ਇੱਥੇ ਇਕ ਐੱਮਬੀਏ ਪਾਸ ਪਤੀ ਨੇ ਸੁਹਾਗਰਾਤ ਮੌਕੇ ਆਪਣੀ ਪਤਨੀ ਸਾਹਮਣੇ ਅਜਿਹੀ ਸ਼ਰਤ ਰੱਖ ਦਿੱਤੀ, ਜਿਸ ਨੂੰ ਪੂਰਾ ਕਰਨਾ ਸ਼ਾਇਦ ਉਸ ਲਈ ਮੁਸ਼ਕਿਲ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਉਸ ਦਾ ਘਰ ਵਸਣ ਤੋਂ ਪਹਿਲਾਂ ਹੀ ਉਜੜ ਗਿਆ। ਦਰਅਸਲ, ਐੱਮਬੀਏ ਪਤੀ ਨੇ ਪਤਨੀ ਦੇ ਸਾਹਮਣੇ ਆਈਏਐੱਸ ਬਣਨ ਦੀ ਸ਼ਰਤ ਰੱਖੀ ਸੀ। ਜਿਸ ਦਾ ਨਤੀਜਾ ਇਹ ਹੋਇਆ ਕਿ ਪਤੀ ਨੇ ਸ਼ਾਦੀ ਤੋਂ ਬਾਅਦ ਅੱਜ ਤਕ ਪਤਨੀ ਨਾਲ ਗੱਲ ਨਹੀਂ ਕੀਤੀ ਅਤੇ ਹੁਣ ਔਰਤ ਨਿਆਂ ਲਈ ਥਾਣੇ ਅਤੇ ਅਦਾਲਤ ਦੇ ਚੱਕਰ ਲਾ ਰਹੀ ਹੈ।

ਪੂਰਬੀ ਸਿੰਘਭੂਮ ’ਚ ਪੋਟਕਾ ਥਾਣਾ ਇਲਾਕੇ ਦੀ ਰਹਿਣ ਵਾਲੀ ਪੱਲਵੀ ਮੰਡਲ ਨੇ ਆਪਣਾ ਦੁੱਖ ਸੁਣਾਉਂਦੇ ਹੋਏ ਦੱਸਿਆ ਕਿ ਉਸ ਦੀ ਸ਼ਾਦੀ 18 ਜੂਨ 2018 ਨੂੰ ਸਮਾਜਿਕ ਰੀਤੀ ਰਿਵਾਜਾਂ ਨਾਲ ਪਰਸੁਡੀਹ ਦੇ ਜੈਮਾਲਿਆ ਮੰਡਲ ਨਾਲ ਹੋਈ ਸੀ। ਲੜਕੀ ਦੇ ਪਿਤਾ ਪ੍ਰਦੂਤ ਕੁਮਾਰ ਮੰਡਲ ਨੇ ਆਪਣੀ ਬੇਟੀ ਨੂੰ ਡੋਲੀ ’ਚ ਬਿਠਾਉਂਦੇ ਹੋਏ ਖ਼ੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦੇ ਹੋਏ ਵਿਦਾ ਕੀਤਾ।

ਸੁਹਾਗਰਾਤ ’ਤੇ ਪਤੀ ਜੈਮਾਲਿਆ ਮੰਡਲ ਨੇ ਪਤਨੀ ਪੱਲਵੀ ਸਾਹਮਣੇ ਸ਼ਰਤ ਰੱਖੀ ਕਿ ਦੋ ਸਾਲ ਦੇ ਅੰਦਰ ਆਈਏਐੱਸ ਬਣ ਕੇ ਵਿਖਾਉਣਾ ਹੈ। ਜੇਕਰ ਤੂੰ ਅਜਿਹਾ ਨਹੀਂ ਕਰ ਸਕਦੀ ਤਾਂ ਤੇਰੇ ਨਾਲ ਸਾਡਾ ਕਿਸੇ ਤਰ੍ਹਾਂ ਦਾ ਰਿਸ਼ਤਾ ਨਹੀਂ ਰਹੇਗਾ। ਹੁਣ ਪੱਲਵੀ ਨੇ ਦੋਸ਼ ਲਾਇਆ ਕਿ ਮਾਤਾ-ਪਿਤਾ ਦੀ ਇੱਜਤ ਅਤੇ ਸਮਾਜ ਦੇ ਡਰੋਂ ਉਹ ਅੰਦਰ ਹੀ ਅੰਦਰ ਆਪਣੇ ਪਤੀ, ਸੱਸ-ਸਹੁਰੇ, ਜੇਠ-ਜੇਠਾਣੀ ਦਾ ਜ਼ੁਲਮ ਸਹਿੰਦੀ ਰਹੀ। ਜਦੋਂ ਧੀਰਜ ਦਾ ਬੰਨ੍ਹ ਟੁੱਟ ਗਿਆ ਤਾਂ ਪੱਲਵੀ ਨੂੰ ਅਖ਼ੀਰ ਥਾਣੇ ਦੀ ਸ਼ਰਨ ’ਚ ਜਾਣਾ ਪਿਆ।

Posted By: Jagjit Singh