ਜੇਐੱਨਐੱਨ, ਨੈਨੀਤਾਲ : ਸੌਰ ਮੰਡਲ 'ਚ ਸੂਰਜ ਦੀਆਂ ਸੁਨਹਿਰੀਆਂ ਕਿਰਨਾਂ ਦੀ ਜਦ 'ਚ ਰਹਿਣ ਵਾਲੇ ਬੁੱਧ ਗ੍ਰਹਿ (ਮਰਕਰੀ) ਦੇ ਦੀਦਾਰ ਦਾ 17 ਮਈ ਸੋਮਵਾਰ ਨੂੰ ਸੁਨਹਿਰਾ ਮੌਕਾ ਹੋਵੇਗਾ। ਇਸ ਦੌਰਾਨ ਬੁੱਧ ਆਭਾਸੀ ਰੇਖਾ ਤੋਂ ਕਰੀਬ 19 ਡਿਗਰੀ ਉੱਪਰ ਹੋਵੇਗਾ। ਸੂਰਜ ਦੇ ਸਭ ਤੋਂ ਨਜ਼ਦੀਕ ਰਹਿਣ ਵਾਲੇ ਇਸ ਗ੍ਰਹਿ ਨੂੰ ਸੂਰਜ ਤੋਂ ਕਾਫੀ ਦੂਰ ਪੁੱਜਣ ਕਾਰਨ ਨੰਗੀਆਂ ਅੱਖਾਂ ਨਾਲ ਦੇਖਣ ਦਾ ਸੰਯੋਗ ਬਣ ਰਿਹਾ ਹੈ। ਆਰੀਆ ਭੱਟ ਨਿਗਰਾਨ ਵਿਗਿਆਨ ਖੋਜ ਸੰਸਥਾਨ (ਏਰੀਜ਼) ਦੇ ਖ਼ਗੋਲ ਵਿਗਿਆਨੀ ਡਾ. ਸ਼ਸ਼ੀਭੂਸ਼ਣ ਪਾਂਡੇ ਅਨੁਸਾਰ, ਸੌਰ ਮੰਡਲ 'ਚ ਸੂਰਜ ਦੇ ਸਭ ਤੋਂ ਨੇੜਲਾ ਗ੍ਰਹਿ ਬੁੱਧ ਹੈ। ਸਭ ਤੋਂ ਜ਼ਿਆਦਾ ਨਜ਼ਦੀਕ ਹੋਣ ਕਾਰਨ ਸੂਰਜ ਦੀਆਂ ਸੁਨਹਿਰੀਆਂ ਕਿਰਨਾਂ ਦੀ ਗੋਦ 'ਚ ਰਹਿੰਦਾ ਹੈ। ਇਸ ਕਾਰਨ ਇਸ ਨੂੰ ਦੇਖਣਾ ਸੰਭਵ ਨਹੀਂ ਹੁੰਦਾ ਹੈ।