ਰਾਏਪੁਰ : ਛੱਤੀਸਗੜ੍ਹ ਦੇ ਰਾਏਪੁਰ ਵਿੱਚ ਇਕ ਔਰਤ ਨੇ ਆਪਣੇ ਪਤੀ ਦਾ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਹੈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੂੰ ਦੇਖ ਕੇ ਔਰਤ ਨੇ ਖੁਦ ਕੁਹਾੜੀ ਪੁਲਿਸ ਨੂੰ ਸੌਂਪ ਦਿੱਤੀ ਤੇ ਵਾਰਦਾਤ ਨੂੰ ਕਬੂਲ ਕਰ ਲਿਆ। ਨੇ ਕਿਹਾ ਕਿ ‘ਹੁਣ ਉਹ ਉਸ ਨੂੰ ਕਦੇ ਵੀ ਕਾਲੀ ਕਲੂਟੀ ਨਹੀਂ ਕਹਿ ਸਕੇਗਾ।’ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਕੇ ਪੋਸਟਮਾਰਟਮ ਕਰਵਾਇਆ। ਔਰਤ ਦਾ ਹਾਲ ਹੀ 'ਚ ਵਿਆਹ ਹੋਇਆ ਸੀ ਪਰ ਵਿਆਹ ਤੋਂ ਬਾਅਦ ਤੋਂ ਹੀ ਉਸ ਦਾ ਪਤੀ ਉਸ ਦੇ ਕਾਲੇ ਰੰਗ ਨੂੰ ਲੈ ਕੇ ਤੰਗ ਕਰਦਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਦੀ ਹੈ। ਦੋਸ਼ੀ ਔਰਤ ਦੀ ਪਛਾਣ ਸੰਗੀਤਾ ਸੋਨਵਾਨੀ ਵਜੋਂ ਹੋਈ ਹੈ। ਉਸਨੇ ਹਾਲ ਹੀ ਵਿੱਚ 40 ਸਾਲਾ ਅਨੰਤ ਸੋਨਵਾਨੀ ਨਾਲ ਵਿਆਹ ਕੀਤਾ ਹੈ। ਉਸ ਨੇ ਪੁਲਿਸ ਨੂੰ ਪੁੱਛਗਿੱਛ 'ਚ ਦੱਸਿਆ ਕਿ ਵਿਆਹ ਤੋਂ ਕੁਝ ਦਿਨ ਬਾਅਦ ਤਕ ਸਭ ਕੁਝ ਠੀਕ-ਠਾਕ ਰਿਹਾ ਪਰ ਉਸ ਤੋਂ ਬਾਅਦ ਦੋਸ਼ੀ ਨੇ ਉਸ ਦੇ ਕਾਲੇ ਰੰਗ ਨੂੰ ਲੈ ਕੇ ਉਸ ਨੂੰ ਛੇੜਨਾ ਸ਼ੁਰੂ ਕਰ ਦਿੱਤਾ। ਕੁਝ ਦਿਨ ਤਾਂ ਉਸ ਨੇ ਇਸ ਨੂੰ ਵੀ ਬਰਦਾਸ਼ਤ ਕੀਤਾ ਪਰ ਹੁਣ ਉਸ ਦਾ ਪਤੀ ਉਸ ਨੂੰ ਹਰ ਵੇਲੇ ਕਾਲਾ ਕਲੂਟੀ ਕਹਿਣ ਲੱਗ ਪਿਆ। ਇਸ ਗੱਲ ਤੋਂ ਨਾਰਾਜ਼ ਹੋ ਕੇ ਉਸ ਨੇ ਕਈ ਵਾਰ ਝਗੜਾ ਕੀਤਾ। ਫਿਰ ਵੀ ਜਦੋਂ ਪਤੀ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਉਸ ਨੇ ਘਰ ਵਿੱਚ ਪਈ ਕੁਹਾੜੀ ਨਾਲ ਹਮਲਾ ਕਰ ਦਿੱਤਾ। ਪਾਟਨ ਪੁਲਿਸ ਦੇ ਉਪ ਮੰਡਲ ਅਧਿਕਾਰੀ ਦੇਵਾਂਸ਼ ਰਾਠੌੜ ਨੇ ਦੱਸਿਆ ਕਿ ਔਰਤ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

Posted By: Sarabjeet Kaur