ਨਵੀਂ ਦਿੱਲੀ : ਕਰੋੜਾਂ ਸਾਲਾਂ ਤੋਂ ਇਹ ਖਗੋਲੀ ਘਟਨਾ ਹੁੰਦੀ ਹੈ। ਇਨ੍ਹਾਂ ਖਗੋਲੀ ਘਟਨਾਵਾਂ ਦਾ ਅਸਰ ਧਰਤੀ 'ਤੇ ਪੈਂਦਾ ਹੈ। ਧਰਤੀ 'ਤੇ ਕਈ ਤਰ੍ਹਾਂ ਦੀਆਂ ਕਿਰਿਆਵਾਂ ਹੁੰਦੀਆਂ ਹਨ। ਇਸ ਸਾਲ 21 ਜੂਨ ਨੂੰ ਅਜਿਹੀ ਹੀ ਇਕ ਖਗੋਲੀ ਘਟਨਾ ਹੋਵੇਗੀ ਜਿਸ 'ਚ ਮਨੁੱਖਾਂ ਦਾ ਪਰਛਾਵਾਂ ਸਾਥ ਛੱਡ ਦੇਵੇਗਾ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 365 ਦਿਨ ਹੁੰਦੇ ਹਨ। ਹਾਲਾਂਕਿ ਇਹ ਦਿਨ ਬਾਕੀ ਦਿਨਾਂ ਵਰਗਾ ਨਹੀਂ ਹੁੰਦਾ ਹੈ। ਕਦੀ ਦਿਨ ਛੋਟੇ ਹੁੰਦੇ ਹਨ ਤਾਂ ਕਦੀ ਰਾਤ ਲੰਬੀ ਹੁੰਦੀ ਹੈ।

ਇਸ ਤਰ੍ਹਾਂ ਕਦੀ ਰਾਤ ਛੋਟੀ ਹੋ ਜਾਂਦੀ ਹੈ ਤਾਂ ਕਦੀ ਦਿਨ ਲੰਬੇ ਹੁੰਦੇ ਹਨ। ਇਸੇ ਤਰ੍ਹਾਂ 21 ਜੂਨ ਨੂੰ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ। ਇਸ ਦਿਨ ਉਤਰੀ ਗੋਲਾਰਧ 'ਚ ਸਥਿਤ ਤਮਾਮ ਦੇਸ਼ਾਂ 'ਚ ਦਿਨ ਲੰਬਾ ਤੇ ਰਾਤ ਛੋਟੀ ਹੁੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਦਿਨ ਇਕ ਪਲ ਅਜਿਹਾ ਵੀ ਆਉਂਦਾ ਹੈ ਜਦੋਂ ਤੁਹਾਡਾ ਪਰਛਾਵਾਂ ਸਾਥ ਛੱਡ ਦਿੰਦਾ ਹੈ। ਦਰਅਸਲ 21 ਜੂਨ ਦੇ ਦਿਨ ਸੂਰਜ ਕਾਫੀ ਉੱਚਾਈ 'ਤੇ ਹੁੰਦਾ ਹੈ। 21 ਸਤੰਬਰ ਆਉਂਦੇ-ਆਉਂਦੇ ਦਿਨ ਤੇ ਰਾਤ ਇਕ ਬਰਾਬਰ ਹੋ ਜਾਂਦੇ ਹਨ।

ਖਗੋਲ ਸ਼ਾਸਤਰੀਆਂ ਨੇ ਦੱਸਿਆ ਕਿ ਸੂਰਜ ਉੱਤਰੀ ਗੋਲਾਰਧ ਤੋਂ ਚਲ ਕੇ ਭਾਰਤ 'ਚੋਂ ਨਿਕਲਣ ਵਾਲੀ ਕਰਕ ਰੇਖਾ 'ਚ ਆ ਜਾਂਦਾ ਹੈ। ਇਸ ਲਈ ਇਸ ਦਿਨ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਜ਼ਿਆਦਾ ਸਮੇਂ ਲਈ ਪੈਂਦੀਆਂ ਹਨ। ਇਸ ਦਿਨ ਸੂਰਜ ਦੀ ਰੌਸ਼ਨੀ ਧਰਤੀ 'ਤੇ ਲਗਪਗ 15-16 ਘੰਟਿਆਂ ਤਕ ਪੈਂਦੀ ਹੈ। ਜਿਸ ਦੀ ਵਜ੍ਹਾ ਨਾਲ 21 ਨੂੰ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ। ਕਦੀ-ਕਦੀ 22 ਜੂਨ ਨੂੰ ਵੀ ਵੱਡਾ ਦਿਨ ਹੁੰਦਾ ਹੈ। 1975 'ਚ 22 ਜੂਨ ਨੂੰ ਸਾਲ ਦਾ ਸਭ ਤੋਂ ਵੱਡਾ ਦਿਨ ਸੀ। ਹੁਣ ਅਜਿਹਾ 2203 'ਚ ਹੋਵੇਗਾ।

Posted By: Ravneet Kaur