ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੱਖਣੀ ਏਸ਼ੀਆ ਦੇ ਛੋਟੇ ਦੇਸ਼ਾਂ 'ਚ ਬੁੱਧਵਾਰ ਨੂੰ ਉਮੀਦ ਤੇ ਉਤਸ਼ਾਹ ਦੀ ਨਵੀਂ ਲਹਿਰ ਦੌੜ ਗਈ। ਵਜ੍ਹਾ ਇਹ ਹੈ ਕਿ ਇਸ ਮਹਾਮਾਰੀ ਖ਼ਿਲਾਫ਼ ਭਾਰਤ 'ਚ ਬਣੀ ਵੈਕਸੀਨ ਦੀ ਖੇਪ ਇਨ੍ਹਾਂ ਦੇਸ਼ਾਂ 'ਚ ਪੁੱਜ ਗਈ ਹੈ। ਭਾਰਤ ਨੇ ਬੁੱਧਵਾਰ ਨੂੰ ਹੀ ਕੋਵਿਸ਼ੀਲਡ ਦੀਆਂ 1.50 ਲੱਖ ਖ਼ੁਰਾਕਾਂ ਭੂਟਾਨ ਤੇ ਇਕ ਲੱਖ ਖ਼ੁਰਾਕਾਂ ਮਾਲਦੀਵ ਭੇਜੀਆਂ ਸਨ। 21 ਜਨਵਰੀ ਨੂੰ ਬੰਗਲਾਦੇਸ਼ ਨੂੰ ਕੋਵਿਸ਼ੀਲਡ ਦੀਆਂ 20 ਲੱਖ ਖ਼ੁਰਾਕਾਂ ਤੇ ਨੇਪਾਲ ਨੂੰ 10 ਲੱਖ ਖ਼ੁਰਾਕਾਂ ਭੇਜੀਆਂ ਜਾਣਗੀਆਂ। ਇਸ ਤੋਂ ਬਾਅਦ ਛੇਤੀ ਹੀ ਸ੍ਰੀਲੰਕਾ, ਮਾਰੀਸ਼ਸ ਤੇ ਅਫ਼ਗਾਨਿਸਤਾਨ ਨੂੰ ਵੀ ਵੈਕਸੀਨ ਦੀ ਸਪਲਾਈ ਕੀਤੀ ਜਾਵੇਗੀ, ਇਨ੍ਹਾਂ ਦੇਸ਼ਾਂ 'ਚ ਰੈਗੂਲੇਟਰੀ ਮਨਜ਼ੂਰੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਵਿਚਾਲੇ ਜਦੋਂ ਚੀਨ ਵੱਲੋਂ ਆਪਣੀ ਪੈਠ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਅਜਿਹੇ 'ਚ ਭਾਰਤ ਦੀ ਇਹ ਵੈਕਸੀਨ ਡਿਪਲੋਮੇਸੀ ਖੇਤਰੀ ਕੂਟਨੀਤਕ 'ਚ ਇਕ ਵੱਡੀ ਗੇਮ ਚੇਂਜਰ ਬਣ ਸਕਦੀ ਹੈ। ਇਹ ਸਾਰੀ ਮਦਦ ਮੁਫ਼ਤ ਦਿੱਤੀ ਜਾ ਰਹੀ ਹੈ।

ਭਾਰਤ ਨੇ 'ਗੁਆਂਢੀ ਪਹਿਲਾਂ' ਦੀ ਆਪਣੀ ਨੀਤੀ ਨੂੰ ਅੱਗੇ ਵਧਾਉਂਦਿਆਂ ਸਭ ਤੋਂ ਪਹਿਲਾਂ ਭੂਟਾਨ ਤੇ ਮਾਲਦੀਵ ਨੂੰ ਵੈਕਸੀਨ ਉਪਲੱਬਧ ਕਰਵਾਈ ਹੈ। ਦੋ ਦਿਨਾਂ 'ਚ ਗੁਆਂਢੀ ਦੇਸ਼ਾਂ 32.50 ਲੱਖ ਵੈਕਸੀਨ ਦੀਆਂ ਖ਼ੁਰਾਕਾਂ ਦੇਣ ਦੇ ਭਾਰਤ ਦੇ ਫ਼ੈਸਲੇ ਦੀ ਪੂਰੀ ਦੁਨੀਆ 'ਚ ਸ਼ਲਾਘਾ ਹੋ ਰਹੀ ਹੈ। ਨਾਲ ਹੀ ਇਨ੍ਹਾਂ ਦੇਸ਼ਾਂ ਵੀ ਭਾਰਤ ਦਾ ਅਕਸ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਇਆ ਹੈ। ਇਸ ਗੱਲ ਦੀ ਮਿਸਾਲ ਇਸ ਗੱਲ ਤੋਂ ਵੀ ਮਿਲਦੀ ਹੈ ਕਿ ਭਾਰਤੀ ਵੈਕਸੀਨ ਦੇ ਮਾਲਦੀਵ ਪੁੱਜਣ 'ਤੇ ਖ਼ੁਦ ਰਾਸ਼ਟਰਪਤੀ ਇਬ੍ਰਾਹਿਮ ਸੋਲਿਹ ਨੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਵੈਕਸੀਨ ਦੇਣ ਭਾਰਤ ਦਾ ਧੰਨਵਾਦ ਤਾਂ ਪ੍ਰਗਟਾਇਆ ਹੀ ਆਪਣੇ ਦੇਸ਼ ਵਾਸੀਆਂ ਨੂੰ ਵੀ ਕਿਹਾ ਕਿ ਇਹ ਉੱਤਸਵ ਮਨਾਉਣ ਦਾ ਵੇਲਾ ਹੈ। ਭਾਰਤ ਤੋਂ ਮਿਲੀ ਵੈਕਸੀਨ ਨਾਲ ਮਾਲਦੀਵ ਦੀ ਕੁਲ ਪੰਜ ਲੱਖ ਆਬਾਦੀ ਦੇ ਇਕ ਵੱਡੇ ਹਿੱਸੇ ਨੂੰ ਕੋਰੋਨਾ ਤੋਂ ਸੁਰੱਖਿਅਤ ਕੀਤਾ ਜਾ ਸਕੇਗਾ। ਪੂਰੀ ਤਰ੍ਹਾਂ ਸੈਰ-ਸਪਾਟੇ 'ਤੇ ਨਿਰਭਰ ਮਾਲਦੀਵ ਲਈ ਹੁਣ ਹਾਲਾਤ ਆਮ ਕਰਨੀ ਸੌਖੇ ਹੋ ਜਾਣਗੇ। ਇਸੇ ਤਰ੍ਹਾਂ ਭੂਟਾਨ ਨੇ ਭਾਰਤੀ ਵੈਕਸੀਨ ਦੇ ਆਗਮਨ 'ਤੇ ਵਿਸ਼ੇਸ਼ ਪ੍ਰਰੋਗਰਾਮ ਦਾ ਕੀਤਾ, ਜਿਥੇ ਪੀਐੱਮ ਲੋਤੇਅ ਸ਼ੇਰਿੰਗ ਤੇ ਕੈਬਨਿਟ ਦੇ ਦੂਜੇ ਸਹਿਯੋਗ ਹਾਜ਼ਰ ਸਨ। ਪੀਐੱਮ ਸ਼ੇਰਿੰਗ ਨੇ ਪੀਐੱਮ ਨਰਿੰਦਰ ਮੋਦੀ ਤੇ ਭਾਰਤੀ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕੋਰੋਨਾ ਵੈਕਸੀਨ ਨੂੰ ਭੂਟਾਨ ਦੇ ਲੋਕਾਂ ਲਈ ਭਾਰਤ ਵੱਲੋਂ ਬੇਸ਼ਕੀਮਤੀ ਤੋਹਫ਼ਾ ਕਰਾਰ ਦਿੱਤਾ।