Neeraj Chopra Celebration : ਟੋਕੀਓ ਓਲੰਪਿਕ 'ਚ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਅੱਜ ਦੇਸ਼ ਦੇ ਨਾਗਰਿਕਾਂ ਦੀ ਸ਼ਾਨ ਬਣ ਗਏ ਹਨ, ਸਾਰਿਆਂ ਨੂੰ ਨੀਰਜ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਓਲੰਪਿਕ 'ਚ ਗੋਲਡ ਜਿੱਤਣ ਦੀ ਖੁਸ਼ੀ 'ਚ ਇਸਦੀ ਸੈਲੀਬ੍ਰੇਸ਼ਨ ਦੇਸ਼ ਦਾ ਹਰੇਕ ਨਾਗਰਿਕ ਕਰ ਰਿਹਾ ਹੈ। ਅਜਿਹੀ ਹੀ ਇਕ ਸੈਲੀਬ੍ਰੇਸ਼ਨ ਸੁਰਖੀਆਂ 'ਚ ਬਣੀ ਹੋਈ ਹੈ। ਅਸਲ ਵਿਚ ਜਦੋਂ ਤੋਂ ਨੀਰਜ ਚੋਪੜਾ ਨੇ ਓਲੰਪਿਕ 'ਚ ਦੇਸ਼ ਲਈ ਗੋਲਡ ਮੈਡਲ ਜਿੱਤਿਆ ਹੈ, ਉਦੋਂ ਹੀ ਦੇਸ਼ ਦੇ ਤਮਾਮ ਨੀਰਜ ਨਾਂ ਦੇ ਲੋਕਾਂ ਦੀ ਕਿਸਮਤ ਖੁੱਲ੍ਹ ਗਈ ਹੈ। ਦਿੱਲੀ ਦੇ ਪਹਾੜਗੰਜ 'ਚ ਸਥਿਤ ਸੀਤਾਰਾਮ ਦੀਵਾਨਚੰਦ ਨਾਂ ਦੀ ਦੁਕਾਨ ਦੇ ਮਾਲਕ ਨੇ 13 ਅਗਸਤ ਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਮੁਫ਼ਤ ਛੋਲੇ-ਭਟੂਰੇ ਖਵਾਉਣ ਦਾ ਆਫਰ ਦਿੱਤਾ ਸੀ ਜਿਨ੍ਹਾਂ ਦਾ ਨਾਂ ਨੀਰਜ ਹੈ।

ਜਦੋਂ ਤੋਂ ਦੁਕਾਨ ਮਾਲਕ ਨੇ ਇਸ ਖਾਸ ਆਫਰ ਦੀ ਪੇਸ਼ਕਸ਼ ਕੀਤੀ ਹੈ ਉਦੋਂ ਤੋਂ ਹੀ ਲਗਪਗ 100 ਤੋਂ ਜ਼ਿਆਦਾ ਨੇ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ। ਇਸ ਆਫਰ ਨੂੰ ਸਿਰਫ ਇੱਕੋ ਦਿਨ ਯਾਨੀ 13 ਅਗਸਤ ਲਈ ਹੀ ਕੱਢਿਆ ਗਿਆ ਸੀ। ਇਹ ਦੁਕਾਨ 2243, ਰਾਜਗੁਰੂ ਮਾਰਗ, ਚੂਨਾ ਮੰਡੀ, ਪਹਾੜਗੰਜ ਨਵੀਂ ਦਿੱਲੀ 'ਚ ਸਥਿਤ ਹੈ। ਮੁਫ਼ਤ ਛੋਲੇ-ਭਟੂਰੇ ਖਾਮ ਲਈ ਉਨ੍ਹਾਂ ਲੋਕਾਂ ਕੋਲ ਵੈਲਿਡ ਆਈਡੀ ਕਾਰਡ ਨਾਲ ਮੰਗਵਾਇਆ ਗਿਆ ਜਿਸ 'ਤੇ ਨੀਰਜ ਨਾਂ ਲਿਖਿਆ ਹੋਣਾ ਜ਼ਰੂਰੀ ਹੈ। ਆਈਡੀ ਦੇਖਣ ਤੋਂ ਬਾਅਦ ਉਸ ਨੀਰਜ ਨਾਂ ਦੇ ਸ਼ਖ਼ਸ ਨੂੰ ਮੁਫ਼ਤ ਛੋਲੇ-ਭਟੂਰੇ ਦਿੱਤੇ ਗਏ।

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਕ ਅਜਿਹੀ ਹੀ ਜਸ਼ਨ ਸਾਨੂੰ ਗੁਜਰਾਤ ਦੇ ਭਰੂਚ ਜ਼ਿਲ੍ਹੇ 'ਚ ਦੇਖਣ ਨੂੰ ਮਿਲਿਆ ਸੀ, ਜਿੱਥੇ ਹਾਲ ਹੀ 'ਚ ਨੀਰਜ ਚੋਪੜਾ ਦੇ ਗੋਲਡ ਮੈਡਲ ਜਿੱਤਣ ਦੀ ਕੁਸ਼ੀ ਵਿਚ ਨੀਰਜ ਨਾਂ ਦੇ ਲੋਕਾਂ ਨੂੰ 501 ਰੁਪਏ ਦਾ ਮੁਫ਼ਤ ਫਿਊਲ ਦੇਣ ਦੀ ਪੇਸ਼ ਕੀਤੀ ਗਈ ਸੀ। ਇਹ ਨੇਤਰੰਗ ਸ਼ਹਿਰ ਵਿਚ ਸਥਿਤ ਪੈਟਰੋਲ ਪੰਪ ਨੇ ਇਸ ਦੇ ਪੋਸਟਰ ਵੀ ਲਗਾਏ ਸਨ, ਜਿਸ ਵਿਚ ਲੋਕਾਂ ਨੂੰ ਪਛਾਣ-ਪੱਤਰ ਦਿਖਾ ਕੇ ਮੁਫ਼ਤ ਪੈਟਰੋਲ ਦਾ ਲਾਭ ਲੈਣ ਲਈ ਕਿਹਾ ਗਿਆ ਸੀ। ਪੈਟਰੋਲ ਪੰਪ ਮਾਲਕ ਨੇ ਮੀਡੀਆ ਨੂੰ ਦੱਸਿਆ ਕਿ ਇਸ ਤੋਂ ਬਾਅਦ ਨੀਰਜ ਨਾਂ ਦੇ 28 ਲੋਕਾਂ ਨੂੰ ਪੰਪ 'ਤੇ 501 ਰੁਪਏ ਦਾ ਮੁਫ਼ਤ 'ਚ ਪੈਟਰੋਲ ਵੀ ਦਿੱਤਾ ਗਿਆ ਸੀ।

Posted By: Seema Anand