ਨਈ ਦੁਨੀਆ, ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਖ਼ਤਰਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਮਰੀਜ਼ਾਂ ਦਾ ਇਲਾਜ ਤੇ ਬਿਮਾਰੀ ਨੂੰ ਹੋਰ ਲੋਕਾਂ 'ਚ ਨਾ ਫੈਲਣ ਦਿਉ, ਦੋ ਵੱਡੀਆਂ ਚੁਣੌਤੀਆਂ ਹਨ। ਇਸ ਦੌਰਾਨ ਕਈ ਥਾਵਾਂ 'ਤੇ ਮਰੀਜ਼ਾਂ ਦੇ ਬੁਰੇ ਵਤੀਰੇ ਦੀਆਂ ਖ਼ਬਰਾਂ ਆ ਰਹੀਆਂ ਹਨ। ਖਾਸਤੌਰ 'ਤੇ ਤਬਲੀਗੀ ਜਮਾਤ ਵਾਲੇ ਡਾਕਟਰਾਂ ਤੇ ਨਰਸਾਂ ਨਾਲ ਬਦਸਲੂਕੀ ਕਰ ਰਹੇ ਹਨ। ਅਜਿਹੇ ਮਰੀਜ਼ਾਂ ਨੂੰ ਸ਼ਾਂਤ ਰੱਖਣ ਲਈ ਬਿਹਾਰ ਦੇ ਨਾਲੰਦਾ 'ਚ ਡਾਕਟਰਾਂ ਨੇ ਨਵਾਂ ਤਰੀਕਾ ਲੱਭਿਆ ਹੈ। ਇੱਥੋਂ ਦੇ ਵਿਮਸ ਪਾਵਾਪੁਰੀ ਦੇ ਆਇਸੋਲੇਸ਼ਨ ਵਾਰਡ 'ਚ ਭਰਤੀ ਕੋਰੋਨਾ ਸ਼ੱਕੀਆਂ ਨੂੰ ਹਿੰਦੀ ਫਿਲਮਾਂ ਦੇ ਪੁਰਾਣੇ ਗਾਣੇ ਸੁਣਾਏ ਜਾ ਰਹੇ ਹਨ ਤਾਂ ਜੋ ਉਹ ਆਪਾ ਨਾ ਗੁਆਉਣ। ਸ਼ੇਖਪੁਰਾ ਤੋਂ ਲਿਆਂਦੇ ਗਏ 4 ਮੌਲਵੀਆਂ ਦੇ ਦੁਰਵਿਹਾਰ ਤੋਂ ਬਾਅਦ ਵਿਮਸ ਪ੍ਰਸ਼ਾਸਨ ਨੇ ਇਹ ਕਦਮ ਉਠਾਇਆ ਹੈ।

ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ 'ਚ ਪੌਜ਼ਿਟਿਵ ਨਿਕਲ ਰਹੇ ਤਬਲੀਗੀ ਜਮਾਤ ਵਾਲੇ

ਇਕ ਮਸਜਿਦ 'ਚ ਠਹਿਰੇ ਸਨ 16 ਲੋਕ : ਕੋਰਬਾ ਤੋਂ ਖ਼ਬਰ ਹੈ ਕਿ ਕਟਘੋਰਾ ਦੀ ਪੁਰਾਣੀ ਬਸਤੀ ਸਥਿਤ ਇਕ ਮਸਜਿਦ 'ਚ ਮਹਾਰਾਸ਼ਟਰ ਦੇ ਕਾਮਠੀ ਤੋਂ ਆ ਕੇ ਠਹਿਰੇ ਤਬਲੀਗੀ ਜਮਾਤ ਨਾਲ ਜੁੜੇ ਇਕ 16 ਸਾਲਾ ਲੜਕੇ ਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਨਿਕਲੀ ਹੈ। ਉਸ ਨਾਲ ਕੁੱਲ 16 ਲੋਕ ਸਨ। ਪੌਜ਼ਿਟਿਵ ਰਿਪੋਰਟ ਆਉਣ ਦੇ ਨਾਲ ਹੀ ਇਸ ਇਲਾਕੇ ਨੂੰ ਸੀਲ ਕਰਨ ਦੀ ਕਾਰਵਾਈ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀ ਹੈ। ਹੁਣ ਕੋਰਬਾ 'ਚ ਕੋਰੋਨਾ ਪੌਜ਼ਿਟਿਵ ਦੋ ਮਾਮਲੇ ਹੋ ਗਏ ਹਨ। ਨਾਬਾਲਗ ਨੂੰ ਏਮਜ਼ ਰੈਫਰ ਕੀਤੇ ਜਾਣ ਦੀ ਤਿਆਰੀ ਪ੍ਰਸ਼ਾਸਨ ਕਰ ਰਿਹਾ ਹੈ।

Posted By: Seema Anand