ਨਈਂ ਦੁਨੀਆ : ਸ਼ਮਸ਼ਾਨ ਸਾਡੇ ਲਈ ਜ਼ਰੂਰੀ ਚੀਜ਼ਾਂ ’ਚੋ ਇਕ ਹੈ। ਹਰ ਇਨਸਾਨ ਦੇ ਮਰਨ ਤੋਂ ਬਾਅਦ ਸ਼ਮਸ਼ਾਨ ਘਾਟ ’ਚ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਵੱਖ-ਵੱਖ ਧਰਮ ਦੇ ਲੋਕਾਂ ਦਾ ਅੰਤਿਮ ਸੰਸਕਾਰ ਵੱਖ-ਵੱਖ ਤਰੀਕੇ ਨਾਲ ਕੀਤਾ ਜਾਂਦਾ ਹੈ, ਪਰ ਸ਼ਮਸ਼ਾਨ ਘਾਟ ਦਾ ਨਾਂ ਸੁਣ ਕੇ ਮਨ ’ਚ ਡਰ ਬੈਠ ਜਾਂਦਾ ਹੈ। ਖਾਸ ਕਰਕੇ ਰਾਤ ’ਚ ਸ਼ਮਸ਼ਾਨ ਘਾਟ ਕੋਲੋ ਲੰਘਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਜਦ ਵੀ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਸਾਰੇ ਲੋਕ ਆਪਣੇ-ਆਪਣੇ ਦੇਵਤਿਆਂ ਨੂੰ ਯਾਦ ਕਰਦੇ ਹਨ। ਭਾਰਤ ਦੇ ਲੋਕ ਇਸ ਤਰ੍ਹਾਂ ਦੀ ਸਥਿਤੀ ’ਚ ਤੁਰੰਤ ਹਨੂਮਾਨ ਚਾਲੀਸਾ ਦਾ ਪਾਠ ਕਰਨ ਲੱਗਦੇ ਹਨ, ਪਰ ਜੇ ਤੁਹਾਨੂੰ ਕਿਸੇ ਵੀ ਸ਼ਮਸਾਨ ਘਾਟ ’ਚ ਕੰਕਾਲੋ ਦੇ ਨਾਲ ਕੋਈ ਡਾਂਸ ਕਰਦਾ ਦਿਖਾਈ ਦਿੰਦਾ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ। ਅਮਰੀਕਾ ਹਲ ਸ਼ਹਿਰ ’ਚ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ।

ਅਮਰੀਕਾ ਦੇ ਹਲ ’ਚ ਇਕ ਪੁਰਾਣੇ ਸ਼ਮਸ਼ਾਨ ਘਾਟ ’ਚ ਨਨ ਨੂੰ ਕੰਕਾਲੋ ਦੇ ਨਾਲ ਡਾਂਸ ਕਰਦੇ ਦੇਖਿਆ ਗਿਆ ਹੈ। ਆਮ ਲੋਕਾਂ ਲਈ ਇਹ ਨਜ਼ਾਰਾ ਕਾਫੀ ਡਰਾਵਨਾ ਸੀ। ਡਾਂਸ ਕਰਦੀ ਹੋਈ ਨਨ ਦੀ ਫੋਟੋ ਵੀ ਸਾਹਮਣੇ ਆਈ ਹੈ। ਇੱਥੇ ਦੇ ਇਕ ਸ਼ਮਸ਼ਾਨ ਘਾਟ ਦੇ ਕੋਲ ਰਹਿਣ ਵਾਲੇ ਲੋਕਾਂ ਨੇ ਇਕ ਨਨ ਨੂੰ ਕੰਕਾਲੋ ਦੇ ਨਾਲ ਡਾਂਸ ਕਰਦੇ ਦੇਖਿਆ ਤੇ ਉਸ ਦੀ ਫੋਟੋ ਵੀ ਖਿੱਚ ਲਈ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Posted By: Sarabjeet Kaur