ਜੇਐਨਐਨ,ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੱਸਿਆ ਕਿ ਆਯੁਸ਼ਮਾਨ ਭਾਰਤ 'ਚ ਇਸ ਸਕੀਮ ਦਾ ਲਾਭ ਲੈ ਰਹੇ ਲੋਕਾਂ ਦਾ ਗਿਣਤੀ 1 ਕਰੋੜ ਤੋਂ ਪਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਕਈ ਲੋਕਾਂ ਦੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪਿਆ ਹੈ। ਸਤੰਬਰ 2018 'ਚ ਮੋਦੀ ਨੇ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ-ਅਯੁਸ਼ਮਾਨ ਭਾਰਤ ਦੀ ਸ਼ੁਰੂਆਤ ਕੀਤੀ ਸੀ। ਇਸ ਨਾਲ ਦੁਨੀਆ 'ਚ ਸਰਕਾਰ ਦੁਆਰਾ ਸਪਾਂਸਰ ਕੀਤੀ ਸਭ ਤੋਂ ਵੱਡੀ ਸਿਹਤ ਸੇਵਾ ਯੋਜਨਾ ਕਿਹਾ ਗਿਆ ਹੈ।


ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਲਿਖਿਆ ਕਿ ਹਰ ਭਾਰਤੀ ਨੂੰ ਮਾਣ ਹੋਵੇਗਾ ਕਿ ਆਯੁਸ਼ਮਾਨ ਭਾਰਤ ਦੇ ਲਾਭਪਾਤਰੀਆਂ ਦੀ ਗਿਣਤੀ 1 ਕਰੋੜ ਨੂੰ ਪਾਰ ਕਰ ਗਈ ਹੈ। ਉਨ੍ਹਾਂ ਦੇ ਨਾਲ ਹੀ ਲਿਖਿਆ ਕਿ ਦੋ ਸਾਲ ਤੋਂ ਵੀ ਘੱਟ ਸਮੇਂ 'ਚ ਇਸ ਪਹਿਲ ਦਾ ਸਕਾਰਾਤਮਕ ਪ੍ਰਭਾਵ ਪਿਆ ਹੈ। ਉਨ੍ਹਾਂ ਨੇ ਸਾਰੇ ਲਾਭਪਾਤਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦੀ ਵਧੀਆ ਸਿਹਤ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਡਾਕਟਰਾਂ, ਨਰਸਾਂ, ਸਿਹਤ ਸੇਵਾ ਵਰਕਰਾਂ ਤੇ ਆਯੁਸ਼ਮਾਨ ਭਾਰਤ ਨਾਲ ਜੁੜੇ ਸਾਰੇ ਲੋਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਯਤਨਾਂ ਨੇ ਇਸ ਦੁਨੀਆ ਦਾ ਸਭ ਤੋਂ ਵੱਡਾ ਹੈਲਥਕੇਅਰ ਪ੍ਰੋਗਰਾਮ ਬਣਾਇਆ ਹੈ।


ਮੋਦੀ ਨੇ ਦੱਸਿਆ ਕਿ ਇਸ ਪਹਿਲ ਨੇ ਕਈ ਭਾਰਤੀਆਂ, ਵਿਸ਼ੇਸ਼ ਰੂਪ ਨਾਲ ਗ਼ਰੀਬਾਂ ਤੇ ਦਲਿਤਾਂ ਦਾ ਵਿਸ਼ਵਾਸ ਜਿੱਤਿਆ ਹੈ। ਆਯੁਸ਼ਮਾਨ ਭਾਰਤ ਦੇ ਸਭ ਤੋਂ ਵੱਡੇ ਲਾਭਾਂ 'ਚੋਂ ਇਕ ਪੋਰਟੇਬਿਲਿਟੀ ਹੈ। ਉਨ੍ਹਾਂ ਕਿਹਾ ਕਿ ਲਾਭਪਾਤਰੀ ਨਾ ਸਿਰਫ਼ ਜਿੱਥੇ ਰਜਿਸਟਰਡ ਹਨ ਬਲਕਿ ਭਾਰਤ ਦੇ ਹੋਰਨਾਂ ਹਿੱਸਿਆਂ 'ਚ ਵੀ ਉੱਚ ਗੁਣਵੱਤਾ ਤੇ ਕਿਫਾਇਤੀ ਡਾਕਟਰੀ ਦੇਖਭਾਲ ਪ੍ਰਾਪਤ ਕਰ ਸਕਦੇ ਹਨ। ਇਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਜੋ ਘਰ ਤੋਂ ਦੂਰ ਕੰਮ ਕਰਦੇ ਹਨ ਜਾਂ ਇਸ ਤਰ੍ਹਾਂ ਦੀ ਥਾਂ 'ਤੇ ਰਜਿਸਟਰਡ ਹਨ ਜਿੱਥੇ ਨਹੀਂ ਹੈ।


ਉਨ੍ਹਾਂ ਕਿਹਾ ਕਿ ਆਪਣੇ ਅਧਿਕਾਰਿਤ ਦੌਰਿਆਂ ਦੌਰਾਨ ਉਹ ਆਯੁਸ਼ਮਾਨ ਭਾਰਤ ਦੇ ਲਾਭਪਾਤਰੀਆਂ ਦੇ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਖੁਦ ਦੀ ਗੱਲ ਹੈ ਕਿ ਇਨ੍ਹਾਂ ਦਿਨਾਂ 'ਚ ਇਹ ਸੰਭਵ ਨਹੀਂ ਹੈ ਪਰ ਮੇਘਾਲਿਆ ਦੀ ਪੂਜਾ ਥਾਪਾ, ਜੋ ਕਿ ਇਸ ਦੀ 1 ਕਰੋੜਵੀਂ ਲਾਭਪਾਤਰੀ ਹੈ, ਉਨ੍ਹਾਂ ਦੇ ਨਾਲ ਫੋਨ 'ਤੇ ਗੱਲਬਾਤ ਸ਼ਾਨਦਾਰ ਰਹੀ।

ਪ੍ਰਧਾਨ ਮੰਤਰੀ ਨੇ ਗੱਲਬਾਤ ਦੀ ਆਡੀਓ ਕਲਿਪ ਸਾਂਝੀ ਕੀਤੀ ਜਿਸ 'ਚ ਥਾਪਾ, ਇਕ ਫ਼ੌਜੀ ਦੀ ਪਤਨੀ, ਆਯੁਸ਼ਮਾਨ ਭਾਰਤ ਸੁਵਿਧਾ ਦਾ ਇਸਤੇਮਾਲ ਕਰਦੇ ਹੋਏ ਸ਼ਿਲਾਂਗ 'ਚ ਸਰਜਰੀ ਦੇ ਬਾਰੇ 'ਚ ਦੱਸਦੀ ਹੈ। ਉਨ੍ਹਾਂ ਦੇ ਪਤੀ ਮਨੀਪੁਰ 'ਚ ਤਾਇਨਾਤ ਹੈ ਤੇ ਕੋਰੋਨਾ ਵਾਇਰਸ ਲਾਕਡਾਊਨ ਦੇ ਕਾਰਨ ਉਨ੍ਹਾਂ ਦੇ ਨਾਲ ਨਹੀਂ ਹੈ। ਗੁਆਂਢੀਆਂ ਵੱਲੋਂ ਉਸ ਦੇ ਦੋ ਛੋਟੇ ਬੱਚਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ।

Posted By: Sarabjeet Kaur