ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਵੱਖ-ਵੱਖ ਸੂਬਿਆਂ ਤੋਂ ਪ੍ਰਰਾਪਤ ਅੰਕੜਿਆਂ ਦੇ ਮੁਤਾਬਕ, ਵੀਰਵਾਰ ਨੂੰ ਕਰੀਬ 4,000 ਨਵੇਂ ਮਾਮਲਿਆਂ ਨਾਲ ਇਨਫੈਕਟਿਡ ਲੋਕਾਂ ਦੇ ਅੰਕੜਾ 56 ਹਜ਼ਾਰ ਦੇ ਪਾਰ ਪੁੱਜ ਗਿਆ ਹੈ। ਹੁਣ ਤਕ 15 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋਏ ਹਨ। ਮਹਾਰਾਸ਼ਟਰ ਤੇ ਗੁਜਰਾਤ 'ਚ ਸਥਿਤੀ ਗੰਭੀਰ ਬਣੀ ਹੋਈ ਹੈ। ਮਹਾਰਾਸ਼ਟਰ ਤੇ ਗੁਜਰਾਤ 'ਚ ਸਥਿਤੀ ਗੰਭੀਰ ਬਣੀ ਹੋਈ ਹੈ। ਮਹਾਰਾਸ਼ਟਰ 'ਚ 1,2,00 ਤੋਂ ਜ਼ਿਆਦਾ ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਗਿਣਤੀ 17,974 ਹੋ ਗਈ ਹੈ। ਉਥੇ, 388 ਨਵੇਂ ਮਰੀਜ਼ਾਂ ਨਾਲ ਗੁਜਰਾਤ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ ਲੋਕਾਂ ਦੀ ਕੁੱਲ ਗਿਣਤੀ ਸੱਤ ਹਜ਼ਾਰ ਦੇ ਪਾਰ ਹੋ ਗਈ ਹੈ। ਦਿੱਲੀ 'ਚ ਇਨਫੈਕਟਿਡ ਲੋਕਾਂ ਦੀ ਗਿਣਤੀ ਕਰੀਬ 6,000 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ, ਦੇਸ਼ 'ਚ 1783 ਨਵੇਂ ਮਾਮਲਿਆਂ ਨਾਲ ਇਨਫੈਕਟਿਡ ਲੋਕਾਂ ਦਾ ਅੰਕੜਾ 52,952 ਹੈ। ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰੀ ਹੈ। ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਲੈਂਦੀਆਂ ਹਨ।

ਵੀਰਵਾਰ ਨੂੰ ਤਾਮਿਲਨਾਡੂ ਤੋਂ ਵੀ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ। ਇੱਥੇ 580 ਲੋਕਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇੱਥੇ ਇਨਫੈਕਟਿਡ ਲੋਕਾਂ ਦਾ ਕੁੱਲ ਅੰਕੜਾ 5,409 ਹੋ ਗਿਆ ਹੈ। ਮਹਾਰਾਸ਼ਟਰ, ਗੁਜਰਾਤ ਤੇ ਦਿੱਲੀ ਦੇ ਬਾਅਦ ਤਾਮਿਲਨਾਡੂ ਚੌਥਾ ਸੂਬਾ ਹੈ, ਜਿੱਥੇ ਪੀੜਤਾਂ ਦੀ ਗਿਣਤੀ 5,000 ਤੋਂ ਜ਼ਿਆਦਾ ਹੋ ਚੁੱਕੀ ਹੈ। ਤਾਮਿਲਨਾਡੂ 'ਚ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਚੇਨਈ ਦੇ ਕੋਇਮਬੇਡੂ ਮਾਰਕੀਟ ਨਾਲ ਸਬੰਧਤ ਹਨ। ਇਹ ਏਸ਼ੀਆ ਦੇ ਸਭ ਤੋਂ ਵੱਡੇ ਸਬਜ਼ੀ ਬਾਜ਼ਾਰਾਂ 'ਚੋਂ ਇਕ ਹੈ। ਰਾਜਸਥਾਨ 'ਚ ਪੀੜਤਾਂ ਦੀ ਗਿਣਤੀ 3,400 'ਤੇ ਪਹੁੰਚ ਗਈ ਹੈ। ਉੱਤਰ ਪ੍ਰਦੇਸ਼ 'ਚ ਵੀ ਪੀੜਤਾਂ ਦੀ ਗਿਣਤੀ ਨੇ ਤਿੰਨ ਹਜ਼ਾਰ ਦਾ ਅੰਕੜਾ ਪਾਰ ਕਰ ਲਿਆ ਹੈ। ਆਂਧਰ ਪ੍ਰਦੇਸ਼ 'ਚ 50 ਤੋਂ ਜ਼ਿਆਦਾ ਨਵੇਂ ਮਰੀਜ਼ਾਂ ਦੇ ਨਾਲ ਪੀੜਤਾਂ ਦੀ ਕੁੱਲ ਗਿਣਤੀ 1,800 ਦੇ ਪਾਰ ਹੋ ਗਈ ਹੈ। ਜੰਮੂ ਕਸ਼ਮੀਰ 'ਚ ਹੁਣ ਤਕ 793 ਲੋਕਾਂ 'ਚ ਇਨਫੈਕਟਿਡ ਦੀ ਪੁਸ਼ਟੀ ਹੋਈ ਹੈ।

ਸੁਰੱਖਿਆ ਮੁਲਾਜ਼ਮਾਂ 'ਚ ਵਧੇ ਇਨਫੈਕਸ਼ਨ ਦੇ ਮਾਮਲੇ

ਸੁਰੱਖਿਆ ਮੁਲਾਜ਼ਮਾਂ 'ਚ ਵਧਦਾ ਇਨਫੈਕਸ਼ਨ ਵੀ ਚਿੰਤਾ ਵਧਾ ਰਿਹਾ ਹੈ। ਬੀਐੱਸਐੱਫ ਦੇ ਕਰੀਬ 200 ਜਵਾਨ ਇਨਫੈਕਟਿਡ ਪਾਏ ਜਾ ਚੁੱਕੇ ਹਨ। ਸੀਆਈਐੱਸਐੱਫ ਦੇ ਵੀ ਕਈ ਜਵਾਨ ਇਨਫੈਕਟਿਡ ਹੋ ਚੁੱਕੇ ਹਨ। ਸੀਆਈਐੱਸਐੱਫ ਤੇ ਬੀਐੱਸਐੱਫ ਦੇ ਇਕ-ਇਕ ਜਵਾਨ ਦੀ ਮੌਤ ਵੀ ਹੋ ਗਈ ਹੈ। ਇਕੱਲੇ ਮਹਾਰਾਸ਼ਟਰ 'ਚ ਹੁਣ ਤਕ ਕਰੀਬ 550 ਪੁਲਿਸ ਮੁਲਾਜ਼ਮ ਵਾਇਰਸ ਦਾ ਸ਼ਿਕਾਰ ਹੋਏ ਹਨ। ਇਨ੍ਹਾਂ 'ਚ 50 ਤੋਂ ਜ਼ਿਆਦਾ ਅਧਿਕਾਰੀ ਪੱਧਰ ਦੇ ਪੁਲਿਸ ਮੁਲਾਜ਼ਮ ਹਨ। ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਹੁਣ ਤਕ 72 ਕੈਦੀ ਵੀ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਵਿਚੋਂ ਇਕ ਰਸੋਈਏ ਤੋਂ ਇਨਫੈਕਸ਼ਨ ਫੈਲਿਆ ਹੈ।