v> ਨਵੀਂ ਦਿੱਲੀ, ਏਐਨਆਈ : ਦੇਸ਼ 'ਚ ਕੋਰੋਨਾ ਤੇ ਟੀਕਾਕਰਨ ਦੀ ਸਥਿਤੀ 'ਤੇ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ 'ਚ ਸੰਯੁਕਤ ਸਕੱਤਰ ਲਵ ਅਰਗਵਾਲ ਨੇ ਕਿਹਾ ਕਿ ਪਿਛਲੇ 1 ਹਫ਼ਤੇ 'ਚ ਹਰ ਰੋਜ਼ 21,00,000 ਟੈਸਟ ਕੀਤੇ ਜਾ ਰਹੇ ਹਨ। ਪਾਜ਼ੇਟਿਵਿਟੀ ਰੇਟ ਦੇਸ਼ 'ਚ 10.45 ਫੀਸਦੀ ਰਹਿ ਗਈ ਹੈ। ਦੇਸ਼ 'ਚ ਅੱਜ 2,83,000 ਰਿਕਵਰੀ ਦਰਜ ਕੀਤੀ ਗਈ ਹੈ। 23 ਸੂਬੇ ਦੇਸ਼ 'ਚ ਅਜਿਹੇ ਹਨ ਜਿੱਥੇ ਹਰ ਰੋਜ਼ ਰਿਕਵਰ ਮਾਮਲਿਆਂ ਦੀ ਗਿਣਤੀ ਨਵੇਂ ਮਾਮਲਿਆਂ ਤੋਂ ਜ਼ਿਆਦਾ ਹਨ। ਰਿਕਵਰੀ ਰੇਟ ਹੁਣ 90 ਫੀਸਦੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਹੁਣ ਤਕ 45 ਸਾਲ ਤੋਂ ਜ਼ਿਆਦਾ ਉਮਰ ਦੇ 14.85 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ। 18-44 ਸਾਲ 'ਚ ਲੋਕਾਂ ਨੂੰ ਹੁਣ ਤਕ 1.39 ਕਰੋੜ ਡੋਜ਼ ਦਿੱਤੀ ਜਾ ਚੁੱਕੀ ਹੈ।

Posted By: Ravneet Kaur