ਜੇਐੱਨਐੱਨ, ਨਵੀਂ ਦਿੱਲੀ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਦੇ ਚਾਰ ਦਿਨਾ ਦੌਰੇ 'ਤੇ ਹਨ। ਅੱਜ ਯਾਨੀ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਿੱਲੀ 'ਚ ਉਨ੍ਹਾਂ ਦੀ ਮੁਲਾਕਾਤ ਹੋਈ। ਜਿਥੇ ਪੀਐੱਮ ਮੋਦੀ ਨੇ ਇਸ ਨੂੰ ਲੈ ਕੇ ਬਿਆਨ ਦਿੱਤਾ। ਪੀਐੱਮ ਮੋਦੀ ਨੇ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਨ ਦੇ ਬਾਅਦ ਕਿਹਾ, 'ਮੈਨੂੰ ਖੁਸ਼ੀ ਹੈ ਕਿ ਮੈਨੂੰ ਅੱਜ ਭਾਰਤ ਤੇ ਬੰਗਲਾਦੇਸ਼ 'ਚ ਹੋਰ ਦੁਵੱਲੇ ਪ੍ਰੋਜੈਕਟਾਂ ਦੇ ਉਦਘਾਟਨ ਦਾ ਮੌਕਾ ਮਿਲਿਆ। ਇਕ ਸਾਲ 'ਚ ਅਸੀਂ ਕੁੱਲ 12 ਸੰਯੁਕਤ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ।'

ਚੁੱਕਿਆ ਗਿਆ ਐੱਨਆਰਸੀ ਤੇ ਰੋਹਿੰਗਿਆ ਦਾ ਵਿਸ਼ਾ

ਬੰਗਲਾਦੇਸ਼ ਦੀ ਪੀਐੱਮ ਸ਼ੇਖ ਹਸੀਨਾ ਨੇ ਪੀਐੱਮ ਮੋਦੀ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਭਾਰਤ ਤੇ ਬੰਗਲਾਦੇਸ਼ 'ਚ ਵਿਸਥਾਪਤਾਂ ਦੀ ਮਦਦ ਕਰਨ ਲਈ ਪਹਿਲਾਂ ਤੋਂ ਹੀ 120 ਕਰੋੜ ਖਰਚ ਕਰ ਦਿੱਤੇ ਹਨ। ਇਸ ਦੇ ਨਾਲ ਹੀ ਇਸ ਬੈਠਕ 'ਚ ਐੱਨਆਰਸੀ ਤੇ ਰੋਹਿੰਗਿਆ ਦਾ ਮੁੱਦਾ ਵੀ ਚੁੱਕਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਭਾਰਤ ਵੱਲੋਂ ਬੰਗਲਾਦੇਸ਼ ਦੀ ਹਰ ਸੰਭਵ ਲਈ ਭਰੋਸਾ ਦਿੱਤਾ ਗਿਆ।

Posted By: Susheel Khanna