ਨਵੀਂ ਦਿੱਲੀ : ਡਰੱਗ ਕੰਟਰੋਲ ਜਨਰਲ ਆਫ ਇੰਡੀਆ (DCGI) ਨੇ ਸਪੁਤਨਿਕ ਲਾਈਟ ਨੂੰ ਭਾਰਤੀ ਆਬਾਦੀ 'ਤੇ ਫੇਜ਼-3 ਟ੍ਰਾਇਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕੋਰੋਨਾ 'ਤੇ ਬਣੀ ਸਬਜੈਕਟ ਐਕਸਪਰਟ ਕਮੇਟੀ (SEC) ਨੇ ਸਪੁਤਨਿਕ ਲਾਈਟ ਨੂੰ ਟ੍ਰਾਇਲ ਦੀ ਮਨਜ਼ੂਰੀ ਦੇਣ ਦੀ ਸਿਫਾਰਸ਼ ਕੀਤੀ ਸੀ। ਇਸ ਤੋਂ ਪਹਿਲਾਂ ਜੁਲਾਈ 'ਚ SEC ਨੇ ਰੂਸ ਦੀ ਸਿੰਗਲ ਡੋਜ਼ ਵੈਕਸੀਨ ਨੂੰ ਭਾਰਤ 'ਚ ਐਮਰਜੈਂਸੀ ਯੂਜ਼ ਦੀ ਮਨਜ਼ੂਰੀ ਦੇਣ ਦੀ ਵੀ ਸਿਫਾਰਸ਼ ਕੀਤੀ ਸੀ ਪਰ ਭਾਰਤ 'ਚ ਟ੍ਰਾਇਲ ਨਾ ਹੋਣ ਕਾਰਨ ਸੈਂਟਰਲ ਡਰੱਗਜ਼ ਸਟੈਂਡਰ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਇਸ ਨੂੰ ਖਾਰਜ ਕਰ ਦਿੱਤਾ ਸੀ। ਹੈਦਰਾਬਾਦ ਸਥਿਤ ਡਾ. ਰੈੱਡੀ ਲੈਬਾਟਰੀਜ਼ ਨੇ ਪਿਛਲੇ ਸਾਲ ਰੂਸ ਦੀ ਸਪੁਤਨਿਕ-ਵੀ ਵੈਕਸੀਨ ਦੇ ਭਾਰਤ 'ਚ ਟ੍ਰਾਇਲ ਲਈ ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (RDIF) ਦੇ ਨਾਲ ਹਿੱਸੇਦਾਰੀ ਕੀਤੀ ਸੀ। SEC ਨੇ ਡਾ. ਰੈੱਡੀ ਨੂੰ ਰੂਸ ਤੋਂ ਸਪੁਤਨਿਕ ਦੀ ਸਿੰਗਲ ਡੋਜ਼ ਵੈਕਸੀਨ ਦੇ ਟ੍ਰਾਇਲ ਦਾ ਡਾਟਾ ਮੰਗਿਆ ਸੀ ਤਾਂ ਜੋ ਇਸ ਨੂੰ ਭਾਰਤ 'ਚ ਵੀ ਮਨਜ਼ੂਰੀ ਦਿੱਤੀ ਜਾ ਸਕੇ।

ਕਮੇਟੀ ਦਾ ਕਹਿਣਾ ਸੀ ਕਿ ਸਪੁਤਨਿਕ ਲਾਈਟ 'ਚ ਵੀ ਉਹੀ ਕੰਪੋਨੈਂਟ ਹੈ ਜਿਹੜਾ ਸਪੁਤਨਿਕ-ਵੀ 'ਚ ਹੈ। ਇਸ ਲਈ ਭਾਰਤੀ ਆਬਾਦੀ 'ਤੇ ਇਸ ਦੀ ਪ੍ਰੋਟੈਕਸ਼ਨ ਤੇ ਐਂਟੀਬਾਡੀ ਦਾ ਡਾਟਾ ਪਹਿਲਾਂ ਤੋਂ ਤਿਆਰ ਹੈ।

ਹਾਲ ਹੀ 'ਚ Lancel ਦੀ ਇਕ ਸਟੱਡੀ 'ਚ ਸਾਹਮਣੇ ਆਇਆ ਸੀ ਕਿ ਕੋਰੋਨਾ ਖਿਲਾਫ਼ ਸਪੁਤਨਿਕ ਸਾਈਟ ਦੀ ਐਫੀਕੇਸੀ 78.6% ਤੋਂ 83.7% ਦੇ ਵਿਚਕਾਰ ਹੈ ਜੋ ਡਬਲ ਡੋਜ਼ ਵੈਕਸੀਨ ਤੋਂ ਕਿਤੇ ਜ਼ਿਆਦਾ ਹੈ। ਇਹ ਸਟੱਡੀ ਅਰਜਨਟੀਨਾ 40 ਹਜ਼ਾਰ ਤੋਂ ਜ਼ਿਆਦਾ ਉਮਰਦਰਾਜ ਲੋਕਾਂ 'ਤੇ ਕੀਤੀ ਗਈ ਸੀ। ਸਟੱਡੀ 'ਚ ਇਹ ਵੀ ਸਾਹਮਣੇ ਆਇਆ ਸੀ ਕਿ ਸਪੁਤਨਿਕ ਲਾਈਟ ਵੈਕਸੀਨ ਨਾਲ ਹਸਪਤਾਲ 'ਚ ਭਰਤੀ ਹੋਣ ਦਾ ਖ਼ਤਰਨਾ ਵੀ 82.1% ਤੋਂ 87.2% ਤਕ ਘਟ ਜਾਂਦਾ ਹੈ।

Posted By: Seema Anand