ਜੇਐੱਨਐੱਨ, ਮਥੁਰਾ : ਵਿ੍ੰਦਾਵਨ ਸਥਿਤ ਮੰਦਰ 'ਚ ਠਾਕੁਰ ਬਾਂਕੇਬਿਹਾਰ ਦੇ ਦਰਸ਼ਨ ਲਈ ਮੰਗਲਵਾਰ ਤੋਂ ਆਨਲਾਈਨ ਰਜਿਸਟ੍ਰੇਸ਼ਨ ਵਿਵਸਥਾ ਸ਼ੁਰੂ ਕਰ ਦਿੱਤੀ ਗਈ। ਇਸ ਨਾਲ ਕੋਵਿਡ-19 ਦੀ ਗਾਈਡ ਲਾਈਨ ਦੀ ਪਾਲਣਾ ਤਾਂ ਹੋਈ ਹੀ, ਸ਼ਰਧਾਲੂਆਂ ਦੀ ਭੀੜ 'ਤੇ ਵੀ ਕਾਬੂ ਦਿਖਾਈ ਦਿੱਤਾ। ਪੂਰੇ ਦਿਨ 'ਚ ਦੋ ਹਜ਼ਾਰ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਮੰਗਲਵਾਰ ਸਵੇਰੇ ਤੋਂ ਹੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਹੀ ਮੰਦਰ 'ਚ ਦਾਖ਼ਲਾ ਮਿਲਿਆ। ਸੁਰੱਖਿਆ ਮੁਲਾਜ਼ਮਾਂ ਨੇ ਆਈਡੀ ਦੀ ਜਾਂਚ ਤੇ ਆਨਲਾਈਨ ਰਜਿਸਟ੍ਰੇਸ਼ਨ ਸੂਚੀ 'ਚ ਨਾਂ ਦੇਖਣ ਤੋਂ ਬਾਅਦ ਹੀ ਸ਼ਰਧਾਲੂਆਂ ਨੂੰ ਦਾਖ਼ਲਾ ਦਿੱਤਾ। ਪ੍ਰਵੇਸ਼ ਦੁਆਰ 'ਤੇ ਸੈਨੇਟਾਈਜੇਸ਼ਨ ਦੀ ਪ੍ਰਕਿਰਿਆ 'ਚੋਂ ਲੰਘਣ ਤੋਂ ਬਾਅਦ ਭਗਤ ਮੰਦਰ ਕੰਪਲੈਕਸ 'ਚ ਪੁੱਜੇ। ਇਥੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਵਾ ਕੇ ਦਰਸ਼ਨ ਕਰਵਾਏ ਗਏ।