ਕੋਚੀ (ਪੀਟੀਆਈ) : ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦਾ ਕਹਿਣਾ ਹੈ ਕਿ ਉਹ ਕੇਰਲ ਇਕਾਈ ’ਚ ਕਿਸੇ ਤੋਂ ਪਰੇਸ਼ਾਨ ਜਾਂ ਨਾਰਾਜ਼ ਨਹੀਂ ਹਨ। ਉਨ੍ਹਾਂ ਨੇ ਪਾਰਟੀ ’ਚ ਕਿਸੇ ਵਿਰੁੱਧ ਕੁਝ ਗਲਤ ਨਹੀਂ ਬੋਲਿਆ ਹੈ ਤੇ ਨਾ ਹੀ ਹਦਾਇਤਾਂ ਵਿਰੁੱਧ ਕੰਮ ਕੀਤਾ ਹੈ। ਜੇ ਕਿਸੇ ਨੂੰ ਅੁਜਿਹਾ ਲਗਦਾ ਹੈ ਤਾਂ ਸਬੂਤ ਪੇਸ਼ ਕਰੇ।
ਕਾਂਗਰਸ ਪ੍ਰਧਾਨ ਦੀ ਚੋਣ ਲੜਨ ਵਾਲੇ ਸ਼ਸ਼ੀ ਥਰੂਰ ਨੇ ਐਤਵਾਰ ਨੂੰ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਿਸੇ ਨਾਲ ਗੱਲ ਕਰਨ ’ਚ ਕੋਈ ਇਤਰਾਜ਼ ਨਹੀਂ ਹੈ। ਕੋਚੀ ’ਚ ਅਖਿਲ ਭਾਰਤੀ ਪੇਸ਼ੇਵਰ ਕਾਂਗਰਸ ਦੇ ਇਕ ਸੂਬਾ ਪੱਧਰੀ ਸੰਮੇਲਨ ’ਚ ਹਿੱਸਾ ਲੈਂਦੇ ਹੋਏ ਥਰੂਰ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੇ ਵਿਰੁੱਧ ਕੋਈ ਗੱਲ ਨਹੀਂ ਕਹੀ ਤੇ ਨਾ ਹੀ ਹਦਾਇਤਾਂ ਦੇ ਖਿਲਾਫ ਕੋਈ ਕੰਮ ਕੀਤਾ ਹੈ। ਇਸ ਤਰ੍ਹਾਂ ਦਾ ਵਿਵਾਦ ਕਿਉਂ ਖੜ੍ਹਾ ਕੀਤਾ ਗਿਆ ਹੈ। ਮੈਂ ਕਿਸੇ ’ਤੇ ਦੋਸ਼ ਨਹੀਂ ਲਾਇਆ ਹੈ। ਮੇਰੇ ਵੱਲੋਂ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਗਈ ਹੈ। ਮੈਨੂੰ ਸਾਰਿਆਂ ਨੂੰ ਇਕੱਠੇ ਦੇਖਣ ’ਚ ਵੀ ਕੋਈ ਇਤਰਾਜ਼ ਨਹੀਂ ਹੈ ਤੇ ਮੈਨੂੰ ਕਿਸੇ ਨਾਲ ਗੱਲ ਕਰਨ ’ਚ ਕੋਈ ਸਮੱਸਿਆ ਹੈ।
ਇਹ ਪੁੱਛੇ ਜਾਣ ’ਤੇ ਕਿ ਕੀ ਉਹ ਸੂਬਾਈ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ (ਐੱਲਓਪੀ) ਵੀਡੀ ਸਤੀਸਨ ਤੇ ਕੇਰਲ ਪੀਸੀਸੀ (ਕੇਪੀਸੀਸੀ) ਦੇ ਸਪੀਕਰ ਕੇ ਸੁਧਾਕਰਨ ਨਾਲ ਗੱਲ ਕਰਨਗੇ ਤਾਂ ਥਰੂਰ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਤੇ ਵੀਡੀਓ ਕਾਨਫਰੰਸ ਰਾਹੀਂ ਹਿੱਸਾ ਲੈਣਗੇ। ਜੇ ਉਹ ਮੇਰੇ ਨਾਲ ਗੱਲ ਕਰਦੇ ਹਨ ਤਾਂ ਕੀ ਮੈਂ ਜਵਾਬ ਦਿਆਂ? ਅਸੀਂ ਕੋਈ ਨਰਸਰੀ ਜਮਾਤ ਦੇ ਬੱਚੇ ਨਹੀਂ ਜੋ ਛੋਟੀਆਂ-ਛੋਟੀਆਂ ਗੱਲਾਂ ’ਤੇ ਇਕ-ਦੂਜੇ ਨਾਲ ਗੱਲ ਕਰਨਾ ਬੰਦ ਕਰ ਦਿੰਦੇ ਹਨ। ਪਰ ਜੇ ਅਸੀਂ ਇਕੋ ਸਮੇਂ ਇਕ ਥਾਂ ’ਤੇ ਨਹੀਂ ਹੋਵਾਂਗੇ ਤਾਂ ਅਸੀਂ ਇਕ ਦੂਸਰੇ ਨਾਲ ਕਿਵੇਂ ਗੱਲਬਾਤ ਕਰਾਂਗੇ?
ਦਰਅਸਲ, ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦੇ ਮਾਲਾਬਾਰ ਦੌਰੇ ਨੇ ਕਾਂਗਰਸੀਆਂ ਦੇ ਕੰਨ ਖੜ੍ਹੇ ਕਰਨ ਦਿੱਤੇ ਹਨ। ਪਾਰਟੀ ’ਚ ਥਰੂਰ ਦੇ ਵਿਰੋਧੀਆਂ ਨੂੰ ਲਗਦਾ ਹੈ ਕਿ ਆਪਣੇ ਪ੍ਰੋਗਰਾਮਾਂ ਰਾਹੀਂ ਉਹ ਸੂਬੇ ’ਚ ਮਾਰਕਸਵਾਦੀ ਪਾਰਟੀ ਦੀ ਅਗਵਾਈ ਵਾਲੇ ਐੱਲਡੀਐੱਫ ਦੇ ਸ਼ਾਸਨ ਨੂੰ ਖਤਮ ਕਰਨ ਲਈ 2026 ਦੀਆਂ ਵਿਧਾਨ ਸਭਾ ਚੋਣਾਂ ਲਈ ਖੁਦ ਨੂੰ ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਦੇ ਆਦਰਸ਼ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
Posted By: Shubham Kumar