ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਇਕ ਮੈਨੇਜਮੈਂਟ ਕੇਸ ਵਿਚ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਦੀ ਆਮਦਨ ਵਿਚੋਂ ਉਸ ਦੀ ਪਤਨੀ ਜਾਂ ਬੱਚੇ ਹੀ ਹੱਕਦਾਰ ਨਹੀਂ ਬਲਕਿ ਉਸ ਦੇ ਬਜ਼ਰੁਗ ਮਾਪੇ ਵੀ ਬਰਾਬਰ ਦੇ ਹੱਕਦਾਰ ਹਨ।

ਤੀਸ ਹਜ਼ਾਰੀ ਬੇਸਡ ਪ੍ਰਿੰਸੀਪਲ ਜ਼ਿਲ੍ਹਾ ਤੇ ਸੈਸ਼ਨ ਜੱਜ ਗਿਰੀਸ਼ ਕਥਾਪਲੀਆ ਨੇ ਪਟੀਸ਼ਨਕਰਤਾ ਨੂੰ ਆਪਣੇ ਪਤੀ ਦੀ ਆਮਦਨ ਦਾ ਸਬੂਤ ਪੇਸ਼ ਕਰਨ ਲਈ ਕਿਹਾ। ਔਰਤ ਨੇ ਸਬੂਤ ਪੇਸ਼ ਕਰਦਿਆਂ ਕਿਹਾ ਕਿ ਉਸ ਦੇ ਪਤੀ ਦੀ ਆਮਦਨ 50 ਹਜ਼ਾਰ ਤੋਂ ਉਪਰ ਹੈ। ਅਤੇ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਸਿਰਫ਼ 10 ਹਜ਼ਾਰ ਰੁਪਏ ਮਿਲਦੇ ਹਨ।

ਅਦਾਲਤ ਨੇ ਸਕਿਓਰਿਟੀ ਅਫਸਰ ਨੂੰ ਪਤੀ ਵੱਲੋਂ ਦਿੱਤੇ ਐਫੀਡੇਵਿਟ ’ਤੇ ਰਿਪੋਰਟ ਪੇਸ਼ ਕਰਨ ਲਈ ਕਿਹਾ। ਰਿਪੋਰਟ ਮੁਤਾਬਕ ਇਨਕਮ ਟੈਕਸ ਖਾਤੇ ਮੁਤਾਬਕ ਉਸ ਦੀ ਮਹੀਨੇਵਾਰ ਆਮਦਨ ਸਿਰਫ਼ 37 ਹਜ਼ਾਰ ਰੁਪਏ ਹੈ। ਵਿਅਕਤੀ ਇਸ ਵਿਚੋਂ ਬਿਮਾਰੀ ਦੌਰਾਨ ਇਲਾਜ ਦਾ ਖਰਚ, ਆਪਣੇ ਪਰਿਵਾਰ ਤੇ ਮਾਪਿਆਂ ਦੇ ਰਹਿਣ ਦਾ ਖਰਚ ਚੁੱਕਦਾ ਹੈ।

ਅਦਾਲਤ ਨੇ ਇਸ ਮਾਮਲੇ ਵਿਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਵਿਅਕਤੀ ਦੀ ਆਮਦਨ ਨੂੰੂ 6 ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਕੁੱਲ ਆਮਦਨ ਦੇ 2 ਹਿੱਸੇ ਵਿਅਕਤੀ ਖੁਦ ਰੱਖੇਗਾ ਅਤੇ ਬਾਕੀ ਚਾਰ ਹਿੱਸਿਆਂ ’ਤੇ ਪਤਨੀ, ਬੇਟਾ, ਮਾਤਾ ਅਤੇ ਪਿਤਾ

ਦਾ ਬਰਾਬਰ ਦਾ ਹੱਕ ਹੋਵੇਗਾ।

ਅਦਾਲਤ ਨੇ ਕਿਹਾ ਕਿ ਪਰਿਵਾਰ ਦੀ ਆਮਦਨ ਇਕ ਤਰ੍ਹਾਂ ਦਾ ਫੈਮਿਲੀ ਕੇਕ ਹੁੰਦਾ ਹੈ। ਜਿਸ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਵਿਚ ਬਰਾਬਰ ਦਾ ਵੰਡ ਕੇ ਖਾਣਾ ਚਾਹੀਦਾ ਹੈ।

Posted By: Tejinder Thind