ਨਵੀਂ ਦਿੱਲੀ : ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸ਼ਰਾਬਬੰਦੀ ਨੂੰ ਲੈ ਕੇ ਅਲਕੋਹਲ ਦੀ ਮਨਾਹੀ, ਉਤਪਾਦ ਅਤੇ ਨਿਬੰਧਨ ਵਿਭਾਗ ਦੀ ਸਮੀਖਿਆ ਕਰਦਿਆਂ ਚਿਤਾਵਨੀ ਦਿੱਤੀ ਤੇ ਕਿਹਾ ਹੈ ਕਿ ਸੂਬੇ ਦੇ 1064 ਥਾਣਿਆਂ ਦੇ ਥਾਣੇਦਾਰ ਸਰਕਾਰ ਨੂੰ ਲਿਖਿਤ ਗਾੰਰਟੀ ਦੇਣਗੇ ਕਿ ਉਨ੍ਹਾਂ ਦੇ ਇਲਾਕੇ 'ਚ ਸ਼ਰਾਬ ਨਹੀਂ ਵਿਕਦੀ ਹੈ। ਗਾਂਰਟੀ ਤੋਂ ਬਾਅਦ ਵੀ ਜਿਸ ਥਾਣਾ ਖੇਤਰ 'ਚ ਸ਼ਰਾਬ ਫੜੀ ਜਾਵੇਗੀ ਤਾਂ ਉੱਥੋਂ ਦੇ ਥਾਣੇਦਾਰ ਨੂੰ 10 ਸਾਲ ਤਕ ਕਿਸੇ ਵੀ ਥਾਣੇ 'ਚ ਪੋਸਟਿੰਗ ਨਹੀਂ ਦਿੱਤੀ ਜਾਵੇਗੀ।

ਬੁੱਧਵਾਰ ਨੂੰ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅਲਕੋਹਲ ਦੇ ਉਤਪਾਦ ਦੀ ਸਮੀਖਿਆ ਕਰਦਿਆਂ ਥਾਣੇਦਾਰ ਤੋਂ ਇਹ ਗਾਰੰਟੀ ਲੈਣ ਦਾ ਆਦੇਸ਼ ਦਿੱਤਾ। ਕਿਹਾ-ਸਾਰੇ ਸਰਕਾਰੀ ਅਧਿਕਾਰੀ ਕਰਮਚਾਰੀ ਸ਼ਰਾਬ ਤੋਂ ਦੂਰ ਰਹਿਣ ਦੀ ਫਿਰ ਤੋਂ ਸਹੁੰ ਚੁੱਕਣਗੇ। ਗਾਰੰਟੀ ਤੋਂ ਬਾਅਦ ਵੀ ਜਿਸ ਥਾਣਾ ਖੇਤਰ 'ਚ ਸ਼ਰਾਬ ਫੜੀ ਜਾਵੇਗੀ, ਤਾਂ ਉੱਥੇ ਦੇ ਥਾਣੇਦਾਰ ਨੂੰ 10 ਸਾਲ ਤਕ ਕਿਸੇ ਵੀ ਥਾਣੇ 'ਚ ਪੋਸਟਿੰਗ ਨਹੀਂ ਦਿੱਤੀ ਜਾਵੇਗੀ।

ਸੀਐੱਮ ਨੇ ਕਿਹਾ ਕਿ ਸ਼ਰਾਬਬੰਦੀ ਨਾਲ ਬਿਹਾਰ 'ਚ ਸਮਾਜਿਕ ਬਦਲਾਅ ਆਇਆ ਹੈ। ਔਰਤਾਂ-ਬੱਚਿਆਂ ਨੂੰ ਕਾਫੀ ਰਾਹਤ ਮਿਲੀ ਹੈ। ਇਸ ਲਈ ਇਸ ਕੰਮ 'ਚ ਆਈਜੀ ਪ੍ਰੋਹਿਬਿਸ਼ਨ ਨਾਲ-ਨਾਲ ਈਟੈਲਿਜਜੈਂਸ, ਐਕਸਾਈਜ਼, ਸਪੈਸ਼ਲ ਬ੍ਰਾਂਚ ਪੁਲਿਸ ਨੂੰ ਲਗਾਇਆ ਜਾਵੇ। ਬੈਠਕ 'ਚ ਵਿਭਾਗੀ ਮੰਤਰੀ ਵਿਜੇਂਦਰ ਪ੍ਰਸਾਦ ਯਾਦਵ ਸਮੇਤ ਸਾਰੀ ਅਧਿਕਾਰੀ ਮੌਜੂਦ ਸਨ।

Posted By: Amita Verma