ਨਵੀਂ ਦਿੱਲੀ : Nitin Gadkari (ਨਿਤਿਨ ਗਡਕਰੀ) ਨੇ ਲੋਕ ਸਭਾ 'ਚ Motor Vehicle Amendment ਬਿੱਲ ਪੇਸ਼ ਕਰ ਦਿੱਤਾ ਹੈ। ਸੜਕ ਆਵਾਜਾਈ ਅਤੇ ਹਾਈਵੇਅ ਮੰਤਰੀ Nitin Gadkari (ਨਿਤਿਨ ਗਡਕਰੀ) ਨੇ ਲੰਬੇ ਸਮੇਂ ਤੋਂ ਲਟਕੇ ਬਿੱਲ ਨੂੰ ਸਦਨ 'ਚ ਪੇਸ਼ ਕਰਦੇ ਹੋਏ ਇਸ ਦੀਆਂ ਖ਼ਾਸੀਅਤਾਂ ਦੱਸੀਆਂ ਹਨ। ਇਸ ਬਿੱਲ ਦਾ ਮਕਸਦ ਭਾਰਤ 'ਚ ਸੜਕ ਹਾਦਸਿਆਂ ਨੂੰ ਘਟਾਉਣਾ ਹੈ। ਇਸ ਬਿੱਲ 'ਚ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਖ਼ਿਲਾਫ਼ ਭਾਰੀ ਜੁਰਮਾਨੇ ਦੀ ਵਿਵਸਥਾ ਹੈ।

Video Viral : ਨਸ਼ੇੜੀ ਔਰਤ ਨੇ ਟ੍ਰੈਫਿਕ ਪੁਲਿਸ ਦੇ ASI ਨਾਲ ਕੀਤੀ ਬਦਸਲੂਕੀ, ਆਮ ਲੋਕਾਂ ਨੂੰ ਵੀ ਕੱਢੀਆਂ ਗਾਲ੍ਹਾਂ

ਇਸ ਤੋਂ ਇਲਾਵਾ ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਬਣਨ ਦੀ ਪ੍ਰਕਿਰਿਆ 'ਚ ਵੀ ਬਦਲਾਅ ਆਵੇਗਾ। ਅੱਜ ਅਸੀਂ ਤੁਹਾਨੂੰ ਇਸ ਬਿੱਲ ਨਾਲ ਜੁੜੀਆਂ ਗਈ ਛੋਟੀਆਂ ਤੇ ਵੱਡੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਅੱਗੇ ਚੱਲ ਕੇ ਤੁਹਾਡੇ ਬਹੁਤ ਕੰਮ ਆਉਣਗੀਆਂ। ਦੇਖੋ ਇਕ ਨਜ਼ਰ :

2016 ਤੋਂ ਲਟਕਿਆ ਹੈ ਬਿੱਲ

ਮੋਟਰ ਵ੍ਹੀਕਲ (ਸੋਧ) ਬਿੱਲ ਸਭ ਤੋਂ ਪਹਿਲਾਂ ਸਾਲ 2016 'ਚ ਪੇਸ਼ ਕੀਤਾ ਗਿਆ ਸੀ ਜੋ ਰਾਜ ਸਭਾ 'ਚ ਜਾ ਕੇ ਅਟਕ ਗਿਆ। ਇਸ ਤੋਂ ਬਾਅਦ ਇਹ ਬਿੱਲ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਪਾਸ ਨਹੀਂ ਹੋ ਸਕਿਆ। ਇਸ ਬਿੱਲ 'ਚ 18 ਸੂਬਿਆਂ ਦੇ ਟ੍ਰਾਂਸਪੋਰਟ ਮਿਨਿਸਟਰ ਦੇ ਸੁਝਾਅ ਨਾਲ ਸਟੈਂਡਿੰਗ ਕਮੇਟੀਜ਼ ਦੀ ਰਾਇ ਵੀ ਲਈ ਗਈ ਹੈ।

10 ਗੁਣਾ ਜ਼ਿਆਦਾ ਲੱਗੇਗਾ ਜੁਰਮਾਨਾ

ਮੋਟਰ ਵ੍ਹੀਕਲ ਸੋਧ ਬਿਲ 'ਚ ਜੁਰਮਾਨੇ ਦੀ ਰਕਮ ਨੂੰ 10 ਫ਼ੀਸਦੀ ਤਕ ਵਧਾਇਆ ਗਿਆ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਸੀਟ ਬੈਲਟ ਨਾ ਲਗਾਉਣ 'ਤੇ ਵਾਹਨ ਮਾਲਕ ਨੂੰ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਜਦਕਿ ਪਹਿਲਾਂ ਬਿਨਾਂ ਹੈਲਮਟ ਪਾਏ ਜਾਣ 'ਤੇ 100 ਰੁਪਏ ਦਾ ਹੀ ਜੁਰਮਾਨਾ ਪੈਂਦਾ ਸੀ। ਉੱਥੇ, ਪੀਡ ਲਿਮਟ ਪਾਰ ਕਰਨ 'ਤੇ 500 ਰੁਪਏ ਦੀ ਜਗ੍ਹਾ 5000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਇਸ ਬਿੱਲ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖ਼ਿਲਾਫ਼ ਭਾਰੀ ਜੁਰਮਾਨੀ ਦੇ ਵਿਵਸਥਾ ਹੈ। ਅਜਿਹੇ ਵਿਚ ਜੇਕਰ ਕੋਈ ਡਰੱਗ ਐਂਡ ਡਰਾਈਵ ਕਰਦਾ ਫੜਿਆ ਗਿਆ ਤਾਂ ਉਸ ਨੂੰ 2000 ਰੁਪਏ ਦੀ ਜਗ੍ਹਾ 10,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।

Good News : ਹੜ੍ਹ ਆਉਣ ਤੋਂ ਪਹਿਲਾਂ ਹੀ ਮਿਲ ਜਾਵੇਗੀ ਸਟੀਕ ਚਿਤਾਵਨੀ, ਵਿਕਸਤ ਹੋਈ ਨਵੀਂ ਤਕਨੀਕ

ਐਂਬੂਲੈਂਸ ਨੂੰ ਰੋਕਿਆ ਤਾਂ ਹੋਵੇਗਾ ਫਾਈਨ

ਮੋਟਰ ਵ੍ਹੀਕਲ ਸੋਧ ਬਿੱਲ 'ਚ ਐਂਬੂਲੈਂਸ ਵਰਗੇ ਐਮਰਜੈਂਸੀ ਵਾਹਨਾਂ 'ਤੇ ਖਾਸਾ ਧਿਆਨ ਦਿੱਤਾ ਗਿਆ ਹੈ। ਅਜਿਹੇ ਵਿਚ ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ ਐਂਬੂਲੈਂਸ ਨੂੰ ਜਗ੍ਹਾ ਨਾ ਦੇਣ 'ਤੇ ਵਾਹਨ ਮਾਲਕ ਨੂੰ 10,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।

ਡਰਾਈਵਿੰਗ ਲਾਇਸੈਂਸ ਸਬੰਧੀ ਬਦਲਣਗੇ ਨਿਯਮ

Motor Vehicles Amendment Bill ਨੂੰ ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ 'ਚ 30 ਫ਼ੀਸਦੀ ਡਰਾਈਵਿੰਗ ਲਾਇਸੈਂਸ ਫਰਜ਼ੀ ਹਨ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਤੇ ਵ੍ਹੀਕਲ ਰਜਿਸਟ੍ਰੇਸ਼ਨ ਲਈ ਆਧਾਰ (Adhaar) ਨੰਬਰ ਲਾਜ਼ਮੀ ਹੋਵੇਗਾ।

ਦੁਬਈ ਸਮੇਤ UAE ਜਾਣ ਵਾਲੇ ਭਾਰਤੀਆਂ ਲਈ ਖ਼ੁਸ਼ਖਬਰੀ, ਇੰਡੀਅਨ ਪਾਸਪੋਰਟ 'ਤੇ ਮਿਲੇਗਾ ਵੀਜ਼ਾ ਆਨ ਅਰਾਈਵਲ

ਘਟੇਗੀ ਤੁਹਾਡੇ ਡਰਾਈਵਿੰਗ ਲਾਇਸੈਂਸ ਦੀ ਉਮਰ

ਮੌਜੂਦਾ ਸਮੇਂ 'ਚ ਡਾਰਈਵਿੰਗ ਲਾਇਸੈਂਸ 20 ਸਾਲ ਲਈ ਵੈਲਿਡ ਹੈ, ਪਰ ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ 10 ਸਾਲ ਤੋਂ ਬਾਅਦ ਤੁਹਾਨੂੰ ਲਾਇਸੈਂਸ ਰਿਵਿਊ ਕਰਨਾ ਪਵੇਗਾ। ਉੱਥੇ, 55 ਸਾਲ ਜਾਂ ਉਸ ਤੋਂ ਜ਼ਿਆਦਾ ਦੇ ਵਿਅਕਤੀ ਲਈ ਡਰਾਈਵਿੰਗ ਲਾਇਸੈਂਸ ਸਿਰਫ਼ 5 ਸਾਲਾਂ ਲਈ ਜਾਇਜ਼ ਰਹੇਗਾ।

Posted By: Seema Anand