ਨਵੀਂ ਦਿੱਲੀ : ਮਹਾਰਾਸ਼ਟਰ ਵਿਚ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤ ਨਿਸਰਗ ਕਮਜ਼ੋਰ ਹੋਣ ਲੱਗਾ ਹੈ। ਮੌਸਮ ਵਿਭਾਗ ਅਨੁਸਾਰ ਇਹ ਹੌਲੀ-ਹੌਲੀ ਹੋਰ ਕਮਜ਼ੋਰ ਹੋਵੇਗਾ। ਸਮਾਚਾਰ ਏਜੰਸੀ ਪੀਟੀਆਈ ਅਨੁਸਾਰ ਨਿਸਰਗ ਹੁਣ ਉੱਤਰ-ਪੂਰਬ ਮਹਾਰਾਸ਼ਟਰ ਵੱਲ ਵੱਧ ਰਿਹਾ ਹੈ। ਹੁਣ ਨਾਸਿਕ, ਧੁਲੇ ਤੇ ਨੰਦੁਰਬਾਰ ਜ਼ਿਲ੍ਹਿਆਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਆਈਐੱਮਡੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਿਸਰਗ ਦੇ ਜ਼ਮੀਨ ਨਾਲ ਟਕਰਾਉਣ ਦੌਰਾਨ ਹਵਾ ਦੀ ਗਤੀ 120 ਕਿਲੋਮੀਟਰ ਪ੍ਰਤੀ ਘੰਟਾ ਰਹੀ।

Posted By: Susheel Khanna