ਨਈ ਦੁਨੀਆ, ਨਵੀਂ ਦਿੱਲੀ : Nirbhaya Case Justice : ਨਿਰਭੈਆ ਦੇ ਚਾਰਾਂ ਦੋਸ਼ੀਆਂ ਨੂੰ ਆਖ਼ਰਕਾਰ ਫਾਹੇ ਲਾ ਦਿੱਤਾ ਗਿਆ ਜਿਸ ਨਾਲ ਨਿਰਭੈਆ ਦੀ ਮਾਂ ਆਸ਼ਾ ਦੇਵੀ ਨੂੰ ਰਾਹਤ ਮਿਲੀ। ਮੀਡੀਆ ਨਾਲ ਚਰਚਾਂ ਦੌਰਾਨ ਉਨ੍ਹਾਂ ਕਿਹਾ- 'ਮੈਂ ਆਪਣੀ ਬੇਟੀ ਦੀ ਤਸਵੀਰ ਨੂੰ ਗਲ਼ੇ ਨਾਲ ਲਾਇਆ ਤੇ ਕਿਹਾ- ਆਖ਼ਿਰਕਾਰ ਤੈਨੂੰ ਨਿਆਂ ਮਿਲਿਆ। ਆਖ਼ਿਰਕਾਰ ਚਾਰਾਂ ਨੂੰ ਫਾਂਸੀ ਦੇ ਦਿੱਤੀ ਗਈ, ਇਹ ਇਕ ਲੰਬਾ ਸੰਘਰਸ਼ ਸੀ। ਅੱਜ ਸਾਨੂੰ ਨਿਆਂ ਮਿਲਿਆ, ਇਹ ਦਿਨ ਦੇਸ਼ ਦੀਆਂ ਬੇਟੀਆਂ ਨੂੰ ਸਮਰਪਿਤ ਹੈ। ਮੈਂ ਨਿਆਪਾਲਿਕਾ ਤੇ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗੀ।'

ਅੱਜ ਦੇਸ਼ ਵਿਚ ਸਾਡੀ ਪਛਾਣ ਨਿਰਭੈਆ ਦੇ ਮਾਤਾ-ਪਿਤਾ ਦੇ ਰੂਪ 'ਚ ਹੋ ਗਈ ਹੈ। ਅੱਜ ਦਾ ਦਿਨ ਨਿਆਂ ਦਾ ਦਿਨ ਹੈ, ਸੁਰੱਖਿਆ ਦਾ ਦਿਨ ਹੈ। ਬਹੁਤ ਘੱਟ ਅਜਿਹੇ ਲੋਕ ਹੋਣਗੇ ਜਿਹੜੇ ਇਸ ਫਾਂਸੀ ਤੋਂ ਦੁਖੀ ਹੋਣਗੇ। ਇਹ ਦੋਸ਼ੀਆਂ ਦੇ ਮਾਂ-ਬਾਪ ਹੀ ਹੋਣਗੇ। ਜਿੱਥੋਂ ਤਕ ਦੋਸ਼ੀਆਂ ਨੂੰ ਬਚਾਉਣ ਦੇ ਯਤਨਾਂ ਦੀ ਗੱਲ ਹੈ, ਇਹ ਉਨ੍ਹਾਂ ਦਾ ਕੰਮ ਹੈ। ਅਸੀਂ ਇਸ 'ਤੇ ਕੁਝ ਨਹੀਂ ਕਹਿਣਾ। ਸਾਡੇ ਵਕੀਲ ਵੀ ਸਾਡੇ ਨਾਲ ਹਮੇਸ਼ਾ ਬਣੇ ਰਹੇ। ਦੋਵੇਂ ਪਾਸੇ ਬਰਾਬਰ ਮੁਕਾਬਲਾ ਸੀ ਪਰ ਜਿੱਤ ਸਾਡੀ ਹੋਈ ਪਰ ਅਸੀਂ ਸੱਚ ਵੱਲ ਸੀ। ਨਿਰਭੈਆ ਦੀ ਮਾਂ ਨੇ ਕਿਹਾ- ਸਾਡੀ ਬੇਟੀ ਹੁਣ ਜ਼ਿੰਦਾ ਨਹੀਂ ਹੈ ਤੇ ਨਾ ਹੀ ਵਾਪਸ ਆਵੇਗੀ।

ਅਸੀਂ ਇਹ ਲੜਾਈ ਸ਼ੁਰੂ ਕੀਤੀ ਸੀ ਜਦੋਂ ਉਹ ਸਾਨੂੰ ਛੱਡ ਕੇ ਚਲੀ ਗਈ। ਇਹ ਸੰਘਰਸ਼ ਉਸ ਦੇ ਲਈ ਸੀ ਪਰ ਅਸੀਂ ਭਵਿੱਖ 'ਚ ਆਪਣੀਆਂ ਬੇਟੀਆਂ ਲਈ ਇਸ ਲੜਾਈ ਨੂੰ ਜਾਰੀ ਰੱਖਾਂਗੇ। ਨਿਰਭੈਆ ਦੇ ਪਿਤਾ ਨੇ ਕਿਹਾ ਕਿ ਨਿਰਭੈਆ ਨੂੰ ਨਿਆਂ ਇਸ ਲਈ ਮਿਲਿਆ ਕਿਉਂਕਿ ਉਨ੍ਹਾਂ ਕੋਰਟ 'ਚ ਲੰਬੀ ਕਾਨੂੰਨੀ ਲੜਾਈ ਲੜੀ ਤੇ ਫਿਰ ਉਸ ਨੂੰ ਜਿੱਤਿਆ। ਅੱਜ ਦਾ ਸੂਰਜ ਪੂਰੇ ਦੇਸ਼ ਦੀਆਂ ਬੱਚੀਆਂ, ਔਰਤਾਂ ਦੇ ਨਾਂ ਹੈ। ਮੈਂ ਸਾਰਿਆਂ ਨੂੰ ਵਧਾਈ ਦਿੰਦੀ ਹਾਂ।'

ਨਿਰਭੈਆ ਦੀ ਮਾਂ ਨੇ ਕਿਹਾ- 'ਅੱਜ ਨਿਰਭੈਆ ਨੂੰ ਇਨਸਾਫ਼ ਮਿਲਿਆ ਹੈ। ਸਾਰਿਆਂ ਨੂੰ ਵਧਾਈ। ਮੈਂ ਰਾਸ਼ਟਰਪਤੀ ਦਾ ਧੰਨਵਾਦ ਕਰਦੀ ਹਾਂ, ਨਿਆਇਕ ਵਿਵਸਥਾ ਦਾ ਧੰਨਵਾਦ ਕਰਦੀ ਹਾਂ। ਇਕ-ਇਕ ਕਰ ਕੇ ਪਟੀਸ਼ਨਾਂ ਆਉਂਦੀਆਂ ਰਹੀਆਂ ਪਰ ਇਸ ਅਦਾਲਤ ਨੇ ਉਨ੍ਹਾਂ ਨੂੰ ਇਕ-ਇਕ ਕਰ ਕੇ ਖਾਰਜ ਵੀ ਕੀਤਾ ਜਿਸ ਨਾਲ ਇਨਸਾਫ਼ ਦੀ ਰਾਹ ਦੇ ਸਾਰੇ ਰੋੜੇ ਹਟ ਗਏ। ਸਾਡੇ ਦੋਵਾਂ ਵਕੀਲਾਂ ਨੇ ਕਾਫ਼ੀ ਮਿਹਨਤ ਕੀਤੀ ਹੈ, ਮੈਂ ਉਨ੍ਹਾਂ ਦੀ ਕਰਜ਼ਦਾਰ ਹਾਂ।'

Posted By: Seema Anand