ਨਵੀਂ ਦਿੱਲੀ, ਆਨਲਾਈਨ ਡੈਸਕ : ਆਪਣੇ ਪ੍ਰੇਮੀ ਨਾਲ ਮਿਲ ਕੇ ਮਾਤਾ-ਪਿਤਾ ਸਣੇ ਪਰਿਵਾਰ ਦੇ 7 ਲੋਕਾਂ ਦੀ ਕੁਹਾਡ਼ੀ ਮਾਰ ਕੇ ਹੱਤਿਆ ਕਰਨ ਵਾਲੀ ਸ਼ਬਨਮ ਨੂੰ ਫਾਂਸੀ ਦੇਣ ਦੀ ਤਿਆਰੀ ਚਲ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਬਨਮ ਨੇ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਮਾਂ-ਬਾਪ, ਭਤੀਜੇ, 2 ਭਰੇ, ਇਕ ਭਾਬੀ ਤੇ ਰਿਸ਼ਤੇ ਦੀ ਭੈਣ ਨੂੰ ਪਹਿਲਾਂ ਦੁੱਧ 'ਚ ਨਸ਼ੀਲਾ ਪਦਾਰਥ ਮਿਲਾ ਕੇ ਦਿੱਤਾ ਫਿਰ ਰਾਤ ਨੂੰ ਬੇਹੋਸ਼ੀ ਦੀ ਹਾਲਤ 'ਚ ਇਕ-ਇਕ ਕਰ ਕੇ ਸਾਰਿਆਂ ਦਾ ਕੁਹਾਡ਼ੀ ਮਾਰ ਕੇ ਕਤਲ ਕਰ ਦਿੱਤਾ। ਇਸ ਮਾਮਲੇ 'ਚ ਸ਼ਬਨਮ ਤੇ ਸਲੀਮ ਨੂੰ ਫਾਂਸੀ ਦਿੱਤੀ ਜਾਣੀ ਹੈ। ਸ਼ਬਨਮ ਦੀ ਫਾਂਸੀ ਨੂੰ ਲੈ ਕੇ ਡੈੱਥ ਵਾਰੰਟ ਜਾਰੀ ਕੀਤਾ ਜਾ ਚੁੱਕਾ ਹੈ। ਅਜਿਹੇ 'ਚ 2012 ਦੇ ਨਿਰਭੈਆ ਕੇਸ 'ਚ ਹੋਈ ਮੁਲਜ਼ਮਾਂ ਦੀ ਫਾਂਸੀ ਵੀ ਚਰਚਾ 'ਚ ਆ ਚੁੱਕੀ ਹੈ।ਜ਼ਿਕਰਯੋਗ ਹੈ ਕਿ ਨਿਰਭੈਆ ਦੇ ਚਾਰੋਂ ਦੋਸ਼ੀਆਂ ਪਵਨ, ਵਿਨੈ, ਮੁਕੇਸ਼ ਤੇ ਅਕਸ਼ੈ ਨੂੰ ਪਿਛਲੇ ਸਾਲ ਫਾਂਸੀ 20 ਮਾਰਚ ਦੀ ਸਵੇਰ ਦਿੱਲੀ ਦੀ ਤਿਹਾਡ਼ ਜੇਲ੍ਹ 'ਚ ਫਾਂਸੀ ਦਿੱਤੀ ਗਈ ਸੀ। ਸ਼ਬਨਮ ਦੀ ਫਾਂਸੀ ਨੂੰ ਲੈ ਕੇ ਨਿਰਭੈਆ ਦੇ ਚਾਰੇ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਦਾ ਅਹਿਮ ਬਿਆਨ ਆਇਆ ਹੈ।ਉਨ੍ਹਾਂ ਨੇ ਵੀਡੀਓ ਸੰਦੇਸ਼ 'ਚ ਕਿਹਾ ਹੈ -ਸ਼ਬਨਮ ਤੇ ਸਲੀਮ ਨੂੰ ਫਾਂਸੀ ਦੇਣ ਦੀ ਗੱਲ ਚੱਲ ਰਹੀ ਹੈ। ਆਜ਼ਾਦੀ ਤੋਂ ਬਾਅਦ ਦੇਸ਼ 'ਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਫਾਂਸੀ ਦਿੱਤੀ ਜਾ ਰਹੀ ਹੈ ਇਹ ਦੁਖਦ ਹੈ। ਫਾਂਸੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਪਹਿਲਾਂ ਵੀ ਕਿਹਾ ਹੈ ਤੇ ਹੁਣ ਵੀ ਕਹਿ ਰਿਹਾ ਹਾਂ। ਦੋਸ਼ੀ ਦੋਸ਼ੀਆਂ ਨੂੰ ਸੁਧਾਰਨਾ ਚਾਹੁੰਦੋ ਹੋ ਤਾਂ ਉਸ ਨੂੰ ਸੁਧਾਨ ਘਰ ਲੈ ਕੇ ਜਾਓ ਫਾਂਸੀਘਰ ਨਾ ਬਣਾਓ। ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ 100 ਤੋਂ ਜ਼ਿਆਦਾ ਦੇਸ਼ਾਂ 'ਚੋਂ ਫਾਂਸੀ ਦੀ ਸਜ਼ਾ ਖਤਮ ਹੋ ਚੁੱਕੀ ਹੈ।


ਬੇਟੇ ਤਾਜ ਦੀ ਪਟੀਸ਼ਨ 'ਤੇ ਬੋਲੇ ਏਪੀ ਸਿੰਘ ਕਿਹਾ-ਉਸ ਬੱਚੇ ਦਾ ਕੀ ਕਸੂਰ

ਜ਼ਿਕਰਯੋਗ ਹੈ ਕਿ ਜੇਲ੍ਹ 'ਚ ਜਨਮੇ ਸਲੀਮ ਤੇ ਸ਼ਬਨਮ ਦੇ ਬੇਟੇ ਮੁਹੰਮਦ ਤਾਜ ਨੇ ਰਾਸ਼ਟਰਪਤੀ ਤੋਂ ਰਹਿਮ ਦੀ ਅਪੀਲ ਕੀਤੀ ਹੈ। ਬੇਟੇ ਤਾਜ ਨੇ ਦਾਇਰ ਪਟੀਸ਼ਨ 'ਚ ਲਿਖਿਆ ਹੈ-ਰਾਸ਼ਟਰਪਤੀ ਅੰਕਲ ਜੀ, ਮੇਰੀ ਮਾਂ ਨੂੰ ਮਾਫ ਕਰ ਦਿਓ। ਇਸ 'ਤੇ ਨਿਰਭੈਆ ਦੇ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਦਾ ਕਹਿਣਾ ਹੈ ਕਿ ਇਸ 'ਚ ਸ਼ਬਨਮ ਦੇ ਬੱਚੇ ਤਾਜ ਦਾ ਕੀ ਕਸੂਰ ਹੈ। ਉਸ ਦਾ ਤਾਂ ਇਕ ਹੀ ਸਹਾਰਾ ਉਸ ਦੀ ਮਾਂ ਹੈ। ਏਪੀ ਸਿੰਘ ਦਾ ਕਹਿਣਾ ਹੈ ਕਿ ਜਦੋਂ ਸਲੀਮ ਤੇ ਸ਼ਬਨਮ ਨੂੰ ਫਾਂਸੀ ਹੋ ਜਾਵੇਗੀ ਤਾਂ ਇਹ ਬੱਚਾ ਤਾਂ ਅਨਾਥ ਹੋ ਜਾਵੇਗਾ।

Posted By: Ravneet Kaur