ਜੇਐੱਨਐੱਨ, ਨਵੀਂ ਦਿੱਲੀ : ਨਿਰਭੈਆ ਦੇ ਦੋਸ਼ੀ ਮੁਕੇਸ਼ ਸਿੰਘ ਦੀ ਡੈੱਥ ਵਾਰੰਟ ਖ਼ਿਲਾਫ਼ ਦਿੱਲੀ ਹਾਈ ਕੋਰਟ 'ਚ ਬੁੱਧਵਾਰ ਨੂੰ ਸੁਣਵਾਈ ਹੋਈ। ਹਾਈ ਕੋਰਟ ਨੇ ਦੋਸ਼ੀ ਦੇ ਵੀਕਲ ਨੂੰ ਕਿਹਾ ਕਿ ਉਹ ਟ੍ਰਾਇਲ ਕੋਰਟ ਜਾਉਣ।

ਇਸ ਪਟੀਸ਼ਨ ਨੂੰ ਲੈ ਕੇ ਨਿਰਭੈਆ ਦੀ ਮਾਂ ਨੇ ਕਿਹਾ, 'ਉਹ ਚਾਹੇ ਜੋ ਕਰੇ, ਜਦਕਿ ਸਭ ਕੁਝ ਸਾਫ਼ ਹੋ ਚੁੱਕਿਆ ਹੈ। ਉਹ ਚਾਹੇ ਹਾਈ ਕੋਰਟ ਜਾਣ ਜਾਂ ਸੁਪਰੀ ਕੋਰਟ। ਮੈਨੂੰ ਆਸ਼ਾ ਹੈ ਕਿ ਉਸ ਦੀ ਪਟੀਸ਼ਨ ਖ਼ਾਰਜ ਹੋਵੇਗੀ।'

ਇਸ 'ਚ ਉਸ ਨੇ ਰਾਸ਼ਟਰਪਤੀ ਤੇ ਉਪ ਰਾਜਪਾਲ ਦੇ ਸਾਹਮਣੇ ਤਰਸ ਪਟੀਸ਼ਨ ਲੰਬਿਤ ਹੋਣ ਦਾ ਹਵਾਲਾ ਦਿੱਤਾ ਹੈ। ਦਿੱਲੀ ਸਰਕਾਰ ਹੁਣ ਤਰਸ ਪਟੀਸ਼ਨ 'ਤੇ ਫ਼ੈਸਲਾ ਕਰ ਇਸ ਨੂੰ ਉਪਰਾਜਪਾਲ ਦੇ ਮਧਮ ਰਾਹੀਂ ਰਾਸ਼ਟਰਪਤੀ ਨੂੰ ਭੇਜੇਗੀ। ਬੁਲਾਰਾ ਵ੍ਰੰਦਾ ਗ੍ਰੋਵਰ ਦੇ ਰਾਹੀਂ ਤਰਸ ਪਟੀਸ਼ਨ 'ਚ ਮੁਕੇਸ਼ ਨੇ ਡੇਥ-ਵਾਰੰਟ 'ਤੇ ਰੋਕ ਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਉਸ ਦੀ ਤਰਸ ਪਟੀਸ਼ਨ ਦਾ ਸੰਵੈਧਾਨਿਕ ਅਧਿਕਾਰ ਬੇਸਿੱਟਾ ਰਹਿ ਜਾਵੇਗਾ। ਜੇ ਤਰਸ ਪਟੀਸ਼ਨ ਖਾਰਜ ਹੋ ਜਾਂਦੀ ਹੈ ਤਾਂ ਫਾਂਸੀ ਦੇਣ ਤੋਂ 14 ਦਿਨ ਪਹਿਲਾਂ ਉਸ ਨੂੰ ਨੋਟਿਸ ਜਾਣਾ ਚਾਹੀਦਾ।

Posted By: Amita Verma