ਨਈ ਦੁਨੀਆ, ਨਵੀਂ ਦਿੱਲੀ : Nirbhaya Case Update : ਨਿਰ ਭੈਆ ਕੇਸ ਦੇ ਦੋਸ਼ੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੀ ਫਾਂਸੀ ਟਲਦੀ ਜਾਵੇ। ਹੁਣ ਉਨ੍ਹਾਂ ਇਕ ਹੋਰ ਦਾਅ ਖੇਡਿਆ ਹੈ। ਨਿਰ ਭੈਆ ਦੇ ਦਰਿੰਦਿਆਂ, ਵਿਨੈ ਸ਼ਰਮਾ, ਮੁਕੇਸ਼ ਸਿੰਘ, ਅਕੈਸ਼ ਕੁਮਾਰ ਸਿੰਘ ਤੇ ਪਵਨ ਗੁਪਤਾ ਦਾ ਦੋਸ਼ ਹੈ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਜ਼ਰੂਰੀ ਕਾਗਜ਼ਾਤ ਉਪਲੱਬਧ ਨਹੀਂ ਕਰਵਾ ਰਿਹਾ ਹੈ। ਚਾਰਾਂ ਨੇ ਆਪਣੇ ਵਕੀਲ ਓਪੀ ਸਿੰਘ ਜ਼ਰੀਏ ਪਟਿਆਲਾ ਹਾਊਸ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਅਦਾਲਤ ਨੇ ਪਟੀਸ਼ਨ ਸਵੀਕਾਰ ਕਰ ਲਈ ਹੈ ਜਿਸ 'ਤੇ ਤਿਹਾੜ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਸੁਣਵਾਈ ਲਈ ਸ਼ਨਿਚਰਵਾਰ ਦਾ ਦਿਨ ਤੈਅ ਕੀਤਾ ਗਿਆ ਹੈ। ਉੱਥੇ ਹੀ ਮੁਕੇਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਮੁਲਾਕਾਤ ਕਰਨ ਲਈ ਅਰਜ਼ੀ ਦਿੱਤੀ ਹੈ। ਇਸ 'ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਰਾਜ਼ੀ ਹੋ ਗਿਆ ਹੈ।

ਦੋਸ਼ੀਆਂ ਦੇ ਵਕੀਲ ਓਪੀ ਸਿੰਘ ਦਾ ਕਹਿਣਾ ਹੈ ਕਿ ਉਹ ਵਿਨੈ ਤੇ ਅਕਸ਼ੈ ਵੱਲੋਂ ਕਿਊਰੇਟਿਵ ਪਟੀਸ਼ਨ ਦਾਇਰ ਕਰਨੀ ਚਾਹੁੰਦੇ ਹਨ ਪਰ ਤਿਹਾੜ ਜੇਲ੍ਹ ਇਸ ਦੇ ਲਈ ਜ਼ਰੂਰੀ ਦਸਤਾਵੇਜ਼ ਜਾਰੀ ਨਹੀਂ ਕਰ ਰਹੀ ਹੈ। ਦੱਸ ਦੇਈਏ ਕਿ ਪਟਿਆਲਾ ਹਾਊਸ ਕੋਰਟ ਨੇ ਚਾਰਾਂ ਦੋਸ਼ੀਆਂ ਖ਼ਿਲਾਫ਼ 1 ਫਰਵਰੀ ਦਾ ਡੈੱਥ ਵਾਰੰਟ ਜਾਰੀ ਕੀਤਾ ਹੈ।

ਅੱਠ ਦਿਨ ਬਾਅਦ ਖੁੱਲ੍ਹੀ ਨੀਂਦ

ਨਿਰ ਭੈਆ ਦੇ ਪਰਿਵਾਰ ਦਾ ਦੋਸ਼ੀਆਂ ਦੇ ਵਕੀਲ ਓਪੀ ਸਿੰਘ 'ਤੇ ਦੋਸ਼ ਹੈ ਕਿ ਉਹ ਕੇਸ ਲਟਕਾਉਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਪਟਿਆਲਾ ਹਾਊਸ ਕੋਰਟ ਵੱਲੋਂ ਡੈੱਥ ਵਾਰੰਟ ਜਾਰੀ ਕੀਤੇ ਜਾਣ ਦੇ 8 ਦਿਨਾਂ ਬਾਅਦ ਇਹ ਸ਼ਿਕਾਇਤ ਕੀਤੀ ਗਈ ਹੈ। ਵਿਨੈ ਤੇ ਮੁਕੇਸ਼ ਨੂੰ ਛੱਡ ਕੇ ਬਾਕੀ ਦੋ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਤੇ ਤਰਸ ਪਟੀਸ਼ਨ ਬਾਕੀ ਹੈ। ਇਨ੍ਹਾਂ ਦੀ ਕੋਸ਼ਿਸ਼ ਹੈ ਕਿ ਡੈੱਥ ਵਾਰੰਟ ਟਾਲ ਦਿੱਤਾ ਜਾਵੇ। ਹਾਲਾਂਕਿ ਇਸ ਕੰਮ 'ਚ ਦੇਸ਼ੀਆਂ ਦਾ ਸਾਥ ਦੇਣ 'ਤੇ ਵਕੀਲ ਓਪੀ ਸਿੰਘ ਦੀ ਆਲੋਚਨਾ ਵੀ ਹੋ ਰਹੀ ਹੈ।

Posted By: Seema Anand