ਜੇਐੱਨਐੱਨ, ਨਵੀਂ ਦਿੱਲੀ : Nirbhaya Case : ਆਖ਼ਿਰਕਾਰ ਅੱਜ ਸਵੇਰੇ ਸਾਢੇ 5 ਵਜੇ ਚਾਰਾਂ ਦੋਸ਼ੀਆਂ (ਵਿਨੈ ਕੁਮਾਰ ਸ਼ਰਮਾ, ਪਵਨ ਕੁਮਾਰ ਗੁਪਤਾ, ਮੁਕੇਸ਼ ਸਿੰਘ ਤੇ ਅਕਸ਼ੈ) ਨੂੰ ਤਿਹਾੜ ਦੀ ਜੇਲ੍ਹ 'ਚ ਫਾਂਸੀ ਦੇ ਦਿੱਤੀ ਗਈ। 7 ਸਾਲ, 3 ਮਹੀਨੇ ਤੇ 4 ਦਿਨਾਂ ਬਾਅਦ ਨਿਰਭੈਆ ਨੂੰ ਇਨਸਾਫ਼ ਮਿਲਿਆ। ਆਓ ਜਾਣਦੇ ਹਾਂ ਕਿਵੇਂ ਫਾਂਸੀ ਦੇ ਦਰਵਾਜ਼ੇ 'ਤੇ ਪਹੁੰਚੇ ਹਨ ਚਾਰੋ ਦਰਿੰਦੇ ਤੇ ਕੌਣ ਹਨ ਉਹ 2 ਲੋਕ ਸੀਮਾ ਸਮਰਿੱਧੀ ਤੇ ਅਵਨਿੰਦਰ, ਜਿਨ੍ਹਾਂ ਨੇ ਫਾਂਸੀ ਦੀ ਸਜ਼ਾ ਨੂੰ ਅੰਜਾਮ ਤਕ ਪਹੁੰਚਾਇਆ।

ਨਿਰਭਿਆ ਨਾਲ ਮੌਜੂਦ ਅਵਨਿੰਦਰ ਪਾਂਡੇ ਦੀ ਗਵਾਹੀ ਬਣੀ ਅਹਿਮ

ਦੇਸ਼-ਦੁਨੀਆ ਨੂੰ ਦਹਿਲਾਉਣ ਵਾਲਾ ਨਿਰਭਿਆ ਮਾਮਲਾ ਚਸ਼ਮਦੀਦ ਗਵਾਹ ਅਵਨਿੰਦਰ ਪਾਂਡੇ ਦੀ ਵਜ੍ਹਾ ਨਾਲ ਵੀ ਫਾਂਸੀ ਦੀ ਸਜ਼ਾ ਤਕ ਪਹੁੰਚਿਆ। ਅਸਲ ਵਿਚ ਗੋਰਖਪੁਰ ਦੇ ਰਹਿਣ ਵਾਲੇ ਅਵਨਿੰਦਰ ਪਾਂਡੇ ਨਿਰਭਿਆ ਦੇ ਦੋਸਤ ਸਨ ਤੇ ਇਸ ਦਰਿੰਦਗੀ ਦੌਰਾਨ ਬੱਸ 'ਚ ਨਿਰਭਿਆ ਦੇ ਨਾਲ ਹੀ ਸਨ। ਅਵਨਿੰਦਰ ਇਕੱਲੇ ਚਸ਼ਮਦੀਦ ਗਵਾਹ ਸਨ, ਜਿਨ੍ਹਾਂ ਸਾਹਮਣੇ 6 ਦਰਿੰਦਿਆਂ (ਰਾਮ ਸਿੰਘ, ਇਕ ਨਾਬਾਲਗ, ਵਿਨੈ, ਪਵਨ, ਮੁਕੇਸ਼ ਤੇ ਅਕਸ਼ੈ) ਨੇ ਨਿਰਭਿਆ ਨਾਲ ਚੱਲਦੀ ਬੱਸ 'ਚ ਸਮੂਹਕ ਜਬਰ ਜਨਾਹ ਕੀਤਾ ਸੀ। ਇਸ ਦੌਰਾਨ ਅਵਨਿੰਦਰ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ ਸੀ। ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ 'ਚ ਅਵਨਿੰਦਰ ਦਾ ਅਹਿਮ ਰੋਲ ਰਿਹਾ ਕਿਉਂਕਿ ਉਨ੍ਹਾਂ ਦੀ ਗਵਾਹੀ 'ਤੇ ਹੇਠਲੀ ਅਦਾਲਤ, ਦਿੱਲੀ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਨੇ ਸਹੀ ਮੰਨਿਆ ਤੇ ਫਾਂਸੀ ਦੀ ਸਜ਼ਾ ਸੁਣਾਈ।

ਹਾਦਸੇ ਨੇ ਅੰਦਰ ਤਕ ਤੋੜ ਦਿੱਤਾ ਸੀ ਅਵਨਿੰਦਰ ਨੂੰ

ਨਿਰਭਿਆ ਦੇ ਇਸ ਦੋਸਤ ਨੂੰ 16 ਦਸੰਬਰ, 2012 ਨੂੰ ਹੋਈ ਇਸ ਘਟਨਾ ਨੇ ਅੰਦਰ ਤਕ ਝੰਜੋੜ ਦਿੱਤਾ ਸੀ। ਅਵਨਿੰਦਰ ਸਾਹਮਣੇ ਹੀ ਉਸ ਦੀ ਪੈਰਾਮੈਡੀਕਲ ਵਿਦਿਆਰਥਣ ਨਾਲ ਦਰਿੰਦਗੀ ਹੋਈ ਸੀ। ਉਹ ਅੱਜ ਵੀ ਘਟਨਾ ਯਾਦ ਕਰ ਕੇ ਕੰਬ ਉੱਠਦਾ ਹੈ। ਇਸ ਹਾਦਸੇ ਕਾਰਨ ਉਹ ਚਾਰ ਸਾਲ ਤਕ ਡੂੰਘੇ ਸਦਮੇ 'ਚ ਰਿਹਾ। ਫਿਰ ਹੌਲੀ-ਹੌਲੀ ਆਪਣੀ ਬਿਖਰੀ ਜ਼ਿੰਦਗੀ ਨੂੰ ਸਮੇਟਿਆ ਤੇ ਅੱਜ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਅਵਨਿੰਦਰ ਨੂੰ ਸਕੂਨ ਮਿਲਿਆ ਹੋਵੇਗਾ।

ਚਾਰ ਸਾਲ ਬਾਅਦ ਲੀਹ 'ਤੇ ਆਈ ਜ਼ਿੰਦਗੀ

ਦਿੱਲੀ ਦੇ ਵਸੰਤ ਵਿਹਾਰ ਗੈਂਗਰੇਪ ਦੇ ਚਸ਼ਮਦੀਦ ਤੇ ਨਿਰਭਿਆ ਦੇ ਦੋਸਤ ਅਵਨਿੰਦਰ ਪਾਂਡੇ ਗੋਰਖਪੁਰ ਦੇ ਰਹਿਣ ਵਾਲੇ ਹਨ। ਨਿਰਭਿਆ ਕਾਂਡ ਵੇਲੇ ਅਵਨਿੰਦਰ ਉਸ ਦੇ ਨਾਲ ਬੱਸ ਵਿਚ ਸਨ। ਇਕਲੌਤੇ ਚਸ਼ਮਦੀਦ ਗਵਾਹ ਹੋਣ ਕਾਰਨ ਇਸ ਕੇਸ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ, ਮੁਲਜ਼ਮਾਂ ਨੂੰ ਫਾਂਸੀ ਤਕ ਪਹੁੰਚਾਉਣ 'ਚ ਵੀ ਉਨ੍ਹਾਂ ਦੀ ਗਵਾਹੀ ਅਹਿਮ ਕੜੀ ਸਾਬਿਤ ਹੋਈ ਸੀ। ਨਿਰਭਿਆ ਦੇ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ ਲਈ ਲੜਨ ਵਾਲਾ ਦੋਸਤ ਖ਼ੁਦ ਇੰਨਾ ਟੁੱਟ ਗਿਆ ਸੀ ਕਿ ਸੰਭਾਲਣ 'ਚ ਉਸ ਦੇ ਪਰਿਵਾਰ ਨੂੰ ਚਾਰ ਸਾਲ ਲੱਗ ਗਏ।

ਸਾਲਾਂ ਬਿਤਾਈ ਗੁੰਮਨਾਮ ਜ਼ਿੰਦਗੀ

16 ਦਸੰਬਰ 2012 ਦੀ ਰਾਤ ਨਿਰਭਿਆ ਆਪਣੇ ਦੋਸਤ ਬੁਲਾਰੇ ਭਾਨੂ ਪ੍ਰਕਾਸ਼ ਪਾਂਡੇ ਦੇ ਪੁੱਤਰ ਅਵਨਿੰਦਰ ਨਾਲ ਬੱਸ 'ਤੇ ਜਾ ਰਹੀ ਸੀ। ਇਸ ਦੌਰਾਨ ਦਰਿੰਦਿਆਂ ਨੇ ਨਾ ਸਿਰਫ਼ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਬਲਕਿ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਕਾਫ਼ੀ ਲੰਬੇ ਸਮੇਂ ਤਕ ਅਵਨਿੰਦਰ ਨੇ ਗੁੰਮਨਾਮੀ ਦੀ ਜ਼ਿੰਦਗੀ ਬਿਤਾਈ ਤੇ ਹਾਲੇ ਵੀ ਉੱਥੇ ਜ਼ਿੰਦਗੀ ਜੀਅ ਰਿਹਾ ਹੈ।

ਨਿਰਭਿਆ ਲਈ ਸੀਮਾ ਨੇ ਲੜੀ ਇਨਸਾਫ਼ ਦੀ ਲੜਾਈ

ਨਿਰਭਿਆ ਨੂੰ ਇਨਸਾਫ਼ ਦਿਵਾਉਣ ਦੀ ਕੜੀ 'ਚ ਵਕੀਲ ਸੀਮਾ ਸਮਰਿੱਧੀ ਦਾ ਵੀ ਵੱਡਾ ਰੋਲ ਰਿਹਾ ਹੈ। ਉਹ ਲਗਾਤਾਰ ਸ਼ੁਰੂ ਤੋਂ ਨਿਰਭਿਆ ਦੀ ਮਾਤਾ-ਪਿਤਾ ਦੀ ਵਕੀਲ ਰਹੀ ਤੇ ਹੁਣ ਵੀ ਹੈ। ਦੱਸ ਦੇਈਏ ਕਿ ਸੀਮਾ ਸਮਰਿੱਧੀ ਸੁਪਰੀਮ ਕੋਰਟ ਦੀ ਵਕੀਲ ਹੈ ਤੇ ਨਿਰਭਿਆ ਜਿਓਤੀ ਟਰੱਸਟ 'ਚ ਕਾਨੂੰਨੀ ਸਲਾਹਕਾਰ ਵੀ। ਦਿੱਲੀ ਯੂਨੀਵਰਸਿਟੀ ਤੋਂ ਸਿੱਖਿਆ ਹਾਸਿਲ ਕਰਨ ਵਾਲੀ ਸੀਮਾ ਨੇ 2014 'ਚ ਸੁਪਰੀਮ ਕੋਰਟ 'ਚ ਵਕਾਲਤ ਸ਼ੁਰੂ ਕੀਤੀ ਸੀ। ਉਹ 24 ਜਨਵਰੀ, 2014 ਨੂੰ ਨਿਰਭਿਆ ਜਿਓਤੀ ਟਰੱਸਟ ਨਾਲ ਜੁੜਿਆ।

ਇੰਝ ਘਟੀ ਸੀ ਪੂਰੀ ਘਟਨਾ

ਹੋਇਆ ਇੰਝ ਕਿ ਅਵਨਿੰਦਰ ਤੇ ਪੈਰਾਮੈਡੀਕਲ ਵਿਦਿਆਰਥਣ ਨਿਰਭਿਆ ਦੋਵੇਂ ਘਰ ਜਾ ਰਹੇ ਸਨ। ਇਸ ਦੌਰਾਨ ਉਹ ਇਕ ਬੱਸ 'ਚ ਸਵਾਰ ਹੋ ਗਏ। ਅਵਨਿੰਦਰ ਮੁਤਾਬਿਕ ਉਹ ਘਰ ਜਾਣ ਲਈ ਬੱਸ 'ਚ ਸਵਾਰ ਹੋਏ ਸਨ। ਬੱਸ 'ਚ ਪਹਿਲਾਂ ਤੋਂ ਸਵਾਰ 6 ਲੋਕਾਂ ਨੇ ਉਨ੍ਹਾਂ ਨਾਲ ਲੁੱਟ-ਖੋਹ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦਰਿੰਦਗੀ ਦੀ ਹੱਦ ਪਾਰ ਕਰਦੇ ਹੋਏ ਨਿਰਭਿਆ ਨਾਲ ਸਮੂਹਕ ਜਬਰ ਜਨਾਹ ਕੀਤਾ। ਜਦੋਂ ਅਵਨਿੰਦਰ ਨੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਅਵਨਿੰਦਰ ਦਾ ਕਹਿਣਾ ਹੈ ਕਿ ਚੱਲਦੀ ਬੱਸ 'ਚ ਸਾਡੀਆਂ ਦੋਵਾਂ ਦੀਆਂ ਚੀਕਾਂ ਜਾਰੀ ਰਹੀਆਂ ਪਰ ਰਸਤੇ 'ਚ ਕੋਈ ਮਦਦ ਨਹੀਂ ਮਿਲੀ। ਆਖ਼ਿਰਕਾਰ ਦਰਿੰਦਿਆਂ ਨੇ ਪਹਿਲਾਂ ਅਵਨਿੰਦਰ ਨੂੰ ਬੱਸ 'ਚੋਂ ਸੁੱਟਿਆ ਫਿਰ ਨਿਰਭਿਆ ਨੂੰ ਤੇ ਉਹ ਵੀ ਬਿਨਾਂ ਕੱਪੜਿਆਂ ਦੇ... ਸ਼ਾਇਦ ਇਸ ਲਈ ਕਿ ਦਸੰਬਰ ਦੀ ਠੰਢ 'ਚ ਆਪਣੇ-ਆਪ ਮਰ ਜਾਣਗੇ।

Posted By: Seema Anand