ਨਵੀਂ ਦਿੱਲੀ, ਜੇਐੱਨਐੱਨ : ਨਿਰਭੈਆ ਮਾਮਲੇ 'ਚ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇ ਐਲਾਨ ਤੋਂ ਬਾਅਦ ਦੋਸ਼ੀ ਵਿਨੈ ਦੇ ਆਰਕੇ ਪੁਰਮ ਸੈਕਟਰ 4 ਦੇ ਰਵਿਦਾਸ ਕੈਂਪ ਸਥਿਤ ਘਰ ਤੇ ਕਾਲੋਨੀ 'ਚ ਸੰਨਾਟਾ ਪਸਰ ਗਿਆ। ਘਰ 'ਤੇ ਆਮ ਲੋਕ ਤੇ ਰਿਸ਼ਤੇਦਾਰ ਇਕੱਠੇ ਹੋ ਗਏ। ਵਿਨੈ ਦੀ ਮਾਂ ਅਤੇ ਪਿਤਾ ਬੇਹੱਦ ਤਣਾਅ 'ਚ ਦਿਸੇ। ਉਨ੍ਹਾਂ ਨੇ ਇਕ ਵਾਰ ਫਿਰ ਮੀਡੀਆ ਰਾਹੀਂ ਨਿਰਭੈਆ ਦੇ ਮਾਪਿਆਂ ਅਤੇ ਰਾਸ਼ਟਰਪਤੀ ਨੂੰ ਵਿਨੈ ਨੂੰ ਮਾਫ਼ ਕਰਨ ਦੀ ਅਪੀਲ ਕੀਤੀ ਹੈ।

ਕਾਲੋਨੀ ਦੇ ਲੋਕਾਂ ਨੇ ਮੀਡੀਆਕਰਮੀਆਂ ਨਾਲ ਗੱਲ ਕਰਨ ਤੋਂ ਇਨਕਾਰ ਦਿੱਤਾ। ਉੱਥੇ, ਵਿਨੈ ਦੇ ਪਿਤਾ ਨੇ ਕਿਹਾ ਕਿ ਮੈਂ ਮੀਡੀਆ ਦੇ ਜ਼ਰੀਏ ਨਿਰਭੈਆ ਦੇ ਮਾਤਾ-ਪਿਤਾ ਅਤੇ ਰਾਸ਼ਟਰਪਤੀ ਨੂੰ ਵਿਨੈ ਨੂੰ ਮਾਫ਼ ਕਰਨ ਦੀ ਅਪੀਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੇਰੀ ਅਪੀਲ ਹੈ ਕਿ ਉਸ ਨੂੰ ਫਾਂਸੀ ਦੀ ਜਗ੍ਹਾ ਉਮਰ ਕੈਦ ਦੀ ਸ਼ਜਾ ਦੇ ਦਿੱਤੀ ਜਾਵੇ।

ਵਰ੍ਹਿਆਂ ਬਾਅਦ ਦਾਮਨੀ ਚੌਕ ਨੂੰ ਮਿਲਿਆ ਸਕੂਨ

ਸਵਾ ਸੱਤ ਸਾਲਾਂ ਬਾਅਦ ਦੋਸ਼ੀਆਂ ਤੇ ਕਾਤਲਾਂ ਨੂੰ ਫਾਂਸੀ ਤੋਂ ਬਾਅਦ ਜੰਤਰ-ਮੰਤਰ ਦੇ ਦਾਮਨੀ ਚੌਕ ਨੂੰ ਜ਼ਰੂਰ ਸਕੂਨ ਮਿਲਿਆ। ਇਹ ਚੌਕ 16 ਦਸੰਬਰ 2012 ਨੂੰ ਚਲਦੀ ਬੱਸ 'ਚ ਲੜਕੀ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਦੀ ਦਿਲ ਕੰਬਾਊ ਘਟਨਾ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਵਰ੍ਹਿਆਂ ਤਕ ਗਮਜ਼ਦਾ ਰਿਹਾ।

ਦਸੰਬਰ ਦੇ ਸਰਦ ਦਿਨਾਂ ਤੇ ਰਾਤ ਨੂੰ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਨਿਆਂ ਮੰਗਣ ਲਈ ਲੋਕ ਇੱਥੇ ਆਉਂਦੇ ਸਨ। ਇਕ ਦਰੱਖਤ ਦੇ ਹੇਠਾਂ ਮੋਮਬੱਤੀਆਂ ਬਾਲ ਕੇ ਪੀੜਤਾ ਦੀ ਆਤਮਾ ਦੀ ਸ਼ਾਂਤੀ ਤੇ ਨਿਆਂ ਦੀ ਕਾਮਨਾ ਲੈ ਕੇ ਪਤਾ ਨਹੀਂ ਲੋਕ ਕਿੱਥੋਂ-ਕਿੱਥੋਂ ਆਉਂਦੇ ਸਨ। ਉਸ ਲੜਕੀ ਦਾ ਸੰਘਰਸ਼ ਕਈ ਪੀੜਤ ਲੜਕੀਆਂ ਨੂੰ ਹਿੰਮਤ ਦੇ ਰਿਹਾ ਸੀ। ਕਈ ਪੀੜਤ ਔਰਤਾਂ ਵੀ ਇੱਥੇ ਆ ਕੇ ਬੈਠਣ ਲੱਗੀਆਂ ਸਨ। ਹਾਲਾਂਕਿ, ਅਦਾਲਤ ਦੇ ਇਕ ਆਦੇਸ਼ ਤੋਂ ਬਾਅਦ ਜੰਤਰ-ਮੰਤਰ 'ਤੇ ਧਰਨਾ ਪ੍ਰਦਰਸ਼ਨ 'ਤੇ ਰੋਕ ਲੱਗ ਗਈ।

Posted By: Jagjit Singh