ਨਈ ਦੁਨੀਆ, ਨਵੀਂ ਦਿੱਲੀ : ਨਿਰਭੈਆ ਕੇਸ 'ਚ ਇਨਸਾਫ਼ ਹੋ ਗਿਆ ਹੈ। ਚਾਰਾਂ ਦਰਦਿੰਆਂ ਵਿਨੈ ਸ਼ਰਮਾ, ਮੁਕੇਸ਼ ਸਿੰਘ, ਪਵਨ ਗੁਪਤਾ ਤੇ ਅਕਸ਼ੈ ਕੁਮਾਰ ਨੂੰ 20 ਮਾਰਚ ਸਵੇਰੇ 5.30 ਵਜੇ ਤਿਹਾੜ ਜੇਲ੍ਹ 'ਚ ਫਾਂਸੀ ਦੇ ਦਿੱਤੀ ਗਈ। ਇਸ ਤੋਂ ਬਾਅਦ ਦੇਸ਼ ਭਰ 'ਚ ਖ਼ੁਸ਼ੀ ਦਾ ਮਾਹੌਲ ਬਣ ਗਿਆ। ਸੋਸ਼ਲ ਮੀਡੀਆ 'ਤੇ ਲੋਕਾਂ ਦੇ ਰਿਐਕਸ਼ਨਜ਼ ਆਉਣ ਲੱਗੇ ਹਨ। ਸਾਰਿਆਂ ਨੇ ਮੰਨਿਆ ਕਿ ਸੱਤ ਸਾਲ ਬਾਅਦ ਹੀ ਸਹੀ ਤੇ ਨਿਰਭੈਆ ਨੂੰ ਇਨਸਾਫ਼ ਮਿਲਿਆ। ਇਕ ਮਹਿਲਾ ਨੇ ਲਿਖਿਆ, ਅੱਜ 7 ਸਾਲ ਬਾਅਦ ਨਿਰਭੈਆ ਦੇ ਮਾਨਵਾਧਿਕਾਰ ਦਾ ਹਿਸਾਬ ਹੋਇਆ। ਅੱਜ ਮਾਂ ਦੇ ਹੰਝੂਆਂ ਦਾ ਹਿਸਾਬ ਹੋਇਆ। ਅੱਜ ਉਸ ਦੇ ਸਰੀਰ ਤੇ ਆਤਮਾ 'ਤੇ ਹਰ ਸੱਟ ਦਾ ਹਿਸਾਬ ਹੋਇਆ। ਪੜ੍ਹੋ ਹੋਰ ਸੋਸ਼ਲ ਮੀਡੀਆ ਰਿਐਕਸ਼ਨਜ਼-

ਦੇਰ ਹੈ, ਅੰਧੇਰ ਨਹੀਂ, ਆਈ ਇਨਸਾਫ਼ ਦੀ ਸਵੇਰ, ਨਿਰਭੈਆ ਜਬਰ ਜਨਾਹ ਤੇ ਹੱਤਿਆ ਮਾਮਲਿਆਂ 'ਚ ਚਾਰਾਂ ਦੋਸ਼ੀਆਂ ਨੂੰ ਤਿਹਾੜ ਜੇਲ੍ਹ 'ਚ ਦਿੱਤੀ ਗਈ ਫਾਂਸੀ...!!! ਨਿਰਭੈਆ ਪਰਿਵਾਰ ਨੂੰ ਵਧਾਈ।

ਅੱਜ ਭਾਰਤ ਦਾ ਹਰ ਨਾਗਰਿਕ ਸਹੁੰ ਲਵੇ ਕਿ ਹੁਣ ਕੋਈ ਦੂਜੀ ਨਿਰਭੈਆ ਨਾ ਬਣ ਪਾਵੇ। ਹੁਣ ਕਿਸੇ ਮਾਂ ਦੀ ਅੱਖਾਂ 'ਚ ਹੰਝੂ ਨਾ ਆਉਣ।

ਅੱਜ 20 ਮਾਰਚ ਨੂੰ ਅਸੀਂ ਨਿਰਭੈਆ ਦੇ ਦਿਨ ਦੇ ਰੂਪ 'ਚ ਮਨਾਉਣਗੇ। ਜੈਅ ਹਿੰਦ।

ਨਿਰਭੈਆ ਨੂੰ ਅੱਜ ਆਖਿਰਕਾਰ ਨਿਆਂ ਮਿਲ ਗਿਆ। ਨਿਰਭੈਆ ਦੇ ਮਾਂ ਤੇ ਪਿਤਾ ਜੀ ਦੇ ਸੰਘਰਸ਼ ਤੇ ਸੰਯਮ ਨੂੰ ਪ੍ਰਣਾਮ।

7 ਸਾਲ 3 ਮਹੀਨੇ ਤੇ 3 ਦਿਨਾਂ ਬਾਅਦ ਹੀ ਸਹੀ ਆਖਿਰ ਅੱਜ ਨਿਰਭੈਆ ਨੂੰ ਨਿਆਂ ਮਿਲ ਹੀ ਗਿਆ ਪਰ ਸਾਡੀ ਲਚਰ ਕਾਨੂੰਨ ਵਿਵਸਥਾ 'ਤੇ ਕੁਝ ਸਵਾਲ ਜ਼ਰੂਰ ਖੜ੍ਹਾ ਕਰ ਗਿਆ।

ਸਾਡੇ ਨਿਆਂ ਤੰਤਰ 'ਚ ਦੇਰ ਹੈ ਅੰਧੇਰ ਨਹੀਂ, ਨਿਰਭੈਆ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ @ਨਿਰਭੈਆ ਨੂੰ ਮਿਲਿਆ ਇਨਸਾਫ਼।

ਇਨਸਾਫ਼ ਲਈ ਲੰਬੀ ਲੜਾਈ ਲੜਨ ਲਈ ਨਿਰਭੈਆ ਦੀ ਮਾਂ #ਆਸ਼ਾ_ਦੇਵੀ ਦੇ ਜ਼ਜ਼ਬੇ ਨੂੰ ਸਲਾਮ।

Posted By: Amita Verma