ਨਈ ਦੁਨੀਆ, ਨਵੀਂ ਦਿੱਲੀ : Nirbhaya ਕੇਸ 'ਚ ਕੋਰਟ ਨੇ ਫਾਂਸੀ ਦੀ ਤਾਰੀਕ 1 ਫਰਵਰੀ ਤੈਅ ਕੀਤੀ ਹੈ। ਹਾਲਾਂਕਿ ਚਾਰਾਂ ਦੋਸ਼ੀਆਂ ਨੂੰ ਸਜ਼ਾ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤਿਹਾੜ ਜੇਲ੍ਹ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੇਰਠ 'ਚ ਜੱਲਾਦ ਨੂੰ ਖ਼ਬਰ ਕਰ ਦਿੱਤੀ ਗਈ ਹੈ ਜੋ 31 ਜਨਵਰੀ ਨੂੰ ਹੀ ਤਿਹਾੜ ਜੇਲ੍ਹ 'ਚ ਪਹੁੰਚ ਜਾਵੇਗਾ। ਜੱਲਾਦ ਪਵਨ ਕੁਮਾਰ ਦਾ ਕਹਿਣਾ ਹੈ ਕਿ ਔਰਤਾਂ ਨਾਲ ਅਜਿਹੀ ਹੈਵਾਨੀਅਤ ਕਰਨ ਵਾਲਿਆਂ 'ਤੇ ਕੋਈ ਤਰਸ ਨਹੀਂ ਹੋਣਾ ਚਾਹੀਦਾ। 54 ਸਾਲ ਦੇ ਜਲਾਦ ਪਵਨ ਮੁਤਾਬਿਕ, ਇਹ ਇਨਸਾਨ ਨਹੀਂ, ਵਹਿਸ਼ੀ ਹੈ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦੇਣਾ ਜ਼ਰੂਰੀ ਹੈ। ਚਾਰੋਂ ਬਹੁਤ ਬੇਰਹਿਮੀ ਲੋਕ ਹਨ। ਇਹੀ ਕਾਰਨ ਇਹ ਹੈ ਕਿ ਇਨ੍ਹਾਂ ਨੂੰ ਫਾਂਸੀ ਹੋਣ ਜਾ ਰਹੀ ਹੈ। ਦੱਸ ਦੇਈਏ, ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਨੇ ਨਿਰਭੈਆ ਦੀ ਮਾਂ ਨੂੰ ਕਿਹਾ ਸੀ ਉਨ੍ਹਾਂ ਨੂੰ ਸੋਨੀਆ ਗਾਂਧੀ ਦਾ ਉਦਾਹਰਨ ਦੇਖਣਾ ਚਾਹੀਦਾ ਤੇ ਚਾਰਾਂ ਦੋਸ਼ੀਆਂ ਨੂੰ ਮਾਫ ਕਰ ਦੇਣਾ ਚਾਹੀਦਾ। ਹਾਲਾਂਕਿ ਨਿਰਭੈਆ ਦੀ ਮਾਂ ਨੇ ਅਜਿਹੇ ਕਰਨ ਤੋਂ ਜਲਦ ਇਨਕਾਰ ਕਰ ਦਿੱਤਾ ਸੀ।

ਜਿਵੇਂ ਹੀ ਇਹ ਖ਼ਬਰ ਫੈਲੀ ਤਾਂ ਪਵਨ ਹੀ ਨਿਰਭੈਆ ਨੂੰ ਫਾਂਸੀ ਦੇਣਗੇ, ਤਾਂ ਮੀਡੀਆ 'ਚ ਉਨ੍ਹਾਂ ਬਾਰੇ ਕਾਫੀ ਖ਼ਬਰਾਂ ਫੈਲ ਰਹੀਆਂ ਹਨ। ਪਵਨ ਦਾ ਕਹਿਣਾ ਹੈ ਕਿ ਦੇਸ਼ ਵਿਦੇਸ਼ ਦੇ ਮੀਡੀਆ ਵਾਲਿਆਂ ਨੇ ਉਨ੍ਹਾਂ ਨਾਲ ਸਪੰਰਕ ਕੀਤਾ ਹੈ। ਬਹੁਤ ਲੋਕ ਉਨ੍ਹਾਂ ਨੂੰ ਇਸ ਕੰਮ ਲਈ ਧਨੰਵਾਦ ਵੀ ਕਰ ਰਹੇ ਹਨ।

ਪਵਨ ਦਾ ਪਰਿਵਾਰ ਸ਼ੁਰੂ ਤੋਂ ਹੀ ਜੱਲਾਦ ਰਿਹਾ ਹੈ। ਉਨ੍ਹਾਂ ਦੇ ਦਾਦਾ ਤੇ ਪਿਤਾ ਵੀ ਇਹੀ ਕੰਮ ਕਰਦੇ ਸਨ। ਪਵਨ ਦਾਦਾ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਤੇ ਦੱਸਦੇ ਹਨ ਕਿ ਇੰਦਰਾ ਗਾਂਧੀ ਦੇ ਹੱਤਿਆਰਾਂ ਨੂੰ ਦਾਦਾ ਜੀ ਨੇ ਹੀ ਫਾਂਸੀ 'ਤੇ ਟੰਗਿਆ ਸੀ। ਇਸ ਤੋਂ ਬਾਅਦ 1982 ਦੇ ਕਿਡਨੈਪ ਤੇ ਮਰਡਰ ਕੇਸ ਦੇ ਦੋ ਦੋਸ਼ੀਆਂ ਨੂੰ ਵੀ ਉਨ੍ਹਾਂ ਨੂੰ ਫਾਂਸੀ ਦਿੱਤੀ।

Posted By: Amita Verma