ਨਈ ਦੁਨੀਆ, ਨਵੀਂ ਦਿੱਲੀ : ਨਿਰਭੈਆ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ 20 ਮਾਰਚ ਨੂੰ ਫਾਂਸੀ ਹੋਣ ਵਾਲੀ ਹੈ। ਇਹ ਫਾਂਸੀ ਤਿਹਾੜ ਜੇਲ੍ਹ ਵਿਚ ਦਿੱਤੀ ਜਾਣੀ ਹੈ। ਇਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਫਾਂਸੀ ਲਈ ਮੇਰਠ ਤੋਂ ਪਵਨ ਜੱਲਾਦ ਨੂੰ ਸੱਦਿਆ ਗਿਆ ਸੀ, ਜਿਸ ਨੇ ਮੰਗਲਵਾਰ ਨੂੰ ਤਿਹਾੜ ਜੇਲ੍ਹ ਵਿਚ ਰਿਪੋਰਟ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 3 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਲੈਣ ਵਾਲੇ ਪਵਨ ਜੱਲਾਦ ਨੂੰ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਸੂਰਤ ਵਿਚ ਹਰ ਫਾਂਸੀ 'ਤੇ ਲਗਪਗ 20 ਹਜ਼ਾਰ ਰੁਪਏ ਮਿਲਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਤੇ ਪਵਨ ਜੱਲਾਦ ਵਿਚ ਠੇਕਾ ਤੈਅ ਹੋਇਆ ਹੈ।

ਪਵਨ ਜੱਲਾਦ ਨੂੰ ਮਿਲੀ ਸਪੈਸ਼ਲ ਬੈਰਕ

ਨਿਰਭੈਆ ਮਾਮਲੇ ਦੇ ਚਾਰੇ ਦੋਸ਼ੀਆਂ ਮੁਕੇਸ਼, ਪਵਨ, ਵਿਨੈ ਤੇ ਅਕਸ਼ੇ ਨੂੰ ਫਾਂਸੀ ਦੇਣ ਲਈ ਪਵਨ ਜੱਲਾਦ ਤਿਹਾੜ ਜੇਲ੍ਹ ਪਹੁੰਚ ਚੁੱਕਾ ਹੈ। ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਜੇਲ੍ਹ ਨੰਬਰ 3 ਦੀ ਸਪੈਸ਼ਲ ਬੈਰਕ ਅਲਾਟ ਕੀਤੀ ਹੈ ਜੋ ਹੈਗਿੰਗ ਵਾਲ ਦੇ ਨੇੜੇ ਹੈ।

2015 ਵਿਚ ਸੁਰਖੀਆਂ ਵਿਚ ਆਹਿਆ ਸੀ ਪਵਨ

ਸਾਲ 2015 ਵਿਚ ਪਵਨ ਜੱਲਾਦ ਸੁਰਖੀਆਂ ਵਿਚ ਉਸ ਵੇਲੇ ਆਇਆ ਸੀ ਜਦੋਂ ਉਹ ਆਪਣੇ ਪੈਸੇ ਲੈਣ ਲਈ ਇਕ ਆਫਿਸ ਤੋਂ ਦੂਜੇ ਆਫਿਸ ਦੇ ਚੱਕਰ ਕੱਟ ਰਿਹਾ ਸੀ। ਦਰਅਸਲ ਪਵਨ ਜੱਲਾਦ ਨੂੰ ਹਰ ਮਹੀਨੇ ਮਿਲਣ ਵਾਲੇ 3 ਹਜ਼ਾਰ ਦਾ ਸਟਾਈਪੰਡ ਸਮੇਂ 'ਤੇ ਨਹੀਂ ਸੀ ਮਿਲ ਰਿਹਾ।

Posted By: Tejinder Thind