ਜੇਐੱਨਐੱਨ, ਨਵੀਂ ਦਿੱਲ਼ੀ : ਨਿਰਭੈਆ ਦੇ ਦੋਸ਼ੀਆਂ ਨੇ ਫਾਂਸੀ ਤੋਂ ਬਚਣ ਲਈ ਫਿਰ ਇਕ ਚਾਲ ਚੱਲੀ ਹੈ। ਇਸ ਵਾਰ ਨਿਰਭੈਆ ਦੇ ਚਾਰ ਦੋਸ਼ੀਆਂ 'ਚੋਂ ਤਿੰਨ ਨੇ ਅੰਤਰਰਾਸ਼ਟਰੀ ਕੋਰਟ ਦਾ ਦਰਵਾਜ਼ਾ ਖੜਖੜਕਾਇਆ ਹੈ। ਫਾਂਸੀ ਦੀ ਤਾਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ ਉਵੇਂ-ਉਵੇਂ ਨਿਰਭੈਆ ਦੇ ਦੋਸ਼ੀਆਂ 'ਚ ਬੇਚੈਨੀ ਵਧਦੀ ਜਾ ਰਹੀ ਹੈ। ਮੌਤ ਦੀ ਤਾਰੀਕ ਨੇੜੇ ਆਉਂਦੇ ਹੀ ਇਕ ਤੋਂ ਬਾਅਦ ਇਕ ਨਵੀਂ-ਨਵੀਂ ਅਰਜ਼ੀਆਂ ਵੱਖ-ਵੱਖ ਥਾਵਾਂ ਦਾਖਲ ਕਰ ਇਹ ਸਾਰੇ ਫਾਂਸੀ 'ਤੇ ਰੋਕ ਲਗਾਉਣ ਦੀ ਮੰਗ ਕਰ ਰਹੇ ਹਨ। ਇਸ ਵਾਰ ਚਾਰ ਦੋਸ਼ੀਆਂ 'ਚੋਂ ਤਿੰਨ ਵਿਨੈ, ਪਵਨ ਤੇ ਅਕਸ਼ੈ ਨੇ ਇੰਟਰਨੈਸ਼ਨਲ ਕੋਰਟ ਦਾ ਰੁਖ਼ ਕੀਤਾ ਹੈ।

ਕੀ ਹੈ ਅੰਤਰਰਾਸ਼ਟਰੀ ਕੋਰਟ

ਆਈਸੀਜੇ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਵੱਲੋਂ 1945 ਦੇ ਜੂਨ 'ਚ ਬਣਾਇਆ ਗਿਆ ਸੀ। ਹਾਲਾਂਕਿ ਇਸ ਨੇ ਆਪਣਾ ਕੰਮ 1946 ਦੇ ਅਪ੍ਰੈਲ ਤੋਂ ਕਰਨਾ ਸ਼ੁਰੂ ਕੀਤਾ ਸੀ। ਦੱਸ ਦੇਈਏ ਕਿ ਇਹ ਸੰਯੁਕਤ ਰਾਸ਼ਟਰ ਦਾ ਮੁੱਖ ਨਿਆਂਇਕ ਹਿੱਸਾ ਹੈ। ਅੰਤਰਰਾਸ਼ਟਰੀ ਕੋਰਟ ਦਾ ਦਫ਼ਤਰ ਹੇਗ ਦੇ ਸ਼ਾਂਤੀ ਪੈਲੇਸ 'ਚ ਸਥਿਤ ਹੈ।

20 ਮਾਰਚ ਨੂੰ ਹੋਣੀ ਹੈ ਫਾਂਸੀ

ਤਿਹਾੜ ਜੇਲ੍ਹ 'ਚ ਨਿਰਭੈਆ ਦੇ ਚਾਰਾਂ ਦੋਸ਼ੀ ਮੁਕੇਸ਼ ਕੁਮਾਰ ਸਿੰਘ, ਪਵਨ ਗੁਪਤਾ, ਵਿਨੈ ਸ਼ਰਮਾ ਤੇ ਅਕਸ਼ੈ ਕੁਮਾਰ ਸਿੰਘ ਬੰਦ ਹੈ। ਸਾਰਿਆਂ ਨੂੰ ਸ਼ੁੱਕਰਵਾਰ ਸਵੇਰੇ 5.30 ਵਜੇ ਫਾਂਸੀ 'ਤੇ ਲਟਕਾਇਆ ਜਾਵੇਗਾ।

Posted By: Amita Verma