v> ਨਈ ਦੁਨੀਆ, ਨਵੀਂ ਦਿੱਲੀ : Nirbhaya Case 'ਚ ਚਾਰਾਂ ਵਿਚੋਂ ਦੋ ਦੋਸ਼ੀਆਂ ਵਿਨੈ ਸ਼ਰਮਾ ਤੇ ਮੁਕੇਸ਼ ਦੀ ਕਿਊਰੇਟਿਵ ਪਟੀਸ਼ਨ ਸੁਪਰੀਮ ਕੋਰਟ 'ਚ ਖਾਰਜ ਹੋ ਗਈ ਹੈ। ਹੁਣ ਉਨ੍ਹਾਂ ਕੋਲ ਰਾਸ਼ਟਰਪਤੀ ਸਾਹਮਣੇ ਤਰਸ ਦੇ ਆਧਾਰ 'ਤੇ ਪਟੀਸ਼ਨ ਦਾਖ਼ਲ ਕਰਨ ਦਾ ਆਖ਼ਰੀ ਬਦਲ ਬਚਿਆ ਹੈ। ਉੱਥੇ ਹੀ ਦੋ ਹੋਰ ਦੋਸ਼ੀਆਂ ਅਕਸ਼ੈ ਕੁਮਾਰ ਤੇ ਪਵਨ ਗੁਪਤਾ ਕੋਲ ਕਿਊਰੇਟਿਵ ਪਟੀਸ਼ਨ ਤੇ ਤਰਸ ਦੇ ਆਧਾਰ 'ਤੇ ਪਟੀਸ਼ਨ ਦਾਇਰ ਕਰਨ ਦੇ ਦੋਵੇਂ ਬਦਲ ਬਚੇ ਹਨ। ਓਧਰ ਤਿਹਾੜ ਜੇਲ੍ਹ 'ਚ ਫਾਂਸੀ ਦੀਆਂ ਤਿਆਰੀਆਂ ਜਾਰੀ ਹਨ। ਵੱਡੀ ਖ਼ਬਰ ਇਹ ਹੈ ਕਿ ਚਾਰਾਂ ਦੋਸ਼ੀਆਂ ਦੀ ਆਪਣੇ ਪਰਿਵਾਰ ਨੂੰ ਮਿਲਣ ਦੀ ਆਖ਼ਰੀ ਤਾਰੀਕ ਤੈਅ ਕਰ ਦਿੱਤੀ ਗਈ ਹੈ। 22 ਤਾਰੀਕ ਫਾਂਸੀ ਲਈ ਤੇ ਪਰਿਵਾਰ ਨੂੰ ਮਿਲਣ ਲਈ 20 ਜਨਵਰੀ ਦਾ ਸਮਾਂ ਦਿੱਤਾ ਗਿਆ ਹੈ।

ਤਿਹਾੜ ਜੇਲ੍ਹ ਅਧਿਕਾਰੀਆਂ ਮੁਤਾਬਿਕ, ਚਾਰਾਂ ਦੋਸ਼ੀਆਂ ਨੂੰ ਸਵੇਰੇ 7 ਵਜੇ ਇਕੱਠੇ ਫਾਂਸੀ ਦਿੱਤੀ ਜਾਵੇਗੀ। ਇਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੇ ਲਈ ਇਕ ਚਬੂਤਰਾ ਵੀ ਬਣਾਇਆ ਗਿਆ ਹੈ। ਫਾਂਸੀ ਦੇਣ ਵਾਲੀ ਰੱਸੀ ਦੀ ਮਜ਼ਬੂਤੀ ਪਰਖਣ ਲਈ ਡਮੀ ਐਗਜ਼ੀਕਿਊਸ਼ਨ ਵੀ ਕੀਤਾ ਜਾ ਚੁੱਕਾ ਹੈ।

Posted By: Seema Anand