ਨਵੀਂ ਦਿੱਲੀ, ਜੇਐੱਨਐੱਨ : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਬਾਅਦ ਫਾਂਸੀ 'ਤੇ ਰੋਕ ਲਗਾਉਣ ਦੀ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਵੀ ਵੀਰਵਾਰ ਦੇਰ ਰਾਤ ਸੁਣਵਾਈ ਤੋਂ ਬਾਅਦ ਖਾਰਜ ਕਰ ਦਿੱਤੀ। ਹੁਣ ਇਹ ਮਾਮਲਾ ਸੁਪਰੀਮ ਕੋਰਟ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੂੰ ਕਈ ਵਾਰ ਦਿੱਲੀ ਹਾਈ ਕੋਰਟ ਨੇ ਫਟਕਾਰ ਵੀ ਲਗਾਈ। ਇਸ ਦੌਰਾਨ ਜੱਜ ਨੇ ਕਿਹਾ ਕਿ ਤੁਹਾਡੇ ਮੁਵੱਕਿਲ ਭਗਵਾਨ ਨੂੰ ਮਿਲਣ ਦੇ ਨੇੜ ਹੈ। ਸਮਾਂ ਘੱਟ ਹੈ। ਚਾਰ-ਪੰਜ ਘੰਟੇ ਬਚੇ ਹਨ ਕੋਈ ਜਾਇਜ਼ ਗੱਲ ਹੈ ਤਾਂ ਦੱਸੋ। ਸਮਾਂ ਖਰਾਬ ਨਾ ਕਰੋ।

Posted By: Jagjit Singh