ਮਧੇਪੁਰਾ : ਬਿਹਾਰ ਦੇ ਮਧੇਪੁਰਾ ਤੇ ਖਗੜੀਆ ਜ਼ਿਲ੍ਹੇ ’ਚ ਵੱਖ ਵੱਖ ਘਟਨਾਵਾਂ ’ਚ ਪਿਛਲੇ 24 ਘੰਟਿਆਂ ’ਚ ਡੁੱਬਣ ਨਾਲ ਨੌ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ’ਚ ਮਧੇਪੁਰਾ ਦੀਆਂ ਚਾਰ ਬੱਚੀਆਂ ਸਮੇਤ ਪੰਜ ਤੇ ਖਗੜੀਆ ਦੀਆਂ ਤਿੰਨ ਬੱਚੀਆਂ ਸਮੇਤ ਚਾਰ ਬੱਚੇ ਸ਼ਾਮਲ ਹਨ। ਸਾਰੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਦੋ ਪਰਿਵਾਰਾਂ ਦੇ ਪੰਜ ਬੱਚਿਆਂ ਦੀ ਮੌਤ ਸ਼ੁੱਕਰਵਾਰ ਨੂੰ ਹੋ ਗਈ ਸੀ।

Posted By: Jatinder Singh