ਨਵੀਂ ਦਿੱਲੀ (ਆਈਏਐੱਨਐੱਸ) : ਨੈਸ਼ਨਲ ਗ੍ਰੀਨ ਟਿ੍ਬਿਊਨਲ ਨੇ ਆਂਧਰ ਪ੍ਰਦੇਸ਼ 'ਚ ਦੋ ਕੰਪਨੀਆਂ ਨੂੰ ਵਿਸ਼ਾਖਾਪਟਨਮ ਤੇ ਕੁਰਨੂਲ ਜ਼ਿਲ੍ਹੇ ਦੇ ਅਧਿਕਾਰੀਆਂ ਕੋਲ ਦੋ ਹਫ਼ਤਿਆਂ ਦੇ ਅੰਦਰ ਗੈਸ ਲੀਕ ਤੋਂ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਪਿਛਲੇ ਮਹੀਨੇ ਵਿਸ਼ਾਖਾਪਟਨਮ ਜ਼ਿਲ੍ਹੇ 'ਚ 30 ਜੂਨ ਨੂੰ ਸੈਨੋਰ ਲਾਈਫ ਸਾਇੰਸ ਪ੍ਰਰਾਈਵੇਟ ਲਿਮਟਡ 'ਚ ਗੈਸ ਲੀਕ ਹੋਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਜਣੇ ਪ੍ਰਭਾਵਿਤ ਹੋਏ ਸਨ। ਇਸ ਤੋਂ ਪਹਿਲਾਂ 26 ਜੂਨ ਨੂੰ ਕੁਰਨੂਲ ਜ਼ਿਲ੍ਹੇ 'ਚ ਸਪਾਈ ਐਗਰੋ ਇੰਡਸਟਰੀ 'ਚ ਅਮੋਨੀਆ ਗੈਸ ਲੀਕ 'ਚ ਇਕ ਦੀ ਮੌਤ ਹੋ ਗਈ ਸੀ ਤੇ ਤਿੰਨ ਹੋਰ ਪ੍ਰਭਾਵਿਤ ਹੋਏ ਸਨ। ਸੱਤ ਮਈ ਨੂੰ ਵਿਸ਼ਾਖਾਪਟਨਮ 'ਚ ਐੱਲਜੀ ਪਾਲੀਮਰਸ ਫੈਕਟਰੀ 'ਚ ਗੈਸ ਲੀਕ ਹੋਈ ਸੀ ਜਿਸ 'ਚ 12 ਦੀ ਮੌਤ ਹੋ ਗਈ ਤੇ ਸੈਂਕੜੇ ਹੋਰ ਬਿਮਾਰ ਹੋ ਗਏ ਸਨ।