ਹਿਮਾਂਸ਼ੂ ਅਸਥਾਨਾ,ਵਾਰਾਣਸੀ : ਦੇਸ਼ 'ਚ ਘਾਤਕ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਸਰਕਾਰੀ ਤੇ ਗ਼ੈਰ-ਸਰਕਾਰੀ ਪੱਧਰ 'ਤੇ ਜੰਗੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਲੋਕਾਂ ਦੀ ਜਾਨ ਬਚਾਉਣ ਲਈ ਲਾਕਡਾਊਨ ਤਕ ਕੀਤਾ ਜਾ ਚੁੱਕਾ ਹੈ। ਅਜਿਹੀ ਸਥਿਤੀ 'ਚ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਦੀਆਂ ਗਾਈਡ ਲਾਈਨਾਂ ਦਾ ਪਾਲਣ ਕਰੀਏ। ਘਰ 'ਚ ਰਹਿ ਕੇ ਆਪਣੇ ਰੋਜ਼ਮੱਰਾ ਦੇ ਕੰਮਕਾਰ ਨੂੰ ਨਿਯਮਬੱਧ ਕਰੀਏ। ਖੁਦ ਨੂੰ ਦੇਸ਼-ਦੁਨੀਆ ਦੀਆਂ ਖ਼ਬਰਾਂ ਨਾਲ ਅੱਪਡੇਟ ਰੱਖਣ ਲਈ ਅਖ਼ਬਾਰ ਪੜ੍ਹੀਏ। ਅਖ਼ਬਾਰ ਨੂੰ ਲੈ ਕੇ ਫੈਲਾਏ ਜਾ ਰਹੇ ਕਿਸੇ ਵੀ ਭਰਮ ਤੋਂ ਦੂਰ ਰਹੀਏ ਕਿਉਂਕਿ ਅਖ਼ਬਾਰ ਨਾਲ ਕੋਰੋਨਾ ਵਾਇਰਸ ਦਾ ਸੰਕ੍ਰਮਣ ਨਹੀਂ ਹੁੰਦਾ। ਮਾਹਰ ਵੀ ਕਿਸੇ ਅਜਿਹੀ ਸ਼ੱਕ ਨੂੰ ਲਗਾਤਾਰ ਗਲਤ ਦੱਸ ਰਹੇ ਹਨ।

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦੇ ਬਾਇਓ ਮੈਡੀਕਲ ਇੰਜਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰਰੋਫੈੱਸਰ ਡਾ. ਮਾਰਸ਼ਲ ਧਿਆਲ ਅਨੁਸਾਰ ਸੈਨੇਟਾਈਜ਼ ਕੀਤੀ ਅਖ਼ਬਾਰ 'ਤੇ 30 ਸੈਕੰਡ ਦੇ ਅੰਦਰ ਹੀ ਸਾਰੇ ਵਾਇਰਸ ਮਰ ਜਾਂਦੇ ਹਨ ਤੇ ਜੇ ਸੈਨੇਟਾਈਜ਼ ਨਾ ਵੀ ਕੀਤਾ ਗਿਆ ਹੋੋਵੇ ਤਾਂ ਛਪਾਈ ਦੇ ਚਾਰ ਘੰਟੇ ਬਾਅਦ ਕੋਈ ਵੀ ਵਾਇਰਸ ਉਸ 'ਤੇ ਜਿਊਂਦਾ ਨਹੀਂ ਰਹਿ ਸਕਦਾ।

ਬੀਐੱਚਯਯੂ ਸਥਿਤ ਚਿਕਿਤਸਾ ਵਿਗਿਆਨ ਸੰਸਥਾਨ(ਆਈਐੱਮਐੱਸ) ਦੇ ਅਸਿਸਟੈਂਟ ਪੋ੍. ਤੇ ਰਾਮਾਨੁਜਨ ਫੈਲੋ ਡਾ. ਪ੍ਰਾਂਜਲ ਚੰਦਰਾ ਦੱਸਦੇ ਹਨ ਕਿ ਅਖ਼ਬਾਰ ਇਕ ਨਿਰਜਿੰਦ ਵਸਤੂ ਹੈ ਜਿਸ 'ਤੇ ਕਦੀ ਵੀ ਵਾਇਰਸ ਪਲਰਦਾ ਜਾਂ ਵਿਗਸਦਾ ਨਹੀਂ। ਜਿਹੜੇ ਲੋਕ ਇਹ ਅਫ਼ਵਾਹ ਉਡਾ ਰਹੇ ਹਨ ਕਿ ਅਖ਼ਬਾਰ ਨਾਲ ਕੋਰੋਨਾ ਵਾਇਰਸ ਦਾ ਸੰਕ੍ਰਮਣ ਫੈਲ ਰਿਹਾ ਹੈ,ਉਹ ਪੂਰੀ ਤਰ੍ਹਾਂ ਆਧਾਰਹੀਣ ਹੈ। ਉਨ੍ਹਾਂ ਦੱਸਿਆ ਕਿ ਅਖ਼ਬਾਰ ਜਦ ਪੁਰਾਣੇ ਹੋ ਜਾਂਦੇ ਹਨ ਤਾਂ ਬੈਕਟੀਰੀਆ ਜਾਂ ਫੰਗਸ (ਉੱਲੀ) ਦਾ ਖ਼ਤਰਾ ਜ਼ਰੂਰ ਰਹਿੰਦਾ ਹੈ ਕਿਉਂਕਿ ਅਖ਼ਬਾਰ ਦਾ ਕਾਗ਼ਜ਼ ਸੈਲੂਲੋਜ਼ ਦਾ ਬਣਿਆ ਹੁੰਦਾ ਹੈ ਤੇ ਸੈਲੂਲੋਜ਼ ਫੰਗਸ ਤੇ ਬੈਕਟੀਰੀਆ ਦਾ ਭੋਜਨ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਵਾਇਰਸ ਨਾਲ ਅਖ਼ਬਾਰ ਨੂੰ ਤਦ ਤਕ ਕੋਈ ਨੁਕਸਾਨ ਨਹੀਂ ਹੈ ਜਦ ਤਕ ਕੋਈ ਜ਼ੋਰ ਨਾਲ ਇਸ 'ਤੇ ਨਿੱਛ ਨਹੀਂ ਮਾਰ ਦਿੰਦਾ ਜਾਂ ਖੰਘ ਨਹੀਂ ਦਿੰਦਾ ਤੇ ਇਸ ਦੇ ਛਿੱਟੇ ਵਿਅਕਤੀ ਦੇ ਹੱਥਾਂ ਰਾਹੀਂ ਅੱਖ,ਨੱਕ ਜਾਂ ਮੂੰਹ ਦੇ ਰਾਹ ਉਸ ਦੇ ਸਰੀਰ 'ਚ ਦਾਖ਼ਲ ਨਹੀਂ ਹੋ ਜਾਂਦੇ। ਹੋਰ ਚੀਜ਼ਾਂ ਦੀ ਤਰ੍ਹਾਂ ਅਖ਼ਬਾਰ ਪੜ੍ਹਨ ਤੋਂ ਬਾਅਦ ਵੀ ਹੱਥਾਂ ਨੂੰ ਸਾਬਣ ਨਾਲ ਧੋ ਲਵੋ।