ਨਵੀਂ ਦਿੱਲੀ, ਏ.ਐਨ.ਆਈ: ਪਾਪੂਲਰ ਫਰੰਟ ਆਫ ਇੰਡੀਆ (PFI) ਦੇ ਅਧਿਕਾਰਤ ਟਵਿੱਟਰ ਅਕਾਊਂਟ ਨੂੰ ਵੀਰਵਾਰ ਸਵੇਰੇ ਬੈਨ ਕਰ ਦਿੱਤਾ ਗਿਆ ਹੈ। ਟਵਿੱਟਰ ਇੰਡੀਆ ਨੇ ਇਹ ਕਦਮ ਗ੍ਰਹਿ ਮੰਤਰਾਲੇ ਦੀ ਸ਼ਿਕਾਇਤ 'ਤੇ ਚੁੱਕਿਆ ਹੈ। ਬੁੱਧਵਾਰ ਨੂੰ, ਕੇਂਦਰ ਸਰਕਾਰ ਨੇ PFI ਅਤੇ ਇਸ ਦੇ ਸਹਿਯੋਗੀ ਸੰਗਠਨਾਂ 'ਤੇ ਪੰਜ ਸਾਲ ਤਕ ਪਾਬੰਦੀ ਲਗਾ ਦਿੱਤੀ। ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਵਿੱਚ ਜਾਰੀ ਛਾਪੇਮਾਰੀ ਵਿੱਚ ਪੀਐਫਆਈ ਨਾਲ ਜੁੜੇ 200 ਤੋਂ ਵੱਧ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਅੱਜ ਪਾਬੰਦੀਸ਼ੁਦਾ PFI ਟਵਿੱਟਰ ਅਕਾਊਂਟ (@PFIofficial) ਦੇ ਲਗਪਗ 81,000 ਫਾਲੋਅਰਜ਼ ਸਨ।

ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦੋਸ਼ ਲਗਾਇਆ ਸੀ ਕਿ ਪੀਐਫਆਈ ਦੇ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨਾਲ ਸਬੰਧ ਹਨ। ਸੰਸਥਾ ਵੱਲੋਂ ਵੱਖ-ਵੱਖ ਹਥਿਆਰਾਂ ਸਬੰਧੀ ਸਿਖਲਾਈ ਕੈਂਪ ਵੀ ਲਗਾਏ ਜਾ ਰਹੇ ਹਨ।

Posted By: Sandip Kaur