ਰਾਜੌਰੀ, ਜੇਐੱਨਐੱਨ : ਜੰਮੂ-ਸੰਭਾਗ ਦੇ ਪੁਣਛ ਜ਼ਿਲ੍ਹੇ ਦੇ ਬਾਲਾਕੋਟ ਤੇ ਮੇਂਢਰ ਸੈਕਟਰ 'ਚ ਪਾਕਿਸਤਾਨ ਫੌਜ ਨੇ ਐਤਵਾਰ ਦੇਰ ਸ਼ਾਮ ਭਾਰੀ ਗੋਲ਼ਾਬਾਰੀ ਕੀਤੀ। ਭਾਰਤੀ ਫੌਜ ਦੀ ਦੇਰ ਰਾਤ ਜਵਾਬੀ ਕਾਰਵਾਈ 'ਚ ਚਾਰ ਫੌਜੀ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਕੁਝ ਪਾਕਿ ਚੌਕੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ ਕੰਟਰੋਲ ਰੇਖਾ ਨੇੜਲੇ ਸਾਰੇ ਰਸਤਿਆਂ 'ਚ ਜਵਾਨਾਂ ਦੀ ਗਸ਼ਤ ਵਧਾ ਦਿੱਤੀ ਗਈ ਹੈ। ਪਾਕਿ ਫੌਜ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਗੋਲ਼ਾਬਾਰੀ ਕਰਦੀ ਹੈ। ਸ਼ਾਮ ਸੱਤ ਵਜੇ ਅਚਾਨਕ ਪਾਕਿ ਫੌਜ ਨੇ ਬਾਲਾਕੋਟ, ਮੇਂਢਰ ਸੈਕਟਰ 'ਚ ਚੌਕੀਆਂ ਤੇ ਰਿਹਾਇਸ਼ ਖੇਤਰਾਂ 'ਚ 120 ਐੱਮਐੱਮ ਮੋਟਾਰ ਦਾਗਣੇ ਸ਼ੁਰੂ ਕਰ ਦਿੱਤੇ। ਭਾਰਤ ਨੇ ਵੀ ਜਵਾਬ ਦਿੱਤਾ। ਇਸ ਤੋਂ ਬਾਅਦ ਰੁਕ-ਰੁਕ ਕੇ ਸਰਹੱਦ ਪਾਰ ਤੋਂ ਗੋਲੀਆਂ ਚੱਲਦੀਆਂ ਰਹੀਆਂ। ਦੇਰ ਰਾਤ ਪਾਕਿ ਫੌਜ ਲਗਾਤਾਰ ਮੋਟਾਰ ਦਾਗਣੇ ਸ਼ੁਰੂ ਕਰ ਦਿੱਤੇ। ਸੂਤਰਾਂ ਮੁਤਾਬਕ ਭਾਰਤੀ ਫੌਜ ਨੇ ਦੋਵੇਂ ਸੈਕਟਰਾਂ 'ਚ ਦੇਰ ਰਾਤ ਭਾਰੀ ਗੋਲ਼ਾਬਾਰੀ ਸ਼ੁਰੂ ਕੀਤੀ ਜਿਸ 'ਚ ਪਾਕਿ ਫੌਜ ਦੇ ਇਕ ਸੂਬੇਦਾਰ ਸਣੇ ਚਾਰ ਫੌਜੀ ਮਾਰੇ ਗਏ। ਛੇ ਤੋਂ ਜ਼ਿਆਦਾ ਫੌਜੀ ਜ਼ਖ਼ਮੀ ਹੋ ਗਏ। ਕਈਆਂ ਚੌਕੀਆਂ ਤੋਂ ਧੂੰਆਂ ਉੱਠਦਾ ਨਜ਼ਰ ਆਇਆ। ਸਰਹੱਦ ਪਾਰ ਕਈ ਐਬਲੈਂਸ ਦੇਖੀਆਂ ਗਈਆਂ।

ਕੁਲਗਾਮ 'ਚ ਮਾਰੇ ਗਏ ਅੱਤਵਾਦੀ

ਜੰਮੂ ਪਾਕਿਸਤਾਨ ਹੁਣ ਅੱਤਵਾਦੀਆਂ ਦੀ ਵਰਤੋਂ 'ਕੋਰੋਨਾ ਬਮ' ਦੇ ਰੂਪ 'ਚ ਕਰ ਰਿਹਾ ਹੈ। ਉਸ ਦੀ ਇਹ ਸਾਜ਼ਿਸ਼ ਐਤਵਾਰ ਨੂੰ ਸਾਹਮਣੇ ਆਈ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਸ਼ਨਿੱਚਰਵਾਰ ਨੂੰ ਮੁਕਾਬਲੇ 'ਚ ਮਾਰੇ ਗਏ ਦੋਵੇਂ ਅੱਤਵਾਦੀ ਕੋਰੋਨਾ ਸੰਕ੍ਰਮਿਤ ਪਾਏ ਗਏ। ਇਨ੍ਹਾਂ ਦੋਵਾਂ ਦੀ ਦੇਹ 'ਚ ਦਫਨਾਉਣ ਤੋਂ ਪਹਿਲਾਂ ਕੋਰੋਨਾ ਸੰਕ੍ਰਮਣ ਦੀ ਜਾਂਚ ਲਈ ਸੈਂਪਲ ਲਏ ਗਏ ਸੀ।

Posted By: Ravneet Kaur