ਨਵੀਂ ਦਿੱਲੀ, ਪ੍ਰੇਟ : ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਨੇ ਇੰਡੀਗੋ ਤੇ ਗੋਏਅਰ ਨੂੰ ਸਿਰਫ਼ ਉਹੀਂ ਜਹਾਜ਼ਾਂ ਨੂੰ ਉਡਾਨ ਭਰਨ ਦੀ ਮਨਜ਼ੂਰੀ ਦੇਣ ਲਈ ਕਿਹਾ ਹੈ ਜਿਸ 'ਚ ਸੋਧੇ ਗਏ ਪ੍ਰੈਟ ਐਂਡ ਵਿਹਟਨੀ ਇੰਜਣ ਲੱਗੇ ਹਨ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਡੀਗੋ ਤੇ ਗੋਏਅਰ ਦੇ ਪੀਡਬਲਿਊ ਇੰਜਣ ਵਾਲੇ ਏ320 ਨਿਯੋ ਜਹਾਜ਼ਾਂ ਦੇ ਬੇੜੇ 'ਚ 2016 ਤੋਂ ਹੀ ਉਡਾਨ ਦੇ ਦੌਰਾਨ ਤੇ ਜ਼ਮੀਨ 'ਤੇ ਲਗਾਤਾਰ ਖਰਾਬੀਆਂ ਆ ਰਹੀਆਂ ਸੀ। ਪੁਰੀ ਨੇ ਟਵਿੱਟਰ 'ਤੇ ਦੱਸਿਆ ਕਿ ਇੰਡੀਗੋ ਕੋਲ 134 ਏ320 ਨਿਯੋ ਤੇ ਏ321 ਨਿਯੋ ਜਹਾਜ਼ ਹਨ ਤੇ ਸਾਰਿਆਂ 'ਚ ਸੋਧੇ ਗਏ ਪੀਡਬਲਿਊ ਇੰਜਣ ਲੱਗ ਗਏ ਹਨ। ਗੋਏਅਰ ਕੋਲ 46 ਏ320 ਨਿਯੋ ਜਹਾਜ਼ ਹਨ ਤੇ 30 'ਚ ਸੋਧੇ ਗਏ ਪੀਡਬਲਿਊ ਇੰਜਣ ਲੱਗ ਗਏ ਹਨ।

ਡੀਜੀਸੀਏ ਨੇ ਸ਼ੁਰੂ ਕੀਤਾ ਇੰਡੀਗੋ ਤੇ ਵਿਸਤਾਰਾ 'ਚ ਸੈਫਟੀ ਆਡਿਟ

ਸਾਰਿਆਂ ਘਰੇਲੂ ਏਅਰਲਾਈਨਜ਼ ਦੇ ਸੁਰੱਖਿਆ ਤੰਤਰ ਦੀ ਸਮੀਖਿਆ ਤੇ ਮੁਲਾਂਕਣ ਦੀ ਕਵਾਇਦ ਦੇ ਤਹਿਤ ਡੀਜੀਸੀਏ ਨੇ ਮੰਗਲਵਾਰ ਤੋਂ ਇੰਡੀਗੋ ਤੇ ਵਿਸਤਾਰਾ ਏਅਰਲਾਈਨਜ਼ ਦੀ ਸੈਫਟੀ ਆਡਿਟ ਸ਼ੁਰੂ ਕੀਤੀ। ਇਸ ਨਾਲ ਪਹਿਲਾਂ ਸਪਾਈਸ ਜੈੱਟ ਤੇ ਏਅਰ ਇੰਡੀਆ ਦੀ ਸੈਫਟੀ ਆਡਿਟ ਪੂਰੀ ਕੀਤੀ ਜਾ ਚੁੱਕੀ ਹੈ। ਅਗਸਤ 'ਚ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਹਾਦਸੇ ਤੋਂ ਬਾਅਦ ਡੀਜੀਸੀਏ ਨੇ ਸਾਰਿਆਂ ਘਰੇਲੂ ਏਅਰਲਾਈਨਾਂ ਦੀ ਸੈਫਟੀ ਆਡਿਟ ਕਰਵਾਉਣ ਦਾ ਐਲਾਨ ਕੀਤਾ ਸੀ।

Posted By: Ravneet Kaur