ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਲਈ ਬੋਲੀਆਂ ਲਗਾਉਣ ਦਾ ਸੱਦਾ ਦਿੱਤਾ ਸੀ। ਟਾਟਾ ਪ੍ਰੋਜੈਕਟਸ ਲਿਮਟਿਡ ਨੇ 861.90 ਕਰੋੜ ਰੁਪਏ ਜਦੋਂਕਿ ਲਾਰਸਨ ਐਂਡ ਟੁਰਬੋ ਲਿਮਟਿਡ ਨੇ 865 ਕਰੋੜ ਦੀ ਬੋਲੀ ਲਗਾਈ ਸੀ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਬੋਲੀ ਪ੍ਰਕਿਰਿਆ 'ਚ ਟਾਟਾ ਪ੍ਰੋਜੈਕਟਸ ਲਿਮਟਿਡ ਨੇ ਬੁੱਧਵਾਰ ਨੂੰ ਬਾਜ਼ੀ ਮਾਰ ਲਈ। ਹੁਣ ਉਹ 861.90 ਕਰੋੜ ਰੁਪਏ 'ਚ ਨਵੇਂ ਸੰਸਦ ਭਵਨ ਦਾ ਨਿਰਮਾਣ ਕਰੇਗੀ।

ਜ਼ਿਕਰਯੋਗ ਹੈ ਕਿ ਨਵੇਂ ਸੰਸਦ ਭਵਨ ਦੇ ਨਿਰਮਾਣ ਲਈ ਉਤਰ ਪ੍ਰਦੇਸ਼ ਰਾਜ ਨਿਰਮਾਣ ਕਾਰਪੋਰੇਸ਼ਨ ਲਿਮਟਿਡ ਸਮੇਤ ਸੱਤ ਕੰਪਨੀਆਂ ਨੇ ਯੋਗਤਾ ਤੋਂ ਪਹਿਲਾਂ ਬੋਲੀਆਂ ਜਮ੍ਹਾਂ ਕੀਤੀਆਂ ਸੀ।

ਸੰਸਦ ਭਵਨ ਦਾ ਨਿਰਮਾਣ 21 ਮਹੀਨਿਆਂ 'ਚ ਪੂਰਾ ਹੋਣ ਦਾ ਅਨੁਮਾਨ ਹੈ। ਇਹੀ ਨਹੀਂ ਇਸ 'ਤੇ 889 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਲਾਇਆ ਗਿਆ ਸੀ। ਕੇਂਦਰ ਸਰਕਾਰ ਦੀ ਮੁੱਖ ਨਿਰਮਾਣ ਏਜੰਸੀ ਸੀਪੀਡਬਲਯੂਡੀ ਨੇ ਕਿਹਾ ਸੀ ਕਿ ਨਵੀਂ ਇਮਾਰਤ ਦਾ ਨਿਰਮਾਣ (Parliament house estate) ਦੀ ਭੂਖੰਡ ਦੀ ਗਿਣਤੀ 118 'ਤੇ ਕਰਵਾਇਆ ਜਾਵੇਗਾ।

Posted By: Sunil Thapa