ਨਈ ਦੁਨੀਆ, ਨਵੀਂ ਦਿੱਲੀ : ਨਵੇਂ ਮਜ਼ਦੂਰ ਕੋਡ ਪਾਸ ਹੋਣ ਦਾ ਲਾਭ ਦੇਸ਼ ਦੇ 50 ਕਰੋੜ ਤੋਂ ਜ਼ਿਆਦਾ ਸੰਗਠਿਤ, ਅਸੰਗਠਿਤ ਅਤੇ ਸਵੈ ਨਿਯੋਜਿਤ ਮਜ਼ਦੂਰਾਂ ਨੂੰ ਮਿਲੇਗਾ। ਇਸ ਤਹਿਤ ਪੂੁਰੇ ਦੇਸ਼ ਵਿਚ ਇਕੋ ਜਿਹੀ ਮਜ਼ਦੂਰੀ ਮਿਲੇਗੀ। ਈਐਸਆਈਸੀ ਅਤੇ ਈਪੀਐਫਓ ਦੇ ਸਮਾਜਿਕ ਸੁਰੱਖਿਆ ਕਵਚ ਨੂੰ ਵਿਆਪਕ ਬਣਾ ਕੇ ਸਾਰੇ ਮਜ਼ਦੂਰਾਂ ਅਤੇ ਸਵੈਰੁਜ਼ਗਾਰ ਕਰਨ ਵਾਲਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ।

ਮਹਿਲਾ ਮਜ਼ਦੂਰਾਂ ਨੂੰ ਵੀ ਮਰਦ ਮਜ਼ਦੂਰਾਂ ਦੇ ਬਰਾਬਰ ਤਨਖ਼ਾਹ ਮਿਲੇਗੀ। ਔਰਤ ਮਜ਼ਦੂਰ ਨੂੰ ਨਾਈਟ ਸ਼ਿਫਟ ਵਿਚ ਕੰਮ ਕਰਨ ਦੀ ਇਜਾਜ਼ਤ ਹੋਵੇਗੀ ਪਰ ਕੰਪਨੀ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਾਉਣੀ ਹੋਵੇਗੀ। ਰੈਗੂਲਰ ਮੁਲਾਜ਼ਮਾਂ ਵਾਂਗ ਹੀ ਅਸਥਾਈ ਮੁਲਾਜ਼ਮਾਂ ਨੂੰ ਵੀ ਇਕ ਤਰ੍ਹਾਂ ਦੀ ਸੇਵਾ ਸ਼ਰਤਾਂ, ਗੈ੍ਰਚੂਟੀ ਅਤੇ ਛੁੱਟੀ ਮੁਹੱਈਆ ਕਰਵਾਈ ਜਾਵੇਗੀ। ਵਰਕਿੰਗ ਜਰਨਲਿਸਟ ਦੀ ਪਰਿਭਾਸ਼ਾ ਵਿਚ ਹੁਣ ਡਿਜੀਟਲ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਕੰਮ ਕਰਨ ਵਾਲੇ ਪੱਤਰਕਾਰ ਵੀ ਸ਼ਾਮਲ ਹੋਣਗੇ।

ਪਰਵਾਸੀ ਮਜ਼ਦੂਰਾਂ ਨੂੰ ਕੰਪਨੀਆਂ ਆਪਣੇ ਘਰ ਜਾਣ ਲਈ ਸਾਲ ਵਿਚ ਇਕ ਵਾਰ ਭੱਤਾ ਦੇਣਗੀਆਂ। ਵਿੱਤੀ ਘਾਟੇ, ਕਰਜ਼ ਜਾਂ ਲਾਇਸੰਸ ਪੀਰੀਅਡ ਖਤਮ ਹੋਣ ਮਾਰਨ ਜੇ ਕੋਈ ਕੰਪਨੀ ਬੰਦ ਹੋ ਜਾਂਦੀ ਹੈ, ਮੁਲਾਜ਼ਮਾਂ ਨੂੰ ਨੋਟਿਸ ਜਾਂ ਮੁਆਵਜ਼ਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕੇਗਾ। ਕੰਪਨੀ ਨੂੰ ਨਿਯੁਕਤੀ ਸਮੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣਾ ਹੋਵੇਗਾ।

ਉਨ੍ਹਾਂ ਨੂੰ ਹਰ ਸਾਲ ਮੈਡੀਕਲ ਚੇਕਅਪ ਦੀ ਸਹੂਲਤ ਦੇਣੀ ਹੋਵੇਗੀ।

New Labour Code ਤਹਿਤ ਹਰ ਮਜ਼ਦੂਰ ਨੂੰ ਨੌਕਰੀ ਜਾਣ ’ਤੇ ਤਿੰਨ ਮਹੀਨੇ ਦੀ ਅੱਧੀ ਤਨਖ਼ਾਹ ਮਿਲੇਗੀ। ਨੌਕਰੀ ਜਾਣ ’ਤੇ ਰਿਸਕਿਲਿੰਗ ਲਈ 15 ਦਿਨ ਦੀ ਸੈਲਰੀ ਮਿਲੇਗੀ।

ਈਐਸਆਈਸੀ, ਮਜ਼ਦੂਰ ਬੀਮਾ ਅਤੇ ਇਲਾਜ ਸਹੂਲਤ, ਛੋਟੀ ਜਿਹੀ ਕੰਟਰੀਬਿਊਸ਼ਨ ਵਿਚ ਈਐਸਆਈਸੀ ਦੇ ਹਸਪਤਾਲ ਅਤੇ ਦਵਾਖਾਨਿਆਂ ਵਿਚ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਈਐਸਆਈਸੀ ਦੇ ਦਰਵਾਜ਼ੇ ਹੁਣ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਅਤੇ ਹਰ ਖੇਤਰ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਖੱੁਲ੍ਹਣਗੇ।

ਔਰਤਾਂ ਲਈ ਕਈ ਸਹੂਲਤਾਂ

ਔਰਤਾਂ ਲਈ ਕਈ ਸਹੂਲਤਾਂ ਦਿੱਤੀਆਂ ਗਈਆਂ ਹਨ। ਗਰਭ ਅਵਸਥਾ ਦੇ ਲਾਭ ਤੋਂ ਇਲਾਵਾ ਮਹਿਲਾ ਮਜ਼ਦੂਰਬ ਸ਼ਾਮ 7 ਤੋਂ ਸਵੇਰ 6 ਵਜੇ ਤਕ ਵੀ ਕੰਮ ਕਰ ਸਕਦੀ ਹੈ। ਇਸ ਲਈ ਉਸ ਨੂੰ ਵਾਹਨ ਅਤੇ ਸੁਰੱਖਿਆ ਦੀ ਵਿਵਸਥਾ ਪ੍ਰਦਾਨ ਕੀਤੀ ਜਾਵੇਗੀ। ਸ਼ਿਕਾਇਤ ਨਿਵਾਰਣ ਕਮੇਟੀਆਂ ਵਿਚ ਵੀ ਮਹਿਲਾ ਮੈਂਬਰਾਂ ਦੀ ਹਿੱਸੇਦਾਰੀ ਹੋਵੇਗੀ। ਸਮਾਜਿਕ ਸੁਰੱਖਿਆ ਨਾਲ ਸਬੰਧਤ ਕਾਨੂੰਨਾਂ ਵਿਚ ਸੋਧ ਹੋਣ ਕਾਰਨ ਮਜ਼ਦੂਰ ਹੁਣ ਈਪੀਐਫਓ ਅਤੇ ਬੀਮਾ ਦੇ ਲਾਭ ਲੈ ਸਕਣਗੇ।

Posted By: Tejinder Thind