ਨਵੀਂ ਦਿੱਲੀ : ਦਿੱਲੀ ਦੇ ਕਰੋਲਬਾਗ ਇਲਾਕੇ 'ਚ ਮੰਗਲਵਾਰ ਨੂੰ ਤੜਕੇ ਹੋਟਲ ਅਰਪਿਤ ਪੈਲੇਸ 'ਚ ਅੱਗ ਲੱਗ ਗਈ। ਜਾਨ ਗੁਆਉਣ ਵਾਲਿਆਂ 'ਚ 17 ਲੋਕਾਂ 'ਚੋਂ 17 ਲੋਕਾਂ 'ਚੋਂ 7 ਆਦਮੀ , ਇਕ ਔਰਤ ਤੇ ਇਕ ਬੱਚਾ ਸ਼ਾਮਲ ਹੈ। ਮਰਨ ਵਾਲਿਆਂ 'ਚ ਜ਼ਿਆਦਾਤਰ ਲੋਕ ਦੇਸ਼ ਦੀ ਰਾਜਧਾਨੀ ਦਿੱਲੀ 'ਚ ਘੁੰਮਣ ਲਈ ਆਏ ਟੂਰਿਸਟ ਤੇ ਹੋਰ ਲੋਕ ਸਨ। ਮੰਯਮਾਰ ਤੇ ਕੋਚੀ ਤੋਂ ਆਏ ਲੋਕਾਂ ਵੀ ਇਸ 'ਚ ਸ਼ਾਮਲ ਸਨ। ਪ੍ਰਤੱਖਦਰਸ਼ੀਆਂ ਦੇ ਅਨੁਸਾਰ, ਅੱਗ ਲੱਗਣ ਤੋਂ ਬਾਅਦ ਜਾਨ ਬਚਾਉਣ ਲਈ ਕਈ ਲੋਕਾਂ ਨੇ ਚੌਥੀ ਮੰਜ਼ਿਲ ਤੋਂ ਛਾਲਾਂ ਮਾਰੀਆਂ ਸਨ ਪਰ ਬੱਚ ਨਹੀਂ ਸਕੇ। ਘਟਨਾ ਸਥਾਨ 'ਤੇ ਪਹੁੰਚੇ ਦਿੱਲੀ ਦੇ ਸੀਐੱਮ ਕੇਜਰੀਵਾਲ ਵੀ ਪਹੁੰਚੇ ਤੇ ਉਨ੍ਹਾਂ ਨੇ ਮਰਨ ਵਾਲਿਆਂ 'ਤੇ ਦੁਖ ਪ੍ਰਗਟਾਉਂਦਿਆਂ ਵਾਰਸਾਂ ਨੂੰ 5-5 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਉਥੇ ਹੀ ਕੁਝ ਦੇਰ ਬਾਅਦ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਵੀ ਪਹੁੰਚੇ ਤੇ ਹਾਲਾਤ ਦਾ ਜਾਇਜ਼ਾ ਲਿਆ।

-ਹਾਦਸੇ 'ਚ ਇਨਕਮ ਟੈਕਸ (IT) ਕਮਿਸ਼ਨਰ ਸੁਰੇਸ਼ ਕੁਮਾਰ ਦੀ ਵੀ ਮੌਤ ਹੋ ਗਈ। ਉਹ ਮੂਲਰੂਪ ਤੋਂ ਪੰਚਕੂਲਾ ਦੇ ਰਹਿਣ ਵਾਲੇ ਸਨ ਤੇ ਦਿੱਲੀ 'ਚ ਤਾਇਨਾਤ ਸਨ।

-ਜ਼ਖਮੀਆਂ 'ਚ ਇਕ ਵਿਦੇਸ਼ੀ ਔਰਤ ਵੀ ਸ਼ਾਮਲ ਹੈ। ਉਹ ਮੰਯਮਾਰ ਦੀ ਰਹਿਣ ਵਾਲੀ ਹੈ। ਇਸ ਮਹਿਲਾ ਨੇ ਅੱਗ ਤੋਂ ਬਚਣ ਲਈ ਛਾਲ ਮਾਰ ਦਿੱਤੀ ਸੀ। ਉਸਦਾ ਰਾਮ ਮਨੋਹਰ ਲੋਹਿਆ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।

- RML ਹਸਪਤਾਲ 'ਚ ਕੁਲ 13 ਲੋਕਾਂ ਨੂੰ ਭਰਤੀ ਕਰਵਾਇਆ ਗਿਆ ਸੀ, ਸਾਰੇ ਮ੍ਰਿਤਕ ਆਏ ਸਨ। ਪੰਜ ਦੀ ਪਛਾਣ ਹੋਈ ਹੈ, ਇਨ੍ਹਾਂ 'ਚੋਂ 2 ਲੋਕ ਹਿੰਦੋਸਤਾਨ ਪੈਟਰੋਲਿਅਮ ਦੇ ਮੈਂਬਰ ਸਨ। 13 'ਚੋਂ 13 ਲੋਕਾਂ ਦੀ ਮੌਤ ਸਾਹ ਘੁਟਣ ਨਾਲ ਹੋਈ ਤੇ ਬਾਕੀ ਝੁਲਸ ਗਏ ਸਨ।

-ਹੋਟਲ ਤੋਂ ਛਾਲ ਮਾਰਨ ਵਾਲੀ ਇਕ ਟੂਰਿਸਟ ਮਹਿਲਾ ਗਾਈਡ ਦਾ ਨਾਮ ਚੰਚਲ ਹੈ, ਜੋ ਕਿ ਹਸਪਤਾਲ 'ਚ ਜ਼ੇਰੇ ਇਲਾਜ ਹੈ।

ਵੱਡੀ ਗਿਣਤੀ 'ਚ ਲੋਕ ਹੋਟਲ ਦੇ ਅੰਦਰ ਫਸੇ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਦਿੱਲੀ ਪੁਲਿਸ ਤੇ ਫਾਇਰ ਬ੍ਰਿਗੋਡ ਵਿਭਾਗ ਦੇ ਮੁਲਾਜ਼ਮ ਕਰ ਰਹੇ ਹਨ। ਜਾਣ ਗੁਆਉਣ ਵਾਲਿਆਂ 'ਚ 17 ਲੋਕਾਂ 'ਚ 7 ਆਦਮੀ, ਇਕ ਔਰਤ ਤੇ ਇਕ ਬੱਚਾ ਸ਼ਾਮਲ ਹੈ। ਮਰਨ ਵਾਲਿਆਂ 'ਚ ਜ਼ਿਆਦਾਤਰ ਲੋਕ ਕੋਰਲ ਦੇ ਹਨ। ਹਾਦਸੇ ਦੀ ਜਾਣਕਾਰੀ 'ਤੇ ਮੰਤਰੀ ਸਤਯੇਂਦਰ ਜੈਨ ਨੇ ਕਰੋਲਬਾਗ ਦੇ ਸਾਰੇ ਹੋਟਲਾਂ 'ਚ ਫਾਇਰ ਸੇਫਟੀ ਨੂੰ ਲੈ ਕੇ ਜਾਂਚ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਕਿਹਾ ਕਿ ਨਿਯਮਾਂ ਨੂੰ ਬਹੁਤ ਜ਼ਿਆਦਾ ਅਣਦੇਖਾ ਕੀਤਾ ਗਿਆ ਹੈ। 4 ਦੀ ਥਾਂ ਬਿਨਾਂ ਮਨਜ਼ੂਰੀ 5 ਮੰਜ਼ਿਲਾ ਇਮਾਰਤ ਬਣ ਗਈਆਂ ਹਨ।


ਮੀਡੀਆ ਰਿਪੋਟਰਸ ਦੇ ਅਨੁਸਾਰ, ਜ਼ਿਆਦਾਤਰ ਲੋਕਾਂ ਦੀ ਮੌਤ ਸਾਹ ਘੁਟਣ ਨਾਲ ਹੋਈ ਹੈ, ਉਥੇ ਹੀ 25 ਲੋਕਾਂ ਨੂੰ ਬਚਾ ਲਿਆ ਗਿਆ ਹੈ। ਹਾਲਾਂਕਿ ਅੱਦ ਲੱਗਣ ਦਾ ਕਾਰਨ ਅਜੇ ਤਕ ਪਤਾ ਨਹੀਂ ਲੱਗਿਆ। ਸ਼ੁਰੂਆਤੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

ਮੰਗਲਵਾਰ ਸਵੇਰੇ ਕਰੀਬ 5 ਵਜੇ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਦੱਸਿਆ ਜਾ ਰਿਹਾ ਹੈ ਕਿ ਅੱਦ ਸ਼ਾਰਟ ਸਰਕਟ ਕਾਰਨ ਲੱਗੀ ਹੈ। ਹੋਟਲ ਮੈਟਰੋ ਪਿੱਲਰ ਨੰਬਰ 90 ਦੇ ਨਜ਼ਦੀਕ ਹੈ।


ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਨੇ ਅੱਗ 'ਚੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਮੌਕੇ 'ਤੇ ਅਫਰਾ-ਤਫਰੀ ਦੀ ਮਾਹੌਲ ਹੈ। ਫਾਇਰ ਵਿਭਾਗ ਦੇ ਡਿਪਟੀ ਚੀਫ ਸੁਨੀਲ ਚੌਧਰੀ ਨੇ ਵੀ ਮੰਨਿਆ ਹੈ ਕਿ ਇਸ ਭਿਅੰਕਰ ਅੱਗ 'ਚ 17 ਲੋਕਾਂ ਦੀ ਮੌਤ ਹੋਈ ਹੈ। ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਪਰ ਰਾਹਤ ਤੇ ਬਚਾਅ ਦਾ ਕੰਮ ਜਾਰੀ ਹੈ। ਉਧਰ 2alan Mani, ਦਿੱਲੀ ਹੋਟਲ ਐਸੋਸੀਏਸ਼ਨ ਦੇ ਵਾਈਲ ਪ੍ਰੈਸੀਡੈਂਟ ਬਾਲਾਨ ਮਣਿ ਦਾ ਕਹਿਣ ਹੈ ਕਿ ਹੁਣ ਤਕ 17 ਲੋਕਾਂ ਦੀ ਮੌਤ ਹੋਈ ਹੈ। ਹੋਟਲ 'ਚ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਪੂਰੀ ਜਾਂਚ ਤੋਂ ਬਾਅਦ ਹੀ ਲਾਈਸੈਂਸ ਦਿੱਤਾ ਗਿਆ ਸੀ।


ਜਾਨ ਬਚਾਉਣ ਲਈ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਦੋ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਹੋਟਲ 'ਚ ਅੱਗ ਲਗਦਿਆਂ ਹੀ ਉਥੇ ਅਫਰਾ-ਤਫਰੀ ਮਚ ਗਈ। ਇਸ ਦੌਰਾਨ ਅੱਗ ਦਾ ਦਾਇਰਾ ਵਧਦਾ ਦੇਖ ਕੇ ਤਿੰਨ ਲੋਕਾਂ ਨੇ ਜਾਨ ਬਚਾਉਣ ਲਈ ਹੋਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਇਨ੍ਹਾਂ 'ਚੋਂ 2 ਦੀ ਮੌਤ ਹੋ ਗਈ ਤਾਂ ਉਥੇ ਹੀ ਤੀਸਰਾ ਵਿਅਕਤੀ ਜ਼ਖਮੀ ਹੋ ਗਿਆ ਹੈ। ਅੱਗ 'ਚ ਝੁਲਸੇ ਲੋਕਾਂ ਨੂੰ ਨਜ਼ਦੀਕ ਦੇ ਲੇਡੀ ਹਾਰਡਿੰਗ ਤੇ ਰਾਮ ਮਨੋਹਰ ਲੋਹਿਆ ਹਸਪਤਾਲ 'ਚ ਭਰਤੀ ਕਰਵਾਇਆ ਜਾ ਰਿਹਾ ਹੈ।Posted By: Amita Verma