ਨਵੀਂ ਦਿੱਲੀ: ਆਮ ਚੋਣਾਂ ਤਹਿਤ ਦਿੱਲੀ ਦੀਆਂ ਸੱਤਾਂ ਸੀਟਾਂ 'ਤੇ 12 ਮਈ ਨੂੰ ਮਤਦਾਨ ਹੋ ਚੁੱਕਾ ਹੈ ਤੇ ਸਾਰੀਆਂ ਪਾਰਟੀਆਂ ਨੇ ਮਤਾਦਨ ਸਬੰਧੀ ਆਪਣਾ-ਆਪਣਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਰਮਿਆਨ ਦਿੱਲੀ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਜੇਂਦਰ ਪਾਲ ਗੌਤਮ ਨੇ ਕਿਹਾ ਕਿ ਪਹਿਲਾਂ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ 'ਤੇ ਆਪ ਨੂੰ ਜਿੱਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਮੁਸਲਿਮ ਵੋਟਰਾਂ ਨੇ ਕਨਫਿਊਜ਼ ਹੋ ਕੇ ਮਤਦਾਨ ਕੀਤਾ, ਜਿਸ ਕਾਰਨ ਕੁਝ ਵੋਟਰ ਕਾਂਗਰਸ ਵੱਲ ਸ਼ਿਫਟ ਹੋ ਗਏ। ਇਸ ਤੋਂ ਇਲਾਵਾ ਵੋਟਿੰਗ ਤੋਂ ਦੋ ਰਾਤਾਂ ਪਹਿਲਾਂ ਵੋਟਰਾਂ ਨੂੰ ਪੈਸੇ ਵੰਡੇ ਗਏ, ਉਸ ਕਾਰਨ ਵੀ ਵੋਟ ਟਰਾਂਸਫਰ ਹੋ ਗਏ। ਰਾਜੇਂਦਰ ਪਾਲ ਗੌਤਮ ਉੱਤਰੀ ਪੂਰਬੀ ਦਿੱਲੀ ਦੀ ਸੀਮਾਪੁਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਹਨ।

ਦੱਸ ਦਈਏ ਕਿ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਤੋਂ ਉੱਤਰੀ ਪੂਰਬੀ ਦਿੱਲੀ ਲੋਕ ਸਭਾ ਹਲਕੇ 'ਚ ਸਭ ਤੋਂ ਜ਼ਿਆਦਾ ਵੋਟਿੰਗ ਹੋਈ ਸੀ। ਇੱਥੇ 63.39 ਫ਼ੀਸਦੀ ਮਤਦਾਨ ਹੋਇਆ। ਇਸ ਲੋਕ ਸਭਾ ਖੇਤਰ 'ਚ ਦਿੱਲੀ ਦੀ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਹੈ। ਇੱਥੇ ਕਰੀਬ 23 ਫ਼ੀਸਦੀ ਮੁਸਲਿਮ ਹਨ, ਜਿਸ 'ਚ ਸੀਲਮਪੁਰ ਅਤੇ ਮੁਸਤਫਾਬਾਦ ਵਰਗੇ ਮੁਸਲਿਮ ਖੇਤਰ ਹਨ।

ਉੱਥੇ ਹੀ ਉੱਤਰੀ ਪੂਰਬੀ ਦਿੱਲੀ ਤੋਂ ਇਲਾਵਾ ਚਾਂਦਰੀ ਚੌਕ ਅਤੇ ਪੂਰਬੀ ਦਿੱਲੀ ਲੋਕ ਸਭਾ ਸੀਟ 'ਤੇ ਵੀ ਮੁਸਲਿਮ ਵੋਟਰਾਂ ਦੀ ਤਾਦਾਦ ਨਿਰਣਾਇਕ ਹੈ। ਚੋਣ ਪ੍ਰਚਾਰ 'ਚ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਵੋਟ ਨਾ ਵੰਡਣ ਦੀ ਅਪੀਲ ਕਰ ਰਹੇ ਸਨ। ਆਪ ਨੂੰ ਇਹ ਆਸ ਸੀ ਕਿ ਭਾਜਪਾ ਦੇ ਵਿਰੋਧ 'ਚ ਮੁਸਲਿਮ ਸਮਾਜ ਦਾ ਵੋਟ ਉਸ ਨੂੰ ਇਕਤਰਫ਼ਾ ਮਿਲੇਗਾ, ਪਰ ਵੋਟਿੰਗ ਤੋਂ ਬਾਅਦ ਚਰਚਾ ਇਹ ਰਹੀ ਕਿ ਕਾਂਗਰਸ ਦੇ ਹਿੱਸੇ ਵੀ ਮੁਸਲਿਮ ਸਮਾਜ ਦੀ ਵੋਟ ਗਈ ਹੈ।

ਇਸ ਚਰਚਾ ਦੀ ਹੁਣ ਅਰਵਿੰਦ ਕੇਜਰੀਵਾਲ ਨੇ ਮੰਤਰੀ ਨੇ ਵੀ ਪੁਸ਼ਟੀ ਕਰ ਦਿੱਤੀ ਹੈ। ਗੌਤਮ ਨੇ ਪੁੱਛੇ ਜਾਣ 'ਤੇ ਕਿਹਾ ਕਿ ਮੋਰੀ ਵਿਧਾਨ ਸਭਾ 'ਚ ਕਰੀਬ 67 ਫ਼ੀਸਦੀ ਮਤਦਾਨ ਹੋਇਆ ਹੈ। ਇਸ ਤੋਂ ਇਲਾਵਾ ਗਰਮੀ ਦਾ ਅਸਰ ਅਤੇ ਰੋਜ਼ੇ ਦਾ ਅਸਰ ਵੀ ਵੋਟਿੰਗ 'ਤੇ ਦੇਖਣੇ ਨੂੰ ਮਿਲਿਆ। ਹਾਲਾਂਕਿ ਇਸ ਦੇ ਬਾਵਜੂਦ ਵਧੀਆ ਵੋਟਾਂ ਪਈਆ।

Posted By: Akash Deep